More

    ਪੰਜਾਬੀ ਹਿੰਦੂ ਵਿਦਵਾਨਾਂ ਦੀ ਬੇਈਮਾਨੀ

    ਮਹਿਕਮਾ ਪੰਜਾਬੀ
    ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਦਿੱਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਲਈ ਪਹਿਲੀ ਸ਼ਰਤ ਇਹ ਹੈ ਕਿ ਬੰਦਾ ਚੰਗਾ ਹੋਵੇ। ਸਿੱਖ ਜਾਂ ਹਿੰਦੂ ਹੋਣਾ ਦੂਜੀ ਗੱਲ ਹੈ। ਭਾਵ ਸਿੱਖਾਂ ਦਾ ਪੱਖ ਤਾਂ ਸਾਫ ਹੈ। ਪਰ ਫੇਰ ਵੀ ਹਿੰਦੂ ਵਿਦਵਾਨ ਇਹ ਸਾਬਤ ਕਰਨ ‘ਤੇ ਲੱਗੇ ਹੋਏ ਨੇ ਕਿ ਜਿਵੇਂ ਸਿੱਖਾਂ ਕਰਕੇ ਜਾਖੜ ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ। ਭਾਵੇਂ ਕਿ ਇਹ ਗੱਲ ਵੀ ਸਾਫ ਹੋ ਗਈ ਕਿ ਜਾਖੜ ਦਾ ਵਿਰੋਧ ਕਰਨ ਵਾਲੇ ਵੀ ਅੰਬਿਕਾ ਸੋਨੀ ਵਰਗੇ ਹਿੰਦੂ ਹੀ ਸਨ। ਪੰਜਾਬ ਵਿੱਚ ਬਰਾਬਰੀ ਮੰਗਣ ਵਾਲੇ ਪੰਜਾਬੀ ਹਿੰਦੂ ਵਿਦਵਾਨ ਇਹ ਕਿਓਂ ਨਹੀਂ ਦੱਸਦੇ ਕਿ ਕਸ਼ਮੀਰ ਵਿੱਚ ਹਾਈ ਕੋਰਟ ਨੇ ਸਾਫ ਕਹਿ ਦਿੱਤਾ ਹੈ ਕਿ ਉਥੇ ਖਾੜਕੂਵਾਦ ਕਰਕੇ ਤਰਸ ਦੇ ਅਧਾਰ ‘ਤੇ ਸਿਰਫ ਕਸ਼ਮੀਰੀ ਪੰਡਤਾਂ ਨੂੰ ਹੀ ਨੌਕਰੀ ਮਿਲੇਗੀ। ਇਹ ਨੌਕਰੀ ਨਾ ਕਸ਼ਮੀਰੀ ਹਿੰਦੂ ਖਤਰੀਆਂ ਨੂੰ ਮਿਲੂ, ਨਾ ਕਸ਼ਮੀਰੀ ਹਿੰਦੂ ਬਾਣੀਆਂ ਨੂੰ, ਨਾ ਕਸ਼ਮੀਰੀ ਹਿੰਦੂ ਦਲਿਤਾਂ ਨੂੰ। ਜੇ ਨੌਕਰੀ ਮਿਲੂ ਤਾਂ ਸਿਰਫ ਤੇ ਸਿਰਫ ਬਾਹਮਣ ਕਸ਼ਮੀਰੀ ਪੰਡਤਾਂ ਨੂੰ ਹੀ ਮਿਲੂ‌। ਇਹੋ ਕਾਨੂੰਨ ਹੈ। ਜਦੋਂ ਕਿ ਮਰਨ ਵੇਲੇ ਗੋਲੀ ਜਾਤ ਵੇਖ ਕੇ ਨਹੀਂ ਮਾਰਦੀ। ਭਾਵ ਹਿੰਦੂ ਵਿਦਵਾਨ ਇਹ ਨਹੀਂ ਦੱਸਦੇ ਕੇ ਸੱਭ ਤੋਂ ਉੱਚੀ ਜਾਤ ਬਾਹਮਣ ਹੈ। ਦੂਜੀਆਂ ਜਾਤਾਂ ਦੀ ਕੋਈ ਔਕਾਤ ਨਹੀਂ।
    ਇਸ ਕਰਕੇ ਹਿੰਦੂ ਵਿਦਵਾਨ ਝੂਠਾ ਇਲਜਾਮ ਸਿੱਖਾਂ ‘ਤੇ ਲਾ ਰਹੇ ਨੇ। ਇਹ ਨਹੀਂ ਦੱਸਦੇ ਕਿ ਸੁਨੀਲ ਜਾਖੜ ਇਕ ਜਾਟ ਹੈ। ਜੇ ਉਹ ਮੁੱਖ ਮੰਤਰੀ ਬਣ ਜਾਂਦਾ ਤਾਂ ਬਾਹਮਣ ਹਿੰਦੂ ਵਿਦਵਾਨ ਉਸ ਨੂੰ ਕਿਵੇਂ ਮੰਨਜ਼ੂਰ ਕਰਦਾ ? ਅਸਲ ਗੱਲ ਤਾਂ ਇਹੀ ਹੈ ਕਿ ਜੇ ਜਾਖੜ ਹਿੰਦੂ ਬਾਹਮਣ ਹੁੰਦਾ ਤਾਂ ਉਸ ਨੂੰ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸੀ। ਜਾਟ ਹੋਣਾ ਜਾਖੜ ਦੀਆਂ ਜੜਾਂ ‘ਚ ਬਹਿ ਗਿਆ। ਇਹ ਹਿੰਦੂ ਵਿਦਵਾਨਾਂ ਦੀ ਬੇਈਮਾਨੀ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰ ਰਹੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img