ਮੋਦੀ ਸਰਕਾਰ ਵੱਲੋ ਝੋਨੇ ਦੀ ਸਰਕਾਰੀ ਖਰੀਦ 10 ਦਿਨ ਅਗੇ ਪਾਉਣ ਦੀ ਨਿਖੇਧੀ
ਅੰਮ੍ਰਿਤਸਰ, 2 ਅਕਤੂਬਰ (ਗਗਨ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਸਮੁੱਚੀ ਬਰਬਾਦੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਬਾਦਲਾਂ ਦੀ ਬਦੌੌਲਤ ਕਾਲੇ ਖੇਤੀ ਕਾਨੂੰਨ ਬਣੇ, ਜਦ ਹਰਸਿਮਰਤ ਕੌੌਰ ਬਾਦਲ ਕੇਂਦਰੀ ਵਜ਼ੀਰ ਸੀ । ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸ਼ਰੇਆਮ ਕਾਲੇ ਖੇਤੀ ਕਾਨੂੂੰਨਾਂ ਦੀ ਹਿਮਾਇਤ ਕੀਤੀ ਸੀ ਪਰ ਹੁਣ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ। ਉੱਘੇ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੈ ਲੈਦਿਆਂ ਕਿਹਾ ਕਿ ਸਾਢੇ ਚਾਰ ਸਾਲ ਪੰਜਾਬ ਦੀ ਲੁੱਟ ਕਰਨ ਬਾਅਦ ਉਹ ਆਪਣੇ ਆਪ ਨੂੰ ਦੁੱਧ ਧੋਤੇ ਸਮਝ ਰਹੇ ਹਨ ਤੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ,ਅਜੀਤ ਡੋਭਾਲ ਚੀਫ ਕੌਮੀ ਸੁਰੱਖਿਆ ਨੂੰ ਮਿਲ ਕੇ ਪੰਜਾਬ ਵਿਰੋਧੀ ਨੀਤੀਆਂ ਘੜ ਰਹੇ ਹਨ । ਉਨਾ ਕਿਹਾ ਕਿ ਮੁੱਖ ਮੰਤਰੀ ਵਜੋ ਕੈਪਟਨ ਨੇ ਕਿਸਾਨ ਸੰਗਠਨਾਂ ਲਈ ਕੋਈ ਵੀ ਉਸਾਰੂ ਪਹੁੰਚ ਮੋਦੀਸ਼ਾਹ ਕੋਲ ਨਹੀ ਕੀਤੀ ਪਰ ਹੁਣ ਉਹ ਨਿੱਜੀ ਮੁਫਾਦ ਲਈ ਕੇਂਦਰ ਨੂੰ ਅਪੀਲ ਕਰ ਰਹੇ ਹਨ ,ਜਿਸ ਨੂੰ ਕਿਸਾਨ ਸੰਗਠਨਾ ਅਤੇ ਜਨਤਾ ਨੇ ਪਸੰਦ ਨਹੀ ਕੀਤਾ ।
ਬਾਦਲਾਂ ਦੀ ਆਲੋਚਨਾ ਕਰਦਿਆਂ ਸਾਬਕਾ ਮੰਤਰੀ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਕੈਪਟਨ ਨਾਲ ਮਿਲ ਕੇ ਇਸ ਪਰਿਵਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਨਹੀ ਹੋਣ ਦਿੱਤੇ ,ਜਿਸ ਤੋ ਜਾਪਦਾ ਹੈ ਕਿ ਇਹ ਖੁਦ ਇਹ ਕਾਂਡ ਵਿੱਚ ਸ਼ਾਮਲ ਹਨ ਪਰ ਪੰਜਾਬ ਦੇ ਜਾਗਰੂਕ ਲੋਕ ਇਨਾ ਨੂੰ ਮੂੰਹ ਨਹੀ ਲਾਉਣਗੇ ,ਜੋ ਮੁੜ ਸਤਾ ਪ੍ਰਾਪਤੀ ਲਈ ਪੰਜਾਬੀਆਂ ਅਤੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ। ਜਥੇਦਾਰ ਬ੍ਰਹਮਪੁਰਾ ਨੇ ਮੋਦੀ ਸਰਕਾਰ ਵੱਲੋ ਝੋਨੇ ਦੀ ਸਰਕਾਰੀ ਖਰੀਦ 10 ਦਿਨਾਂ ਲਈ ਅੱਗੇ ਪਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨੀ ਦਾ ਹੋਰ ਨੁਕਸਾਨ ਹੋਵੇਗਾ ।ਜਥੇਦਾਰ ਬ੍ਰਹਮਪੁਰਾ ਦਾਅਵਾ ਕੀਤਾ ਕਿ ਮੋਦੀ ਸਰਕਾਰ ਬਾਰ-ਬਾਰ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ,ਜਿਸ ਤੋ ਸਾਫ ਸਪੱਸ਼ਟ ਹੈ ਕਿ ਉਕਤ ਤਾਨਾਸ਼ਾਹੀ ਸਰਕਾਰ ਦੇ ਏਜੰਡੇ ਤੇ ਕਿਸਾਨ ਵਰਗ ਹੈ ਹੀ ਨਹੀ । ਮੰਡੀਆਂ ਵਿੱਚ ਝੋਨੇ ਦੀ ਆਮਦ ਸਿਖਰਾਂ ਤੇ ਹੈ , ਜਥੇਦਾਰ ਬ੍ਰਹਮਪੁਰਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਉਹ ਮੰਡੀਆਂ ਵਿੱਚੋ ਰੁਲ ਰਹੇ ਝੋਨੇ ਦੀ ਚੁਕਾਈ ਤੁਰੰਤ ਕਰਨ ਤਾਂ ਜੋ ਕਰੋੜਾਂ-ਅਰਬਾਂ ਰੁਪਏ ਦੀ ਫਸਲ ਖਰਾਬ ਨਾ ਹੋ ਜਾਵੇ ।