More

  ਪੰਜਾਬ ਦੀ ਕੈਪਟਨ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰੇ – ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ

  ਅੰਮ੍ਰਿਤਸਰ, 15 ਜੂਨ (ਰਛਪਾਲ ਸਿੰਘ) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਅੰਮ੍ਰਿਤਸਰ ਐੱਸ.ਸੀ. ਸੈੱਲ ਦੇ ਉੱਪ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਮੁਰਾਦਪੁਰਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਕੜੀ ਤਹਿਤ ਅੱਜ ਹਲਕਾ ਅਟਾਰੀ ਦੇਪਿੰਡ ਅਟਾਰੀ ਵਿਖੇ ਸ੍ਰ ਸੁਬੇਗ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਅਜ਼ਾਦਵਿੰਦਰ ਸਿੰਘ, ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਪਰੀਤ, ਸਰਕਲ ਪ੍ਰਧਾਨ ਪਾਸਟਰ ਗੁਲਸ਼ਨ ਮਸੀਹ, ਸੁਖਵੰਤ ਸਿੰਘ ਪਿੰਟੂ ਜਿਲ੍ਹਾ ਜੁਆਂਇਟ ਸਕੱਤਰ ਯੂਥ ਵਿੰਗ ਅੰਮ੍ਰਿਤਸਰ, ਅਨਮੋਲ ਸਿੰਘ ਛਾਪਾ ਪ੍ਰਧਾਨ ਬੀ.ਸੀ. ਵਿੰਗ, ਬੀਬੀ ਰਣਜੀਤ ਕੌਰ, ਮਨਜਿੰਦਰ ਸਿੰਘ ਅਟਾਰੀ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਭਿੰਦੇ ਸ਼ਾਹ ਮੁਹਾਵਾ, ਅਮਰੀਕ ਸਿੰਘ ਵੇਰਕਾ, ਰਜਿੰਦਰ ਸਿੰਘ ਅਟਾਰੀ, ਹਰਪਾਲ ਸਿੰਘ ਅਟਾਰੀ, ਸਰਕਲ ਪ੍ਰਧਾਨ ਦਿਲਬਾਗ ਸਿੰਘ ਚੀਚਾ, ਕਰਮ ਸਿੰਘ ਰੋੜਾਂਵਾਲਾ ਅਤੇ ਅਟਾਰੀ ਦੇ ਹੋਰ ਬਹੁਤ ਸਾਰੇ ਪਤਵੰਤੇ ਸਾਥੀ ਸ਼ਾਮਿਲ ਹੋਏ। ਇਸ ਸਮੇਂ ਮਾਸਟਰ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੀ ਵਿਰੋਧੀ ਸਰਕਾਰ ਹੈ ਜਿਸ ਕਾਰਨ ਇਸ ਸਰਕਾਰ ਦੇ ਇੱਕ ਭਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੇ ਵਜੀਫੇ ਦੇ 64 ਕਰੋੜ ਰੁਪਏ ਖੁਰਦ ਬੁਰਦ ਕਰਕੇ ਹੜੱਪ ਲਏ ਹਨ ਜਿਸ ਕਾਰਣ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੇ ਦੋ ਲੱਖ ਤੋਂ ਵੀ ਵੱਧ ਵਿਦਿਆਰਥੀ ਦਾ ਭਵਿੱਖ ਖਤਰੇ ਵਿੱਚ ਪੈ ਚੁੱਕਾ ਹੈ ਕਿਉਂਕਿ ਪ੍ਰਾਈਵੇਟ ਕਾਲਜਾਂ ਨੇ ਉਪਰੋਕਤ ਵਿਦਿਆਰਥੀ ਦੇ ਰੋਲ ਨੰਬਰ ਰੋਕ ਕੇ ਉਹਨਾਂ ਨੂੰ ਇਮਤਿਹਾਨ ਦੇਣ ਤੋਂ ਵਾਂਝੇ ਕਰ ਦਿੱਤਾ ਹੈ। ਇਨਾਂ ਕੁਝ ਹੋਣ ਦੇ ਬਾਵਜੂਦ ਵੀ ਕੈਪਟਨ ਸਾਹਿਬ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਉਲਟਾ ਕੈਪਟਨ ਸਾਹਿਬ ਅਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਕੇ ਬਚਾ ਰਹੇ ਹਨ। ਇਸ ਕਰਕੇ ਕੈਪਟਨ ਸਾਹਿਬ ਦਾ ਅਨੁਸੂਚਿਤ ਜਾਤੀ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ ਅਤੇ ਇਸ ਭਾਈਚਾਰੇ ਦੀ ਜਨਤਾ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਨੂੰ ਸਬਕ ਸਿਖਾਉਣ ਲਈ 2022 ਦਾ ਇੰਤਜਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂ-ਭਾਰ ਹੈ। ਅੰਤ ਵਿੱਚ ਮਾਸਟਰ ਜੀ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕਰਦਿਆਂ ਕਿਹਾ ਹੈ ਕਿ ਵਜੀਫੇ ਦੀ ਪੂਰੀ ਰਕਮ ਜਲਦੀ ਤੋਂ ਜਲਦੀ ਜਾਰੀ ਕਰਕੇ ਦੋ ਲੱਖ ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img