22 C
Amritsar
Thursday, March 23, 2023

ਪੰਜਾਬ ਦੀ ਧੀ ਨੇ ਕੈਨੇਡਾ ‘ਚ ਵਧਾਇਆ ਪੰਜਾਬੀਆਂ ਦਾ ਮਾਣ 2 ਸ਼ਹਿਰਾਂ ਦੀ ਬਣੀ ਪੁਲਿਸ ਸੁਪਰਡੈਂਟ

Must read

ਬ੍ਰਿਟਿਸ਼ ਕੋਲੰਬੀਆ (ਬੁਲੰਦ ਆਵਾਜ ਬਿਊਰੋ) : ਪੰਜਾਬ ਦੀ ਧੀ ਵੈਂਡੀ ਮੇਹਟ ਨੇ ਕੈਨੇਡਾ ਵਿਚ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਵੈਂਡੀ ਮੇਹਟ ਦੀ ਇਸ ਪ੍ਰਾਪਤੀ ਤੋਂ ਬਾਅਦ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਅਧਿਕਾਰੀ ਵੈਂਡੀ ਮੇਹਟ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਵੈਂਡੀ ਮੇਹਟ ਮੈਪਲ ਰਿੱਜ ਅਤੇ ਪਿੱਟਮਿਡੋ ਵਿਖੇ ਸੇਵਾਵਾਂ ਨਿਭਾਏਗੀ।

ਦੱਸ ਦਈਏ ਕਿ ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਸੇ ਪੰਜਾਬਣ ਨੂੰ 2 ਸ਼ਹਿਰਾਂ ਦੀ ਕਮਾਂਨ ਸੌਂਪੀ ਹੋਵੇ।ਵੈਂਡੀ ਮੇਹਟ ਕੈਨੇਡਾ ਦੀ ਇੰਟਗਰੇਟਿਡ ਨੈਸ਼ਨਲ ਸਕਿਓਰਿਟੀ ਐਨਫੋਰਸਮੈਂਟ ਟੀਮ, ਫੈਡਰਲ ਸੀਰੀਅਰ ਅਤੇ ਆਰਗੇਨਾਈਜ਼ਰ ਕ੍ਰਾਇਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਨਾਲ ਸੇਵਾਵਾਂ ਨਿਭਾ ਚੁੱਕੀ ਹੈ।

ਦੱਸਣਯੋਗ ਹੈ ਕਿ ਵੈਂਡੀ ਮੇਹਟ ਵੈਨਕੂਵਰ ਦੀ ਜੰਮਪਲ ਹੈ। ਉਸ ਦੇ ਦਾਦਾ 1920 ਵਿਚ ਪੰਜਾਬ ਤੋਂ ਕੈਨੇਡਾ ਆਏ ਸਨ। ਯੂਨੀਵਰਸਿਟੀ ਵਿਚ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੈਂਡੀ ਮੇਹਟ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਤਰੱਕੀ ਕਰਕੇ ਅਪਣੇ ਮਾਪਿਆਂ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ।

- Advertisement -spot_img

More articles

- Advertisement -spot_img

Latest article