More

    ਪੰਜਾਬ ਦੀਆਂ ਕੁਰਬਾਨੀਆਂ ਦੀ ਕਦਰ ਕਰਨ ਦੀ ਥਾਂ ਮੋਦੀ ਸਰਕਾਰ ਸੂਬੇ ਨੂੰ ਬਰਬਾਦ ਕਰਨ ਲਗੀ : ਰਣਜੀਤ ਸਿੰਘ ਬ੍ਰਹਮਪੁਰਾ

    ਕੇਂਦਰ ਸਰਕਾਰ ਨੇ ਬੀ.ਐਸ.ਐਫ ਨੂੰ ਅਧਿਕਾਰ ਦੇਣ ਵਾਲੇ ਤਾਨਾਸ਼ਾਹੀ ਹੁਕਮ ਵਾਪਸ ਲਵੇ – ਬ੍ਰਹਮਪੁਰਾ

    ਅੰਮ੍ਰਿਤਸਰ, 15 ਅਕਤੂਬਰ (ਗਗਨ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋ ਪੰਜਾਬ ਅੰਦਰ ਬੀ ਐਸ ਐਫ ਨੂੰ 50 ਕਿਲੋਮੀਟਰ ਤੱਕ ਅਧਿਕਾਰ ਖੇਤਰ ਦੇਣ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸੂੂੁਬਿਆਂ ਦੇ ਅਧਿਕਾਰਾਂ ਚ ਨਜ਼ਾਇਜ ਦਖਲਅੰਦਾਜੀ ਖੇਤੀ ਦੇ ਕਾਲੇ ਕਾਨੂੰਨਾਂ ਵਾਂਗ ਕਰ ਰਹੀ ਹੈ, ਜੋ ਲੋਕਤੰਤਰੀ ਨਹੀ, ਇਕ ਡਿਕਟੇਟਰਸ਼ਿਪ ਵਾਲਾ ਫੈਸਲਾ ਹੈ । ਸ ਬ੍ਰਹਮਪੁਰਾ ਨੇ ਕਿਹਾ ਕਿ 50 ਕਿਲੋਮੀਟਰ ਖੇਤਰ ਬੀ.ਐਸ.ਐਫ ਅਧਿਕਾਰੀਆਂ ਨੂੰ ਦੇੇਣਾ, ਸਿਵਲ-ਅਧਿਕਾਰਾਂ ਤੇ ਛਾਪਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜਥੇਦਾਰ ਬ੍ਰਹਮਪੁਰਾ ਨੇ ਬੜੇ ਅਫਸੋਸ ਨਾਲ ਕਿਹਾ ਕਿ ਅਜ਼ਾਦੀ ਸੰਗਰਾਮ ਚ ਸਭ ਤੋ ਵੱਧ ਕੁਰਬਾਨੀਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਪਰ ਉਨਾ ਦੀ ਕਦਰ ਕਰਨ ਦੀ ਥਾਂ ਪੰਜਾਬ ਨੂੰ ਬਰਾਬਦ ਕਰਨ ਤੇ ਮੋਦੀ ਦੀ ਸਰਕਾਰ ਤੁੱਲ ਗਈ ਹੈ।

    ਅਕਾਲੀ ਨੇਤਾ ਸ ਬ੍ਰਹਮਪੁਰਾ ਨੇ ਕੇਂਦਰ ਨੂੰ ਯਾਦ ਨੂੰ ਯਾਦ ਕਰਵਾਇਆ ਕਿ ਦੇਸ਼ ਅਜਾਦ ਕਰਵਾਉਣ ਲਈ ਪੰਜਾਬ ਨੇ ਕਈ ਮੋਰਚੇ ਲਾਏ,ਕੈਦਾਂ ਕੱਟੀਆਂ,ਫਾਂਸੀ ਦੇ ਰੱਸਿਆਂ ਨੂੰ ਹੱਸ ਤੇ ਚੁੰਮਿਆ,ਅੰਗਰੇਜ ਸਾਮਰਾਜ ਦਾ ਅਸਿਹ ਤਸ਼ੱਦਦ ਆਪਣੇ ਪਿੰਢਿਆਂ ਤੇ ਹੰਢਾਇਆ ਤਾਂ ਜਾ ਕੇ ਦੇ ਦੇਸ਼ ਨੂੰ ਅਜ਼ਾਦੀ ਨਸੀਬ ਹੋਈ ਸੀ। ਦੇਸ਼ ਤੋ ਵੱਧ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਪਰ ਹਾਕਮਾਂ ਨੇ ਫੈਡਰਲ ਢਾਂਚੇ ਨੂੰ ਖਤਮ ਕਰਕੇ, ਲੋਕੰਤਤਰ ਦਾ ਜਨਾਜਾ ਕੱਢ ਦਿੱਤਾ ਹੈ ਤੇ ਸੰਵਿਧਾਨ ਦੀ ਰੂਹ ਬਰਬਾਦ ਕਰ ਦਿੱਤੀ ਹੈ । ਇਸ ਲਈ ਇਹ ਸੁਭਾਵਿਕ ਹੈ ਕਿ ਲੋਕ ਇਸ਼ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰਨਗੇ ਕਿਉਕਿ ਲੋਕਾਂ ਚ ਗੁੱਸਾ ਪਾਇਆ ਜਾ ਰਿਹਾ ਹੈ । ਉਨਾ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਨੂੰ ਆਰਥਿਕ ਪੱਖੋ ਮਜ਼ਬੂਤ ਕਰਨ ਲਈ ਇਥੇ ਵਿਕਾਸਸ਼ੀਲ ਕਾਰਜ,ਫੈਕਟਰੀਆਂ,ਇੰਡਸਰੀ ਆਦਿ ਕੰਮਾਂ ਨੂੰ ਨੇਪੜੇ ਚਾੜਣ ਲਈ ਕੰਮ ਕੀਤੇ ਜਾਂਦੇ ਪਰ ਦੇਸ਼ ਦੇ ਹਾਕਮਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਸਿਰੇ ਦਾ ਵਿਤਕਰਾ ਕੀਤਾ ਹੈ ਜੋ ਅੱਜ ਵੀ ਜਾਰੀ ਹੈ । ਪੰਜਾਬ ਛੋਟਾ ਜਿਹਾ ਸੂਬਾ ਹੈ,ਜਿਸ ਦਾ ਅੱਧਾ ਹਿੱਸਾ ਬੀ ਐਸ ਐਫ ਨੂੰ ਦਿੱਤਾ ਗਿਆ ਹੈ ,ਇਹ ਸਰਾਸਰ ਬੇਇਨਸਾਫੀ ਹੈ ਤੇ ਧੱਕਾ ਹੈ।

    ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀ ਐਸ ਐਫ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਸਰਹੱਦਾਂ ਦੀ ਰਾਖੀ ਕਰਦੀ ਹੈ ਪਰ ਉਸ ਨੂੰ ਸਿਵਲ ਦੇ ਕਾਰਜ ਦੇਣ ਨਾਲ ਇਸ ਫੋਰਸ ਦੇ ਵਕਾਰ ਤੇ ਢਾਹ ਲੱਗ ਸਕਦੀ ਹੈ ਤੇ ਉਸ ਦਾ ਦੁਸ਼ਮਣ ਖਿਲਾਫ ਕੇਂਦਰਿਤ ਧਿਆਨ ਸਿਵਲ ਕੰਮਾਂ ਚ ਵੰਡਣ ਨਾਲ ,ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸ ਬ੍ਰਹਮਪੁਰਾ ਨੇ ਮੋਦੀ ਦੀ ਸਰਕਾਰ ਦੇ ਇਸ ਲੋਕੰਤਤਰੀ ਫੈਸਲੇ ਵਿਰੁੱਧ ਸਮੂਹ ਦਲਾਂ ਨੂੂੰ ਇਕ ਮੰਚ ਤੇ ਡਟਣ ਦੀ ਅਪੀਲ ਕੀਤੀ ਤਾਂ ਜੋ ਇਹ ਖਤਰਨਾਕ ਕਨੂੰਨ ਰੱਦ ਕਰਵਾਇਆ ਜਾ ਸਕੇ। ਉਨਾ ਕੇਂਦਰ ਸਰਕਾਰ ਤੇ ਵਿਅੰਗ ਕਸਦਿਆਂ ਕਿਹਾ ਕਿ ਉਸ ਵਿੱਚ ਇੰਦਰਾ ਦੀ ਰੂਹ ਆ ਗਈ ਹੈ ,ਜਿਸ ਨੇ ਐਮਰਜੈਂਸੀ ਲਾ ਕੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਤੇ ਲੋਕਾਂ ਨੇ ਉਸ ਨੂੰ ਬਹੁਤ ਬੁਰੀ ਤਰਾਂ ਸਤਾਹੀਣ ਕਰ ਦਿੱਤਾ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img