ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਵੱਲੋ ਮੰਤਰੀ ਸਰਕਾਰੀਆ ਨੂੰ ਦਿੱਤਾ ਮੰਗ ਪੱਤਰ

ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਵੱਲੋ ਮੰਤਰੀ ਸਰਕਾਰੀਆ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 19 ਨਵੰਬਰ (ਗਗਨ) – ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਕਰਮਚਾਰੀਆਂ ਦੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਇਕ ਲਿਖਤੀ ਮੰਗ ਪੱਤਰ ਜਿਲ੍ਹਾ ਪ੍ਰੀਸਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਦੇ ਰਾਹੀਂ ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਕਰਮਚਾਰੀਆਂ ਦੀਆਂ ਪਦ ਉੱਨਤੀਆ ਕਰਨ ਸੰਬੰਧੀ ਮੁੱਖ ਇੰਜੀਨੀਅਰ ਹੈਡਕੁਆਟਰ, ਡਿਸਪਿਊਟ ਅਤੇ ਰੈਜੋਲਿਉਸਨ ,ਜਲ ਸਰੋਤ ਵਿਭਾਗ ਚੰਡੀਗੜ੍ਹ ਵੱਲੋ ਪੱਤਰ ਨੰਬਰ 4898-4930/2 ਨ,ਗ,ਅ -2/2021 ਮਿਤੀ 9/8/2021 ਰਾਹੀਂ 100 ਕਰਮਚਾਰੀਆਂ ਦਾ ਰਿਕਾਰਡ ਜੂਨੀਅਰ ਸਹਾਇਕ ਤੋਂ ਬਤੌਰ ਸੀਨੀਅਰ ਸਹਾਇਕ ਪਦ ਉਨਤ ਕਰਨ ਲਈ ਮੰਗਿਆ ਗਿਆ ਸੀ ਜਿਸ ਅਨੁਸਾਰ ਲਗਭਗ ਸਾਰੇ ਹੀ ਕਰਮਚਾਰੀਆਂ ਦਾ ਰਿਕਾਰਡ ਤਕਰੀਬਨ 3 ਮਹੀਨੇ ਤੋਂ ਮੁੱਖ ਦਫਤਰ ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ,ਪ੍ਰੰਤੂ ਮੁੱਖ ਦਫਤਰ ਵੱਲੋ ਇਨ੍ਹਾਂ ਕਰਮਚਾਰੀਆਂ ਦੀਆਂ ਪਦ ਉੱਨਤੀਆ ਸੰਬੰਧੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ।

ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਕਤ ਮੁਲਾਜਮ ਆਗੂਆਂ ਨੇ ਵਿਭਾਗ ਦੇ ਮੰਤਰੀ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਹੈ ਕਿ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਪਦ ਉੱਨਤੀਆ ਲਈ ਲੋੜੀਂਦੀਆ ਹੋਣ ਕਰਕੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਭੇਜੀਆਂ ਹੋਈਆਂ ਹਨ ਜਿਸ ਕਰਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਫਿਕਸ ਕਰਨ ਵਿੱਚ ਦੇਰੀ ਹੋਣ ਹੋ ਰਹੀ ਹੈ,ਕਿਉਂਕਿ ਸਰਕਾਰ ਵੱਲੋ ਪੇਅ ਫਿਕਸੇਸਨ ਲਈ ਆਪਸਨ ਦੇਣਾ,ਕਰਮਚਾਰੀਆਂ ਲਈ ਸਮਾਂ ਬੰਧ ਕੀਤਾ ਹੋਇਆ ਹੈ।ਜਿਸ ਨਾਲ ਕਰਮਚਾਰੀਆਂ ਦਾ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਵਿਭਾਗ ਦੀ ਮੁੜ ਬਣਤਰ ਉਪਰੰਤ ਸੋਧ ਵਿੱਚ ਸੁਪਰਡੈਂਟ ਗ੍ਰੇਡ-1 ਦੀ ਮੰਗ ਕੀਤੀ ਹੋਈ ਹੈ,ਇਸ ਨੂੰ ਵੀ ਮਨਜ਼ੂਰ ਕਰਨ ਦੇ ਉਪਰਾਲੇ ਕੀਤੇ ਜਾਣ,ਵਿਭਾਗ ਵਿੱਚ ਕਲੈਰੀਕਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਵਿਭਾਗੀ ਟੈਸਟ ਪਾਸ ਕਰ ਚੁੱਕੇ ਦਰਜਾਚਾਰ ਕਰਮਚਾਰੀਆਂ ਨੂੰ ਕਲਰਕ ਪਦ ਉੱਨਤ ਕੀਤਾ ਜਾਵੇ।

ਮੁਲਾਜਮ ਆਗੂਆਂ ਨੇ ਮੰਗ ਪੱਤਰ ਰਾਹੀਂ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਹੈ ਕਿ ਐਨ,ਜੀ,ਈ-2 ਬਰਾਂਚ ਦੀ ਕਾਰਗੁਜ਼ਾਰੀ ਬਹੁਤ ਨਿਰਾਸ਼ਾਜਨਕ ਹੈ ਇਸ ਵਿੱਚ ਵੀ ਸੁਧਾਰ ਲਿਆਉਣ ਦੇ ਉਪਰਾਲੇ ਕੀਤੇ ਜਾਣ।ਇਸ ਮੌਕੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਮੁਲਾਜਮ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਦਿੱਤੇ ਮੰਗ ਪੱਤਰ ਨੂੰ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ ਤੋਂ ਇਲਾਵਾ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਰਾਕੇਸ਼ ਕੁਮਾਰ,ਕਮਲਜੀਤ ਸਿੰਘ, ਹਰਪਾਲ, ਰਣਜੀਤ ਸਿੰਘ,ਹਰਵਿੰਦਰ ਮਸੀਹ ਆਦਿ ਵੀ ਹਾਜ਼ਰ ਸਨ।

Bulandh-Awaaz

Website: