Advertisements

ਪੰਜਾਬੀ ਨੂੰ ਲਾਜ਼ਮੀ ਭਾਸ਼ਾ ਬਨਾਉਣ ਲਈ ਪੰਜਾਬ ਸਰਕਾਰ ਲਿਆ ਰਹੀ ਨਵਾਂ ਕਾਨੂੰਨ….

????????????????????????????????????

17 ਫਰਵਰੀ, 2020 ( ਰਛਪਾਲ ਸਿੰਘ ) – ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਪੰਜਾਬੀ

ਭਾਸ਼ਾ,ਸਾਹਿਤ ਅਤੇ ਸਭਿਆਚਾਰ ਪ੍ਰਤੀ ਵੱਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਨਵਾਂ ਕਾਨੂੰਨ ਲੈ ਕੇ ਆ

ਰਹੀ ਹੈ। ਉਹ ਅੱਜ ਪੰਜਾਬ ਸਰਕਾਰਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਬੋਲੀ ਅਤੇ

ਸਭਿਆਚਾਰ ਉਤਸਵ ਦੇ ਹਿੱਸੇ ਵਜੋਂ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ : ਵਰਤਮਾਨ ਚੁਨੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ `ਤੇ ਕਰਵਾਏ ਇਕ-ਦਿਨਾ

ਕੌਮਾਂਤਰੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਪੰਜਾਬੀ ਚਿੰਤਨ ਅਤੇ ਸਾਹਿਤ ਜਗਤ ਦੀਆਂ ਪ੍ਰਸਿੱਧ 11 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ

????????????????????????????????????

ਜਿਨ੍ਹਾਂ ਵਿਚ ਡਾ. ਕਰਨੈਲ ਸਿੰਘ ਥਿੰਦ, ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਡਾ. ਮਨਮੋਹਨ, ਡਾ. ਰਵੇਲ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਪ੍ਰੋ. ਕਿਰਪਾਲ ਕਜ਼ਾਕ, ਸ੍ਰੀ

ਬਲਬੀਰ ਮਾਧੋਪੁਰੀ, ਸ੍ਰੀ ਮਨਮੋਹਨ ਬਾਵਾ, ਸ੍ਰੀ ਨਿਰਮਲਅਰਪਣ, ਸ੍ਰੀਮਤੀ ਬਚਿੰਤ ਕੌਰ ਅਤੇ ਸ੍ਰੀਮਤੀ ਸੁਰਿੰਦਰ ਨੀਰ ਸ਼ਾਮਿਲ ਸਨ।  ਉਨ੍ਹਾਂ ਦਾ ਇਥੇ ਪੁੱਜਣ `ਤੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਜਿਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਉਨ੍ਹਾਂ ਨੇ ਗੁਰੂ ਨਾਨਕ

ਦੇਵ ਯੂਨੀਵਰਸਿਟੀ ਵੱਲੋਂ ਹੋਰ ਖੇਤਰਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਸਾਰ ਅਤੇ ਪ੍ਰਚਾਰ ਲਈਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ

ਕਿਹਾ ਕਿ ਸਾਨੂੰ ਇਸ ਗੱਲ `ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਪੰਜਾਬੀ ਹਨ। ਹਮੇਸ਼ਾ ਹੀ ਉਨ੍ਹਾਂ ਨੂੰ ਬਤੌਰ ਪੰਜਾਬੀ ਮਾਣ ਪ੍ਰਾਪਤ ਹੁੰਦਾ ਰਿਹਾ ਹੈ।

ਪੰਜਾਬੀ ਵਿਚ ਗੱਲ ਕਰਨ `ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਖ਼ੂਬਸੂਰਤੀ ਨਾਲ ਅਸੀਂ ਮਾਂ ਬੋਲੀ ਵਿਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ

ਓਨੀ ਕਿਸੇ ਹੋਰ ਭਾਸ਼ਾ ਵਿਚ ਨਹੀਂ।ਸ. ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਮਾਂ ਬੋਲੀ ਹਫਤੇ ਦਾ ਮਕਸਦ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ

ਵਧਾਉਣਾ ਅਤੇ ਸਵੈ ਨੂੰ ਪੰਜਾਬੀ ਬੋਲੀ ਉਤੇ ਮਾਣ ਮਹਿਸੂਸ ਕਰਵਾਉਣਾ ਦੱਸਦਿਆਂ ਕਿਹਾ ਕਿ ਇਸ ਮੌਕੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 12 ਕਰੋੜ ਦੇ

ਕਰੀਬ ਹੈ, 8 ਕਰੋੜ ਲੋਕ ਪਾਕਿਸਤਾਨ ਵਿਚ ਪੰਜਾਬੀ ਬੋਲਦੇ ਹਨ। ਭਾਰਤ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 3 ਕਰੋੜਹੈ। ਬਾਹਰਲੇ ਮੁਲਕਾਂ

ਵਿਚ 1 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਬੋਲਣ ਵਾਲੇ ਲੋਕਇਸ ਵੇਲੇ ਦੁਨੀਆਂ ਵਿਚ ਦਸਵੇਂ ਸਥਾਨ `ਤੇ ਹਨ।

?

ਉਨ੍ਹਾਂ ਨੇ ਇਕ ਮਹਾਨ ਚਿੰਤਕ

ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ ਇਕ ਅਜਿਹਾ ਗ੍ਰੰਥ ਹੈ ਜਿਹੜਾ ਕਿਸੇ ਵੇਲੇ ਸਾਰੀਆਂ

ਦੁਨੀਆਂ ਦਾ ਧਰਮ ਗ੍ਰੰਥ ਹੋ ਸਕਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁਲਤ ਕਰਨ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਰਕਾਰ ਦੇ ਪੱਧਰ `ਤੇ

ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਹਰ ਪੱਧਰ `ਤੇ ਪੰਜਾਬੀ ਬੋਲਣੀ ਅਤੇ ਲਿਖਣੀ ਚਾਹੀਦੀ ਹੈ ਭਾਵੇਂ ਕਿ ਅੰਗਰੇਜ਼ੀ

ਬੋਲਣ ਅਤੇ ਲਿਖਣ ਨੂੰ ਸਿਆਣਪ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਵਿਉਂਤ ਬੱਧ ਵਿਕਾਸ ਲਈ ਵਿਦਵਾਨਾਂ ਦੇ ਸੁਝਾਵਾਂ ਦੀ ਮੰਗ ਕਰਦਿਆਂ

ਉਹਨਾਂ ਇਹ ਵੀ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪੰਜਾਬੀ ਭਾਸ਼ਾ ਦਾ ਵਹਿਣ ਵੀ ਉਸੇ ਤਰ੍ਹਾਂ ਹੀ ਸੁੱਕ ਜਾਵੇਗਾ ਜਿਵੇਂ ਸਾਡੇ

ਦਰਿਆ ਸੁੱਕ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਨੂੰ ਕਾਨੂੰਨ ਬਣਾਇਆ  ਹੋਇਆ ਹੈ ਅਤੇ ਹਰ ਸਾਲ

ਸ਼੍ਰੋਮਣੀ ਐਵਾਰਡ ਵੀ ਦਿੱਤੇ ਜਾਂਦੇ ਹਨ। ਪੰਜਾਬ ਸਰਕਾਰ ਦੇ ਉਸ ਫੈਸਲੇ ਤੋਂ ਵੀ ਉਨ੍ਹਾਂ ਨੇ ਜਾਣੂ ਕਰਵਾਇਆ ਜਿਸ ਵਿਚ ਹਰੇਕ ਸਰਕਾਰੀ ਅਤੇ ਗੈਰ ਸਰਕਾਰੀ

ਅਦਾਰਿਆਂ ਦੇ ਸਾਨਿੲ ਬੋਰਡਾਂ ਉਤੇ ਪੰਜਾਬੀ ਵਿਚ ਲਿਖਿਆ ਜਾਣਾ ਲਾਜ਼ਮੀ ਹੋ ਜਾਣਾ ਹੈ।ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ

ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇਸੰਭਾਵਨਾਵਾਂ ਦੇ ਹਵਾਲਿਆਂ ਨਾਲ ਕਿਹਾ ਕਿ ਪੰਜਾਬੀ ਦੇ

ਭਵਿੱਖ ਪ੍ਰਤੀ ਕੋਈ ਵੀ ਨਿਰਾਸ਼ਾ ਵਾਲੀ ਗੱਲਨਹੀਂ ਹੈ ਸਿਰਫ ਸੁਹਿਰਦਤਾ ਦੇ ਨਾਲ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜਿਵੇਂ ਪਾਕਿਸਤਾਨਦੇ ਵਿਚ

ਪੰਜਾਬੀ ਭਾਸ਼ਾ ਪ੍ਰਤੀ ਲਗਾਅ ਹੈ, ਨੂੰ ਹੋਰ ਪ੍ਰਫੁਲਤ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਆਪਣੇਸੁਝਾਵਾਂ ਦੇ ਵਿਚ ਕਿਹਾ ਕਿ ਸਕੂਲੀ ਪੱਧਰ ਦੀ ਸਿਖਿਆ ਵਿਚ ਪੰਜਾਬ ਦੇ ਸਾਰੇ ਸਕੂਲ ਜਿਥੇ ਪੰਜਾਬੀਭਾਸ਼ਾ ਪੜ੍ਹਾਉਣ ਲਈ ਪਾਬੰਦ ਹੋਣੇ ਚਾਹੀਦੇ

ਹਨ ਉਥੇ ਪੁਸਤਕ ਸਭਿਆਚਾਰ ਪ੍ਰਫੁਲਤ ਕਰਨ ਅਤੇ ਪੰਜਾਬੀਭਾਸ਼ਾ ਨੂੰ ਰੁਜ਼ਗਾਰਮੁਖੀ ਬਣਾਉਣ ਦੇ ਉਪਰਾਲੇ ਵੀ ਆਰੰਭ ਹੋਣੇ ਚਾਹੀਦੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ

ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਦਾਬਹੁ ਭਾਸ਼ਾਈ, ਬਹੁ-ਸਭਿਆਚਾਰ, ਬਹੁ-ਧਾਰਮਿਕ ਆਦਿ

ਵਿਂਭਿਨਤਾਵਾਂ ਵਾਲਾ ਸਮਾਜ ਹੈ ਅਤੇ ਇਸ ਵਿਚਇਕ ਨੁਕਾਤੀ ਪ੍ਰੋਗਰਾਮ ਨਹੀਂ ਚੱਲ ਸਕਦਾ। ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨ ਵਿਰਾਸਤ

ਦੇ ਇਤਿਹਾਸਕ ਪਹਿਲੂਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬੀ ਮਾਨਵਵਾਦੀ ਸੁਭਾਅਦਾ ਲਿਖਾਇਕ ਹੈ ਅਤੇ ਪੰਜਾਬੀ ਸੁਭਾਅ ਦੇ ਅਨੁਸਾਰ ਹੀ ਪੰਜਾਬੀ

ਭਾਸ਼ਾ ਨੂੰ ਪ੍ਰਫੁਲਤ ਕੀਤਾ ਜਾਣਾਚਾਹੀਦਾ ਹੈ ਭਾਂਵੇਂ ਕਿ ਇਸ ਸਮੇਂ ਖੇਤਰੀ ਭਾਸ਼ਾਵਾਂ ਅਤੇ ਸਭਿਆਚਾਰ ਦਬਾਅ ਦੇ ਹੇਠ ਹੈ।ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ

ਐਡੀਸ਼ਨਲ ਡਾਇਰੈਕਟਰ, ਡਾ. ਮਨਮੋਹਨ ਜੋ ਕਿਉਦਘਾਟਨੀ ਸੈਸ਼ਨ ਵਿਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ, ਨੇ ਸਿਵਲ ਸੇਵਾਵਾਂ ਪ੍ਰੀਖਿਆਵਾਂ

ਵਿਚ ਪੰਜਾਬ ਦੇ ਵਿਦਿਆਰਥੀਆਂ ਦੇ ਘੱਟ ਸਫਲ ਹੋਣ ਦੇ ਨੁਕਤੇ ਨੂੰ ਉਠਾਉਂਦਿਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਰਕਾਰ ਦੇ ਪੱਧਰ `ਤੇ ਕੀਤੇ ਜਾਣ ਵਾਲੇ

ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਸਮੇਂ ਸਰੋਤ ਸਮੱਗਰੀ, ਹਵਾਲਾ ਸਮੱਗਰੀ ਅਤੇ ਅਨੁਵਾਦ ਸਮੱਗਰੀ ਦੀਬਹੁਤ ਘਾਟ ਹੈ। ਇਸ ਨੂੰ

ਵਿਦਿਆਰਥੀਆਂ ਲਈ ਆਸਾਨ ਪੰਜਾਬੀ ਭਾਸ਼ਾ ਵਿਚ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਡੀਨ ਵਿਦਿਅਕ ਮਾਮਲੇ, ਪ੍ਰੋ. ਐਸ.ਐਸ. ਬਹਿਲ ਨੇ

ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾਦੇ ਵਿਕਾਸ ਲਈ ਵਿਦਵਾਨਾਂ ਵੱਲੋਂ ਜੋ ਵੀ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਹਰ

ਪੱਧਰ `ਤੇ ਕੋਸ਼ਿਸ ਕਰੇਗੀ। ਇਸ ਮੌਕੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਉਦਘਾਟਨੀ

ਸੈਸ਼ਨ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਦਰਿਆ ਨੇ ਕਾਨਫ਼ਰੰਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਇਸ ਸਮੇਂ ਕਈ

ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਕਿਹਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪੇਸ਼ ਚੁਨੌਤੀਆਂ ਦਾ ਹੱਲਕੱਢਣ ਲਈ ਹੀ ਇਹ

ਕਾਨਫ਼ਰੰਸ ਆਯੋਜਿਤ ਕੀਤੀ ਗਈ ਹੈ। ਡਾ. ਮਨਜਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੇ ਜੀਵਨ ਅਤੇ ਪੰਜਾਬੀ

ਭਾਸ਼ਾ ਦੇ ਵਿਕਾਸ ਵਿਚ ਯੋਗਦਾਨ ਬਾਰੇ ਦੱਸਿਆ।

????????????????????????????????????

0 Reviews

Write a Review

Advertisements

bulandhadmin

Morbi nunc odio, gravida at, cursus nec, luctus a, lorem. Maecenas tristique orci ac sem. Duis ultricies pharetra magna. Donec accumsan malesuada orci. Donec sit amet eros. Lorem ipsum dolor sit amet, consectetuer adipiscing elit. Mauris fermentum dictum magna. Sed laoreet aliquam leo. Ut tellus dolor, dapibus eget, elementum vel, cursus eleifend, elit.

Read Previous

ਸਾਬਕਾ DIG ਕੁਲਤਾਰ ਸਿੰਘ ਸਮੂਹਿਕ ਆਤਮ ਹੱਤਿਆ ਕੇਸ ‘ਚ ਦੋਸ਼ੀ ਕਰਾਰ…..

Read Next

ਵਿਦੇਸ਼ ਜਾਣ ਦੀ ਚਾਹਤ ‘ਚ ਆਪਣੇ ਗੁਰੂ ਤੋਂ ਬੇਮੁਖ ਹੁੰਦਾ ਅੱਜ ਦਾ ਅਪਗ੍ਰੇਡ ਸਿੱਖ…..

Leave a Reply

Your email address will not be published. Required fields are marked *

This site uses Akismet to reduce spam. Learn how your comment data is processed.