ਚੰਡੀਗੜ੍ਹ, ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਮ੍ਰਿਤਕਾਂ ਦੀ ਗਿਣਤੀ 5799 ਹੋ ਗਈ ਹੈ। ਇਸਦੇ ਇਲਾਵਾ 13 ਮਰੀਜ਼ ਦਮ ਤੋੜ ਗਏ ਹਨ ਜਦਕਿ 566 ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਇਲਾਵਾ 278 ਮਰੀਜ਼ ਠੀਕ ਹੋ ਗਏ ਹਨ। ਮਰਨ ਵਾਲਿਆਂ ‘ਚ ਜਲੰਧਰ 2, ਹੁਸ਼ਿਆਰਪੁਰ 5, ਮੁਹਾਲੀ 1, ਪਟਿਆਲਾ 2, ਨਵਾਂਸ਼ਹਿਰ ਤੋਂ 3 ਦਰਜ ਹੋਏ ਹਨ। ਹੁਣ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 80 ਹਜ਼ਾਰ 382 ਤੱਕ ਪਹੁੰਚ ਗਿਆ ਹੈ ਜਦਕਿ ਠੀਕ ਹੋਏ ਮਰੀਜ਼ਾਂ ਦਾ ਅੰਕੜਾ 1 ਲੱਖ 70 ਹਜ਼ਾਰ 713 ਹੋ ਗਿਆ ਹੈ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 49 ਲੱਖ 26 ਹਜ਼ਾਰ 621 (49,26,621) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 3870 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 82 ਮਰੀਜ਼ ਆਕਸੀਜਨ ਸਹਾਰੇ ਹਨ ‘ਤੇ 9 ਵੈਂਟੀਲੇਟਰ ‘ਤੇ ਹਨ। 11 ਮਰੀਜ਼ ਵੈਂਟੀਲੇਟਰ ਸਹਾਰੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਹੁਣ ਤੱਕ 1 ਲੱਖ 48 ਹਜ਼ਾਰ 066 ਮਰੀਜ਼ਾਂ ਦੇ ਵੈਕਸੀਨ ਲੱਗੀ ਹੈ। ਅੱਜ ਦੇ ਦਿਨ ਹੈਲਥ ਕੇਅਰ ‘ਤੇ ਫਰੰਟ ਲਾਈਨ ਦੇ ਵਰਕਰਾਂ ਦੇ 8892 ਮਰੀਜ਼ਾਂ ਦੇ ਹੀ ਵੈਕਸੀਨ ਲੱਗ ਸਕੀ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਆਕਸੀਜਨ ਸਪੋਰਟ ‘ਤੇ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ ਜਦਕਿ ਅੰਮ੍ਰਿਤਸਰ 4 ‘ਤੇ ਪਟਿਆਲਾ ਤੋਂ 1 ਆਈਸੀਯੂ ‘ਤੇ ਭੇਜੇ ਗਏ ਜਦਕਿ ਵੈਂਟੀਲੇਟਰ ‘ਤੇ ਲੁਧਿਆਣਾ ਤੋਂ 2 ਮਰੀਜ਼ ਪਾਏ ਗਏ ਹਨ। ਪੂਰੇ ਪੰਜਾਬ ‘ਚੋਂ ਅੱਜ 23 ਹਜ਼ਾਰ 997 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ।
ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 5799 ਮੋਤਾਂ , ਅੱਜ ਸਾਹਮਣੇ ਆਏ 566 ਨਵੇਂ ਕੇਸ
