More

  ਪੰਜਾਬੀ ਅਕੈਡਮੀ ਦਿੱਲੀ ਦੇ ਸਾਬਕਾ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਜੀ

  ਸ. ਗੁਰਭੇਜ ਸਿੰਘ ਗੁਰਾਇਆ ਇਕ ਬਹੁਪੱਖੀ ਅਤੇ ਬਹੁ-ਪ੍ਰਤਿਭਾਸ਼ਾਲੀ ਸ਼ਖਸੀਅਤ ਦਾ ਨਾਮ ਹੈ। ਪੂਰੀ ਤਰ੍ਹਾਂ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਰਹਿਣ ਵਾਲੀ ਸਖਸ਼ੀਅਤ ।ਦਿੱਲੀ ਦੇ ਸਾਹਿਤਕ, ਸਮਾਜਿਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ।ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ। ਲੋਹੜੀ ਦੇ ਮੁਬਾਰਕ ਮੌਕੇ ਤੇ’ ਪਿਤਾ ਸਵ. ਸ.ਬਲੀ ਸਿੰਘ ਗੁਰਾਇਆ ਮਾਤਾ (ਸਵ.)ਗੁਰਮੀਤ ਕੌਰ ਦੇ ਘਰ ਜ਼ਿਲ੍ਹਾ ਸਿਰਸਾ ਹਰਿਆਣਾ ਚ’ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਪਿੰਡ ਚ’ ਹਾਸਿਲ ਕਰਨ ਤੋਂ ਬਾਅਦ ਗੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਿਰ ਐਮ . ਏ . ਪੰਜਾਬੀ ਅਤੇ ਐਲ. ਐਲ .ਬੀ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ।ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ ਦਾ ਸ਼ਫਰ 1990 ਵਿੱਚ ਸਿਰਸਾ (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕੱਤਰ ਵੀ ਰਹੇ ।1996 ਈ: ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ। ਉਹਨਾਂ ਕਈ ਅਹਿਮ ਕੇਸਾਂ ਚ ਸਰਕਾਰ ਦਾ ਪੱਖ ਬਹੁਤ ਹੀ ਨਿਡਰਤਾ ਨਾਲ ਪੇਸ਼ ਕੀਤਾ। ਉਹ ਦਿੱਲੀ ਦੀ ਸਾਹਿਤ ਫਿਜ਼ਾ ਚ’ ਵਿਚਰਦੇ ਰਹੇ ਤੇ ਇਕ ਉਪਰਾਲਾ ਸਭ ਤੋਂ ਪਹਿਲਾ ਉਹਨਾਂ ਨੇ ਹੀ ਕੀਤਾ ਕਿ ਜਿਹੜੇ ਵਿੱਦਿਆਰਥੀ IAS ਦੀ ਪ੍ਰੀਖਿਆ ਪੰਜਾਬੀ ਮਾਧਿਅਮ ਰਾਹੀਂ ਕਰਦੇ ਨੇ ਉਹਨਾਂ ਨੂੰ ਹੱਲਾ ਸ਼ੇਰੀ ਦਿਤੀ ਜਾਵੇ ।ਇਸ ਤਹਿਤ ਇਕ ਸਲਾਨਾ ਸਨਮਾਨ ਵੀ ਦਿਤਾ ਜਾਨ ਲਗਿਆ। ਵਰਿੰਦਰ ਸ਼ਰਮਾ , ਕੁਲਵੰਤ ਸਿੰਘ ਬਲਵਿੰਦਰ ਧਾਲੀਵਾਲ ਮਨਦੀਪ ਸਿੰਘ ਆਦਿ ਆਈ. ਏ. ਐਸ. ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ।

  ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ । ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਅਪਣੇ ਦਾਦਾ ਜੀ ਦੀਆਂ ਲਿਖਤਾਂ ਅਤੇ ਕਈ ਹੋਰ ਪੁਸਤਕਾਂ ਦੀ ਸੰਪਾਦਨਾਂ ਬੜੀ ਖ਼ੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਹਿਤ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ।ਉਹਨਾਂ ਦੇ ਦਾਦਾ ਜੀ ਦੇ ਨਾਮ ਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਸਲਾਨਾ ੧.੫ ਲੱਖ ਦਾ ਸਨਮਾਨ ਪੰਜਾਬੀ ਲੇਖਕ ਨੂੰ ਦਿੱਤਾ ਜਾਂਦਾ ਹੈ .ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਭੇਜ ਸਿੰਘ ਗੁਰਾਇਆ ਨੇ ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ ।ਸਮੇਂ ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ ਰਹੇ ਹਨ। 2016 ਚ’ ਪੰਜਾਬੀ ਅਕਾਦਮੀ ਦੇ ਸਕੱਤਰ ਨਿਯੁਕਤ ਹੋਣ ਤੱਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।

  ਕੂਕਾ ਲਹਿਰ-ਸਾਹਿਤ ਤੇ ਇਤਿਹਾਸ” ,

  “ਸੰਤ ਸਾਖੀਆਂ – ਵਹਿਮੀ ਰਚਨਾਵਲੀ ” ,

  “ਸੁਖਵਿੰਦਰ ਅੰਮ੍ਰਿਤ ਦੀ ਕਾਵਿ ਚੇਤਨਾ “ ,

  “ਪੰਜਾਬੀ ਕਵਿਤਾ ਦਾ ਸੁੱਚਾ ਪੱਤਣ : ਹਜ਼ਾਰਾ ਸਿੰਘ ਗੁਰਦਾਸਪੁਰੀ “

  ਅਤੇ “ ਸ਼ਹੀਦ ਊਧਮ ਸਿੰਘ : ਜੀਵਨ ਤੇ ਸੰਘਰਸ਼ “ ਪੁਸਤਕਾਂ ਦਾ ਸੰਪਾਦਨ ਕੀਤਾ। ਪੰਜਾਬੀ ਅਕਾਦਮੀ, ਦਿੱਲੀ ਦੇ ਦੋ-ਮਾਸਿਕ ਰਸਾਲੇ “ਸਮਦਰਸ਼ੀ” ਦਾ ਸਫਲਤਾਪੂਰਵਕ ਸੰਪਾਦਨ ਵੀ ਕੀਤਾ ।

  ਉਹਨਾਂ ਦੀਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵੀ ਜਿਕਰਯੋਗ ਪਰਾਪਤੀਆਂ ਹਨ। ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਦੇ ਸਾਹਿਤਕਾਰਾਂ ਨੂੰ ਅਕਾਦਮੀ ਨਾਲ ਜੋੜਿਆ ਓਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ,ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਅਜਿਹੇ ਮੀਲ ਪੱਥਰ ਗੱਡੇ ਹਨ। ਸਕੱਤਰ ਹੁੰਦਿਆਂ ਦਿੱਲੀ ਵਿਖੇ ਵੱਖ ਵੱਖ ਇਲਾਕਿਆਂ ਵਿੱਚ ਸੱਭਿਆਚਾਰਕ ਮੇਲੇ ਲਗਾਏ ਗਏ ਜਿਸ ਸਦਕਾ ਆਮ ਲੋਕਾਂ ਅਤੇ ਬੱਚਿਆਂ ਤੱਕ ਪੰਜਾਬੀ ਸੱਭਿਆਚਾਰ ਲੈ ਜਾਣ ਵਾਸਤੇ ਪਹਿਲੀ ਵਾਰ ਹੋਇਆ, ਗਿੱਧੇ ਭੰਗੜੇ ਪੰਜਾਬੀ ਸਿਖਲਾਈ, ਗੁਰਮੁਖੀ ਅੱਖਰਾਂ ਸਿਖਲਾਈ, ਵੱਡੇ ਪੱਧਰ ਮੇਲੇ ਲਾਏ ।ਦਿੱਲੀ ਵਿੱਚ ਵਿਰਾਸਤੀ ਮੇਲੇ ਵੀ ਲਗਵਾਏ ਗਏ ਅਤੇ ਪਹਿਲੀ ਵਾਰ ਹੋਇਆ ਕਿ ਪੰਜਾਬੀ ਅਕਾਦਮੀ ਵੱਲੋਂ ਸਹਿਤ ਅਤੇ ਸੱਭਿਆਚਾਰ ਦੇ ਵੀ ਮੇਲੇ ਵੀ ਲਗਵਾਏ ਗਏ। ਜਿਸ ਸਦਕਾ ਬਹੁਤ ਲੋਕਾਂ ਨੂੰ ਆਪਣੇ ਵਿਰਸੇ ਨਾਲ ਜਾਣ ਪਹਿਚਾਣ ਦਾ ਮੌਕਾ ਮਿਲਿਆ। ਇਹਨਾਂ ਵਿਰਾਸਤੀ ਮੇਲਿਆਂ ਦੀ ਪ੍ਰਾਰੰਭਤਾ ਵਿੱਚ ਸਾਰਾ ਦਿਨ ਬੱਚਿਆਂ ਲਈ ਸੈਮੀਨਾਰ, ਸਾਹਿਤਕ ਚਰਚਾ, ਕਵੀ ਦਰਬਾਰ, ਸ਼ਾਮ ਨੂੰ ਗਿੱਧਾ ਭੰਗੜਾ ਅਤੇ ਸਾਹਿਤਕ ਗਾਇਕੀ ਆਦਿ ਪ੍ਰੋਗਰਾਮ ਕਰਵਾਏ। ਹਰੇਕ ਪੰਜਾਬੀ ਸੰਸਥਾ ਨਾਲ ਮੋਡੇ ਨਾਲ ਮੋਡਾ ਜੋੜਕੇ ਮਾਂ ਬੋਲੀ ਪੰਜਾਬੀ ਨੂੰ ਅੱਗੇ ਲਿਆਉਣ ਦਾ ਹਰ ਯਤਨ ਕੀਤਾ। ਸ੍ਰ ਗੁਰਭੇਜ ਗੁਰਾਇਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ,ਪੰਜਾਬ ਕਲਾ ਵਿਸ਼ਵ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img