ਚੰਡ੍ਹੀਗੜ੍ਹ, 14 ਦਸੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਜੂਝਦਾ ਪੰਜਾਬ ਨਾਮੀ ਸੰਸਥਾ ਸਥਾਪਤ ਕਰਨ ਦਾ ਬਕਾਇਦਾ ਤੌਰ ‘ਤੇ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਬੱਬੂ ਮਾਨ, ਰਣਜੀਤ ਬਾਵਾ, ਅਦਾਕਾਰਾ ਗੁਲ ਪਨਾਗ ਨਿਰਮਾਤਾ ਨਿਰਦੇਸ਼ਕ ਅਮਿਤੋਜ ਮਾਨ, ਦੀਪਕ ਸ਼ਰਮਾ, ਜੱਸਾ ਪੱਟੀ, ਗਿਆਨੀ ਕੇਵਲ ਸਿੰਘ, ਦਵਿੰਦਰ ਸ਼ਰਮਾ, ਰਮਨ ਇੰਦਰ ਕੌਰ ਭਾਟੀਆ, ਬਲਵਿੰਦਰ ਸਿੱਧੂ, ਹਮੀਰ ਸਿੰਘ ਸਰਬਜੀਤ ਸਿੰਘ ਧਾਲੀਵਾਲ ਅਤੇ ਡਾ ਸ਼ਿਆਮ ਸੁੰਦਰ ਦੀਪਤੀ ਸ਼ਾਮਿਲ ਹੋਏ। ਇਨ੍ਹਾਂ ਸਾਰਿਆਂ ਵਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾਣ ਦਾ ਵੀ ਫ਼ੈਸਲਾ ਲਿਆ ਗਿਆ ਹੈ।