ਪੰਜਾਬ ‘ਚ ਆਪ ਦਾ ਮੁੱਖ ਮੰਤਰੀ ਸਿੱਖ ਸਮਾਜ ਚੋ ਬਣੇਗਾ, ਕੇਜਰੀਵਾਲ ਨੇ ਕੀਤਾ ਖੁਲਾਸਾ

64

ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ ਅਰਵਿੰਦ ਕੇਜਰੀਵਾਲ ਵਲੋਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਕੀਤੀ ਪ੍ਰੈੱਸ ਵਾਰਤਾ ਵਿਚ ਐਲਾਨ ਕੀਤਾ ਗਿਆ।

Italian Trulli

ਅਰਵਿੰਦ ਕੇਰਜੀਵਾਲ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਖੁਲਾਸੇ ਕਰਦਿਆਂ ਕਿਹਾ ਕਿ ਜੋ ਵੀ ਸੀ.ਐਮ ਚਿਹਰਾ ਹੋਏਗਾ ਉਹ ਸਿੱਖ ਸਮਾਜ ‘ਚੋਂ ਹੋਏਗਾ ਅਤੇ ਸਭ ਨੂੰ ਉਸ ‘ਤੇ ਮਾਣ ਹੋਏਗਾ |ਇਸ ਸਮੇ ਐਮ.ਪੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ: ਭਗਵੰਤ ਸਿੰਘ ਮਾਨ, ਵਿਰੋਧੀ ਧਿਰ ਦੇ ਨੇਤਾ ਸ: ਹਰਪਾਲ ਸਿੰਘ ਚੀਮਾਂ ਅਤੇ ਆਪ ਦੇ ਸਾਰੇ ਵਧਾਇਕ ਵੀ ਹਾਜਰ ਸਨ।