More

  ਪੜਾਅ-ਦਰ-ਪੜਾਅ ਅੱਗੇ ਵਧਦਾ ਕਿਸਾਨ ਅੰਦੋਲਨ

  ਪੰਜਾਬ, 15 ਜੂਨ (ਬੁਲੰਦ ਆਵਾਜ ਬਿਊਰੋ) – ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵਧਦਾ ਰਿਹਾ ਹੈ।ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਕਿਸਾਨ ਅੰਦੋਲਨ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋਗਿਆ ਹੈ, ਇਸ ਦੌਰਾਨ ਕਈ ਉਤਾਰ-ਚੜਾਅ ਆਏ, ਕਿਸਾਨਾ,ਮਜਦੂਰਾਂ,ਬਜੁਰਗਾ, ਬੀਬੀਆ ਤੇ ਕਿਸਾਨ ਅੰਦੋਲਨ ‘ਚ ਮਜ਼ੂਦ ਹਰ ਮਨੁੱਖ ਨੇ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕੀਤਾ। ਅੰਦੋਲਨ ਦੌਰਾਨ ਕਿਸਾਨਾਂ ਵਲੋਂ 26 ਮਈ ਨੂੰ ‘ਕਾਲਾ ਦਿਵਸ’ ਮਨਾਇਆ ਗਿਆ। ਪੂਰੇ ਭਾਰਤ ਵਿਚ ਕਈ ਥਾਂ ਭਾਰੀ ਇਕੱਠ ਹੋਏ ਨਾਲ ਹੀ ਲੋਕਾ ਨੇ ਆਪਣੇ ਘਰਾ ਤੇ ਕਾਲੇ ਝੰਡੇ ਲਹਿਰਾਏ। ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26 ਨਵੰਬਰ, 2020 ਤੋਂ ਸ਼ੁਰੂ ਹੋਏ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦੇਸ਼ ਦੇ ਰਾਜਧਾਨੀ ਦਿੱਲੀ ‘ਚ ਲਗਾਤਾਰ ਡਟੇ ਹੋਏ ਹਨ ਨਾਲ ਹੀ ਕਿਸਾਨ ਅੰਦੋਲਨ ਨੇ ਪਿਛਲੇ 6 ਮਹੀਨਿਆਂ ਵਿਚ ਬਹੁਤ ਉਤਰਾ ਚੜਾਅ ਦੇਖੇ ਤੇ ਇਸ ਅੰਦੋਲਨ ਨੇ ਪੂਰੇ ਮੁਲਕ ਹੀ ਨਹੀਂ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੋ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। ਪਿਛਲੇ 6 ਮਹੀਨਿਆਂ ਤੋਂ ਚੱਲ ਰਹੇ ਸ਼ਾਂਤਮਈ ਅੰਦੋਲਨ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਾਰਨ ਰੋਸ ਵਜੋਂ ਪੂਰੇ ਦੇਸ਼ ‘ਚ ਕਿਸਾਨਾਂ ਵਲੋਂ 26, ਮਈ 2021 ਦਾ ਦਿਨ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ। ਕਿਸਾਨ ਆਗੂਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਵਾਹਨਾਂ ਤੇ ਹੋਰ ਥਾਵਾਂ ‘ਤੇ ਕਾਲੇ ਝੰਡਾ ਲਹਿਰਾ ਕੇ ਕਾਲੇ ਦਿਵਸ ਨੂੰ ਮਨਾਉਣ, ਕਿਸਾਨੀ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ ਮੁਲਕ ਦਾ ਹਰ ਵਰਗ ਅੱਗੇ ਆਵੇ, ਕਿਉਂ ਕਿ ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਹਰ ਵਰਗ ਦੀ ਹੈ। ਲੋਕਾ ਵਲੋਂ ਵੀ ਇਸ ‘ਕਾਲੇ ਦਿਵਸ’ ਨੂੰ ਮਨਾਉਣ ਲਈ ਕਿਸਾਨਾ ਦਾ ਪੂਰਾ ਸਾਥ ਦਿੱਤਾ ਗਿਆ। ਲੋਕ ਦੇ ਨਾਲ-ਨਾਲ ਕਈ ਸਿਆਸੀ ਧਿਰਾਂ ਨੇ ਇਸ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਮਨਾਏ ਗਏ ਕਾਲੇ ਦਿਵਸ ਦੀ ਹਮਾਇਤ ਕੀਤੀ।ਕਿਸਾਨ ਅੰਦੋਲਨ ਕਾਰਨ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾ ਵਿਚ ਸਿਆਸਤ ਕਰ ਰਹੀਆਂ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕੀਤਾ ਹੈ।

  ਕਈ ਥਾਈ ਸਿਆਸੀ ਧਿਰਾਂ ਨੇ ਵੀ ਕਾਲੇ ਝੰਡੇ ਲਹਿਰਾਏ। ਇਸ ਅੰਦੋਲਨ ਨੂੰ ਤੋੜਨ ਲਈ ਹੁਣ ਤੱਕ ਜਿੰਨੀਆਂ ਵੀ ਵਿਉਂਤਾਂ ਬੰਦੀਆਂ ਕੇਂਦਰ ਸਰਕਾਰ, ਸੂਬਾ ਸਰਕਾਰਾ ਨੇ ਕੀਤੀਆਂ ਉਹ ਨਾਕਾਮ ਹੀ ਹੋਈਆਂ ਕਿਉ ਕਿ ਇਹ ਅੰਦੋਲਨ ਕਿਸੇ ਇਕ ਧਿਰ ਜਾ ਕਿਸੇ ਇਕ ਪਾਰਟੀ ਦਾ ਨਹੀਂ ਇਹ ਅੰਦੋਲਨ ਹਰ ਉਸ ਇਨਸਾਨ ਦਾ ਹੈ ਜੋ ਜਮੀਨ ਨਾਲ ਜੁੜਿਆ ਹੈ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਹੱਥਾਂ ‘ਚ ਕਾਲੇ ਝੰਡੇ ਲਾਈ ‘ਲੈ ਕਿਸਾਨ ਅੰਦੋਲਨ ਵਲੋਂ ਮਨਾਏ ‘ਕਾਲੇ ਦਿਵਸ’ ਦੀ ਹਮਾਇਤ ਕਰ ਰਹੇ ਹਨ। ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ ਹੈ ਤੇ ਜਦੋ ਤੱਕ ਖੇਤੀ ਕਾਨੂੰਨ ਪੂਰਨ ਤੋਰ ਤੇ ਰੱਦ ਨਹੀਂ ਹੁੰਦੇ ,ਉਦੋਂ ਤਕ ਅੰਦੋਲਨ ਜਾਰੀ ਰਹੇਗਾ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਾਰਦੇਣਾ ਚਾਹੀਦੇ ਹੈ । ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਜਿੰਨਾ ਲਮਕਾਏਗੀ ਸਰਕਾਰ ਪ੍ਰਤੀ ਲੋਕਾ ਦਾ ਰੋਸ ਉਨਾਂ ਹੀ ਵੱਧਦਾ ਜਾਵੇਗਾ। ਹੁਣ ਤੱਕ ਕੇਂਦਰ ਸਰਕਾਰ ਤੇ ਕਿਸਾਨਾਂ ਜਥੇਬੰਦੀਆਂ ਵਿਚਾਲੇ 11 ਮੀਟਿੰਗਾਂ ਹੋਈਆਂ, ਜੋ ਹੁਣ ਤੱਕ ਬੇਸਿੱਟਾ ਰਹੀਆਂ । ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ‘ਚ ਆਖ਼ਰੀ ਵਾਰ 22 ਜਨਵਰੀ 2021 ਨੂੰ ਗੱਲਬਾਤ ਹੋਈ ਸੀ, ਜਿਸ ‘ਚ ਸਰਕਾਰ ਨੇ ਡੇਢ ਸਾਲ ਤੱਕ ਕਾਨੂੰਨਾਂ ‘ਤੇ ਰੋਕ ਲਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਕਿਸਾਨ ਆਗੂਆਂ ਨੇ ਠੁਕਰਾ ਦਿੱਤਾ ਸੀ | ਕਿਸਾਨ ਆਗੂਆਂ ਵਲੋਂ ਸਰਕਾਰ ਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਇਹ ਨਵੇਂ ਤਿੰਨ ਖੇਤੀ ਕਾਨੂੰਨ ਮੌਜੂਦਾ ਕਿਸਾਨੀ ਵਿਚ ਕੋਈ ਸੁਧਾਰ ਨਹੀਂ ਕਰਨਗੇ ਬਲਕਿ ਖੇਤੀਬਾੜੀ ਸੈਕਟਰ ਨੂੰ ਪੂਰੀ ਤਰਾਂ ਤਬਾਹ ਕਰ ਦੇਣਗੇ। ਸਦੀਆਂ ਤੋਂ ਚੱਲੀ ਆ ਰਹੀ ਕਿਸਾਨਾ ਦੀ ਖੇਤ ਮਜ਼ਦੂਰ ਤੇ ਆੜਤੀਆਂ ਨਾਲ ਸਾਂਝ ਵੀ ਖਤਮ ਇਨ੍ਹਾਂ ਕਾਨੂੰਨ ਕਾਰਨ ਹੋ ਜਾਵੇਗੀ, ਹੋਲੀ -ਹੋਲੀ ਇਸ ਕਾਨੂੰਨ ਦਾ ਮਾੜਾ ਭਰ-ਭਾਵ ਸਭ ਤੇ ਪਵੇਗਾ ,ਪ੍ਰੰਤੂ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਇਸ ਨੂੰ ਸਮਝ ਨਹੀਂ ਰਹੀ। ਅੰਦੋਲਨ ਕਰ ਰਹੇ ਕਿਸਾਨ ਹੁਣ ਲੰਬੇ ਚੱਲ ਰਹੇ ਅੰਦੋਲਨ ਨੂੰ ਦੇਖਦੇ ਹੋਏ ਸਮੇਂ-ਸਮੇਂ ‘ਤੇ ਨਵੀਆਂ ਨੀਤੀਆਂ ਨਾਲ ਅੰਦੋਲਨ ਨੂੰ ਅੱਗੇ ਲਿਜਾ ਰਹੇ ਹਨ ਕਿਸਾਨ ਅੰਦੋਲਨ ਵਲੋਂ ਮਨਾਏ ‘ਕਾਲੇ ਦਿਵਸ’ ਨੂੰ ਹਰ ਵਰਗ ਦੇ ਲੋਕ ਪੂਰਨ ਤੋਰ ਤੇ ਸਮਰਪਿਤ ਨਜ਼ਰ ਆਏ ਜੋ ਕਿ ਕਿਸਾਨ ਅੰਦੋਲਨ ਦੀ ਜਿੱਤ ਦੀ ਨਿਸ਼ਾਨੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img