More

    ਪੰਜਾਬ ਕਾਂਗਰਸ ਕੱਲ ਮੋਹਾਲੀ ਤੋਂ ਲਖੀਮਪੁਰ ਖੇੜੀ ਤੱਕ ਕਰੇਗੀ ਵਾਹਨ ਮਾਰਚ – ਨਵਜੋਤ ਸਿੱਧੂ

    ਚੰਡੀਗੜ੍ਹ, 6 ਅਕਤੂਬਰ (ਬੁਲੰਦ ਆਵਾਜ ਬਿਊਰੋ) – ਲਖੀਮਪੁਰ ਹਿੰਸਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ ਪੰਜਾਬ ਕਾਂਗਰਸ ਕੱਲ੍ਹ ਦੁਪਹਿਰ 12 ਵਜੇ ਮੋਹਾਲੀ ਤੋਂ ਲਖੀਮਪੁਰ ਖੇੜੀ ਤੱਕ ਮਾਰਚ ਸ਼ੁਰੂ ਕਰੇਗੀ। ਰੋਸ ਮਾਰਚ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ। ਪੀਪੀਸੀਸੀ ਨੇ ਨਿਰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਹਰ ਇਕ ਹਲਕੇ ਤੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ‘ਚ ਘੱਟ ਤੋਂ ਘੱਟ 200 ਵਾਹਨ ਮਾਰਚ ‘ਚ ਸ਼ਾਮਿਲ ਹੋਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਯੂਪੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਕੱਲ੍ਹ ਤੱਕ ਕਿਸਾਨਾਂ ਦੇ ਕਤਲਾਂ ਲਈ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੇੜੀ ਵੱਲ ਮਾਰਚ ਕਰੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img