Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

    Breaking News :

ਕੌਹਰੀਆਂ (ਸੰਗਰੂਰ) ਵਾਸੀ ਹਸਪਤਾਲ ਦੇ ਸਕਿਉਰਿਟੀ ਗਾਰਡ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੈਪਟਨ ਨੇ ਕੇਂਦਰ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਨੂੰ 2 ਮਹੀਨੇ ਖਵਾਉਣ ਲਈ ਕਣਕ ਅਤੇ ਦਾਲਾਂ ਮੰਗੀਆਂ

ਪੰਜਾਬ ਪੁਲਿਸ ਵੱਲੋਂ ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਪਠਾਨਕੋਟ ਤੋਂ ਗ੍ਰਿਫ਼ਤਾਰ

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

July 13, 2020

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਨਿਯਮਤ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਜੋ ਡਰਾਈਵਿੰਗ ਟਰੈਕ ‘ਤੇ 1 ਜੂਨ ਤੋਂ ਕਾਰਜ਼ਸੀਲ ਹੋ ਜਾਣਗੇ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ ਹੀ ਟੈਸਟ ਦੇ ਸਕੇਗਾ ਤੇ ਅਧਿਕਾਰੀਆਂ ਦੀਆਂ ਆਪਣੀ ਮਰਜ਼ੀ ਅਨੁਸਾਰ ਟੈਸਟ ਲੈਣ ਸਬੰਧੀ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬੁੱਕ ਕੀਤੇ ਸਮੇਂ ‘ਤੇ ਹਾਜ਼ਰ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਨਾ ਪਏਗਾ। ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਆਪਣੀ ਵਾਰੀ ਤੋਂ ਪਹਿਲਾਂ ਟੈਸਟ ਦੇਣਾ ਜਾਂ ਬਿਨਾਂ ਬੁਕਿੰਗ ਕਰਵਾਏ ਟੈਸਟ ਦੇਣਾ ਕਿਸੇ ਵਿਅਕਤੀ ਲਈ ਸੰਭਵ ਨਹੀਂ ਹੋਵੇਗਾ।

ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਕ ਹੋਰ ਵਿਸ਼ੇਸ਼ਤਾ ਜੋ ਯੋਗ ਕੀਤੀ ਗਈ ਹੈ ਉਹ ਹੈ ਕਿ ਲਾਇਸੈਂਸ ਦੇ ਟੈਸਟ ਦਾ ਨਤੀਜਾ ਅਤੇ ਲਾਇਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇੱਕੋ ਦਿਨ ਹੀ ਸ਼ੁਰੂ ਕੀਤੀ ਜਾਵੇਗੀ। ਹਰੇਕ ਟ੍ਰੈਕ ‘ਤੇ ਉਪਲਬਧ ਸਲਾਟਸ ਦੀ ਗਿਣਤੀ 40 ਤਕ ਸੀਮਿਤ ਕਰ ਦਿੱਤੀ ਗਈ ਹੈ ਤਾਂ ਜੋ ਕੋਵਿਡ 19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਜਨਤਾ ਦੀ ਹੋਰ ਸਹੂਲਤ ਲਈ ਹੁਣ ਵਿਅਕਤੀ ਆਪਣੀ ਪ੍ਰੀਖਿਆ ਦੇਣ ਲਈ ਜਿਲ੍ਹੇ ‘ਚ ਕਿਸੇ ਵੀ ਟਰੈਕ ਦੀ ਚੋਣ ਕਰ ਸਕੇਗਾ ਜਦਕਿ ਪਹਿਲਾਂ ਸਿਰਫ ਇਕ ਹੀ ਟੈਸਟ ਟਰੈਕ ਚੁਣਨਾ ਪੈਂਦਾ ਸੀ।

0 Reviews

Write a Review

Advertisements

bulandhadmin

Read Previous

ਕੈਪਟਨ ਨੇ ਮੋਦੀ ਸਰਕਾਰ ਨੂੰ ਗ਼ਰੀਬਾਂ ਦੇ ਖ਼ਾਤੇ ‘ਚ 10-10 ਹਜ਼ਾਰ ਪਾਉਣ ਦੀ ਲਾਈ ਗੁਹਾਰ

Read Next

ਰਾਜ ਸਰਕਾਰ ਅਤੇ ਰੇਲਵੇ ਕਰੇ ਖਾਣ-ਪੀਣ ਦਾ ਵੀ ਪ੍ਰਬੰਧ : ਸੁਪਰੀਮ ਕੋਰਟ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: