More

  ਪੰਜਾਬੀ ਯੂਨੀਵਰਸਟੀ ਭਰਤੀ ਘੁਟਾਲੇ ਨੇ ਚੱਪਲਚੱਟ ਕਾਮਰੇਡਾਂ ਦਾ ਪ੍ਰੋਫੈਸਰੀ ਤੱਕ ਦਾ ਸਫਰ ਕੀਤਾ ਨੰਗਾ

  ਮਹਿਕਮਾ ਪੰਜਾਬੀ
  ਪੰਜਾਬ ਦੀਆਂ ਯੂਨੀਵਰਸਟੀਆਂ ਤੇ ਕਾਲਜ ਅਯੋਗ ਬੰਦਿਆਂ ਨਾਲ ਭਰੇ ਪਏ ਹਨ। ਸਿੱਖਿਆ ਨੂੰ ਬੋਝਲ ਤੇ ਅਕਾਊ ਕਰਨ ਵਿਚ ਇਨਾਂ ਦਾ ਖਾਸ ਯੋਗਦਾਨ ਹੈ। ਬਹੁਤੇ ਅਯੋਗ ਪ੍ਰੋਫੈਸਰ ਖੱਬੇਪੱਖੀ ਭਾਵ ਕਾਮਰੇਡ ਧਿਰਾਂ ਨਾਲ ਸਬੰਧਤ ਹੁੰਦੇ ਹਨ ਜੋ ਕਾਬਲ ਤੇ ਯੋਗ ਬੰਦਿਆਂ ਨੂੰ ਸਿਸਟਮ ਵਿਚ ਆਉਣ ਨਹੀਂ ਦਿੰਦੇ ਜਾਂ ਟਿਕਣ ਨਹੀਂ ਦਿੰਦੇ। ਤਾਜਾ ਭਰਤੀ ਘੁਟਾਲਾ ਪੰਜਾਬੀ ਯੂਨੀਵਰਸਟੀ ਵਿਚ ਸਾਹਮਣੇ ਆਇਆ ਹੈ ਜਿਥੇ ਕਾਮਰੇਡ ਪ੍ਰੋਫੈਸਰ ਨੇ ਪੰਜਾਬੀ ਦੇ ਅਸਿਸਟੈੰਟ ਪ੍ਰੋਫੈਸਰਾਂ ਦੀ ਭਰਤੀ ਲਈ ਪੇਪਰ ਤਿਆਰ ਕੀਤਾ। ਪੇਪਰ ‘ਚ ਸਵਾਲ ਆਪਣੇ ਬਾਹਰ ਰਹਿੰਦੇ ਫੇਸਬੁਕੀ ਕਵੀਆਂ ਬਾਰੇ ਪੁੱਛ ਲਏ ਜਿੰਨਾ ਬਾਰੇ ਸਿਰਫ ਉਸ ਦੇ ਵਿਦਿਆਰਥੀ ਹੀ ਜਾਣਦੇ ਸੀ। ਆਪਣਾ ਤਿਆਰ ਕੀਤਾ ਪੇਪਰ ਆਪਣੇ ਕਾਮਰੇਡ ਚੇਲਿਆਂ ਤੇ ਬਾਲਕਾਵਾਂ ਨੂੰ ਰੱਟਵਾ ਦਿੱਤਾ। ਇਕੋ ਪ੍ਰੋਫੈਸਰ ਦੇ ਖਾਸਮ ਖਾਸ ਜੁਆਕ ਵੱਡੀ ਗਿਣਤੀ ‘ਚ ਪੇਪਰ ਕਲੀਅਰ ਕਰ ਗਏ। ਤਿਕੜਮਬਾਜ ਪ੍ਰੋਫੈਸਰ ਦੀ ਖੇਡ ਨੰਗੀ ਹੋ ਗਈ।
  ਯੋਗ ਵਿਦਿਆਰਥੀ ਜੋ ਅਯੋਗ ਪ੍ਰੋਫੈਸਰਾਂ ਦੀ ਘਟੀਆ ਕਰਤੂਤ ਕਾਰਨ ਨੌਕਰੀ ਤੋੰ ਵਾਂਝੇ ਰਹਿ ਗਏ ਉਨਾਂ ਬਹੁਤ ਜਾਇਜ ਸਵਾਲ ਚੁੱਕੇ। ਜਿਸਦਾ ਜੁਆਬ ਨਾ ਤਾਂ ਪ੍ਰੋਫੈਸਰ ਕੋਲ ਹੈ ਨਾ ਯੂਨੀਵਰਸਟੀ ਤੇ ਵੀਸੀ ਕੋਲ। ਅਸਲ ‘ਚ ਕਾਮਰੇਡਾਂ ਦੀ ਇਹ ਬੇਈਮਾਨੀ ਨਵੀਂ ਨਹੀਂ, ਪੰਜਾਬ ਦੀਆਂ ਸਾਹਿਤ ਤੇ ਸਿਖਿਆ ਸੰਸਥਾਵਾਂ ‘ਤੇ ਕਬਜੇ ਕਰਨ ਲਈ ਆਪਣੇ ਚਪਲਚੱਟਾਂ ਦਾ ਕਬਜ਼ਾ ਕਰਵਾਉਣ ਦਾ ਕੰਮ ਦਹਾਕਿਆ ਤੋੰ ਚੱਲ ਰਿਹਾ ਤਾਹੀਂ ਪੰਜਾਬ ਦੀ ਸਿੱਖਿਆ ਅਤੇ ਸਹਿਤ ਦਾ ਭੱਠਾ ਬਹਿ ਗਿਆ। ਇਹ ਅੱਜ ਦੇ ਚਪਲਚੱਟ ਵਿਦਿਆਰਥੀ ਕੱਲ ਦੇ ਤਿਕੜਮਬਾਜ ਪ੍ਰੋਫੈਸਰ ਬਣ ਜਾਂਦੇ ਨੇ। ਇਨਾਂ ਦੇ ਹਿੱਤ ਪੰਜਾਬ ਦੇ ਕਾਲਜਾਂ ਯੂਨੀਵਰਸਟੀਆਂ ‘ਚ ਕਾਮਰੇਡੀ ਦੀ ਵੇਲ ਹਰੀ ਰੱਖਣਾ ਹੁੰਦਾ ਹੈ। ਉਸ ਕੰਮ ਲਈ ਵਿਦਿਆਰਥਣਾਂ ਦੇ ਸਰੀਰਕ ਸ਼ੋਸ਼ਣ ਤੱਕ ਜਾਇਜ ਕਰਾਰ ਦਿਵਾ ਲਏ ਜਾਂਦੇ ਹਨ। ਪੰਜਾਬ ਦੀ ਸਿੱਖਿਆ ਦਾ ਭੱਠਾ ਬਿਠਾਉਣ ਲਈ ਸਭ ਤੋੰ ਵੱਡਾ ਕਰਨ ਇਹ ਖੱਬੇਪੱਖੀ ਗੈਂਗ ਸਿਸਟਮ ਹੈ। ਪਿਛਲੇ ਕੁਝ ਸਾਲਾਂ ‘ਚ ਕਾਮਰੇਡਾਂ ਦੇ ਬਰਾਬਰ RSS ਨੇ ਵੀ ਕਾਲਜਾਂ ਵਿਚ ਆਪਣੇ ਸਾਹਿਤਕ ਮੰਚ ਕਾਇਮ ਕੀਤੇ ਹਨ ਜੋ ਅਜੇ ਸੀਮਤ ਹਨ। ਦੁੱਖ ਦੀ ਗੱਲ ਇਹ ਹੈ ਕਿ ਪ੍ਰੋਫੈਸਰ ਬਣਨ ਦਾ ਇਕੋ ਇਕ ਰਾਹ ਇਨਾਂ ਤਿਕੜਮਬਾਜ ਪ੍ਰੋਫੈਸਰਾਂ ਦੀਆਂ ਚੱਪਲਾਂ ਚੱਟਣ ਜਾਂ ਇਨਾਂ ਦੀਆਂ ਜਿਣਸੀ ਖਾਹਿਸ਼ਾਂ ਦੀ ਪੂਰਤੀ ਕਰਨ ਦੇ ਰਾਹੀੰ ਜਾਂਦਾ ਹੈ।
  ਕਾਬਲ ਤੇ ਯੋਗ ਉਮਦੀਵਾਰ ਅਤਿਅੰਤ ਨਿਰਾਸ਼ਾ ‘ਚ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img