More

  ਪ੍ਰੇਮ ਸਬੰਧ ਬਣੇ ਅਮਰਜੀਤ ਦੀ ਹੱਤਿਆ ਦਾ ਕਾਰਨ

  ਤਰਨਤਾਰਨ :23 ਫਰਵਰੀ- (ਤਰਸੇਮ ਸਿੰਘ ਭੁਪਾਲ )ਪੌਣੇ ਦੋ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਉਕਤ ਨੌਜਵਾਨ ਨੂੰ ਉਸਦੀ ਕਥਿਤ ਪ੍ਰੇਮਿਕਾ ਦੇ ਪਿਤਾ ਨੇ ਹੀ ਕਤਲ ਕਰਕੇ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਸੀ।ਹਾਲਾਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਪਿਤਾ ਨੇ ਪੁੱਤਰ ਦੇ ਦੋਸਤ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਜਾਂਚ ਦੌਰਾਨ ਇਹ ਮਾਮਲਾ ਕਿਸੇ ਹੋਰ ਵੱਲੋਂ ਕੀਤੇ ਕਤਲ ਦਾ ਨਿਕਲ ਆਇਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  ਐੱਸਪੀ ਜਾਂਚ ਮਹਿਤਾਬ ਸਿੰਘ ਨੇ ਮੰਗਲਵਾਰ ਨੂੰ ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਅਮਰਜੀਤ ਸਿੰਘ ਨਾਮਕ ਨੌਜਵਾਨ ਦੇ ਪਰਿਵਾਰ ਮੁਤਾਬਿਕ 3 ਜਨਵਰੀ ਨੂੰ ਆਪਣੇ ਦੋਸਤ ਮੇਜਰ ਸਿੰਘ ਦੇ ਘਰ ਗਿਆ ਸੀ ਅਤੇ ਰਾਤ ਉੱਥੇ ਹੀ ਰਹਿ ਪਿਆ ਪਰ ਮੁੜ ਘਰ ਵਾਪਸ ਨਾ ਗਿਆ। 20 ਦਿਨ ਤਕ ਪਰਿਵਾਰ ਇਹੋ ਸਮਝਦਾ ਰਿਹਾ ਕਿ ਉਨ੍ਹਾਂ ਦਾ ਲੜਕਾ ਦਿੱਲੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਚਲਾ ਗਿਆ ਹੋਵੇਗਾ। 23 ਜਨਵਰੀ ਨੂੰ ਅਮਰਜੀਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਮੇਜਰ ਸਿੰਘ ਦੇ ਖ਼ਿਲਾਫ਼ ਅਗਵਾ ਦਾ ਕੇਸ ਥਾਣਾ ਚੋਹਲਾ ਸਾਹਿਬ ’ਚ ਦਰਜ ਕਰਵਾ ਦਿੱਤਾ।

  ਉਨ੍ਹਾਂ ਦੱਸਿਆ ਕਿ ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਜਦੋਂ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਅਮਰਜੀਤ ਸਿੰਘ ਦੇ ਪੱਖੋਪੁਰ ਨਿਵਾਸੀ ਮੰਗਲ ਸਿੰਘ ਨਾਮਕ ਵਿਅਕਤੀ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਉਸੇ ਰਾਤ ਲੜਕੀ ਨੂੰ ਮਿਲਣ ਲਈ ਚਲਾ ਗਿਆ ਸੀ ਜਿਥੇ ਲੜਕੀ ਦੇ ਪਿਤਾ ਨੇ ਦੋਵਾਂ ਨੂੰ ਵੇਖ ਲਿਆ ਅਤੇ ਅਮਰਜੀਤ ਸਿੰਘ ਨੂੰ ਬੰਨ ਕੇ ਉਸ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂਕਿ ਲਾਸ਼ ਨੂੰ ਪਿੰਡ ਘੜਕਾ ਇਲਾਕੇ ’ਚ ਦਰਿਆ ਵਿਚ ਰੋੜ੍ਹ ਦਿੱਤਾ।
  ਐੱਸਪੀ ਜਾਂਚ ਮਹਿਤਾਬ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਵਾ ਦੇ ਦਰਜ ਮਾਮਲੇ ਵਿਚ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਨਾਮਜਦ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸ ਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ।ਇਸ ਦੌਰਾਨ ਹੱਤਿਆ ਲਈ ਵਰਤਿਆ ਸਮਾਨ ਜਿਥੇ ਬਰਾਮਦ ਕੀਤਾ ਜਾਵੇਗਾ। ਉਥੇ ਹੀ ਲਾਸ਼ ਨੂੰ ਦਰਿਆ ਤਕ ਕਿਸ ਤਰ੍ਹਾਂ ਲਿਜਾਇਆ ਆਦਿ ਬਾਰੇ ਵੀ ਜਾਂਚ ਕੀਤੀ ਜਾਵੇਗੀ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਦਰਿਆ ਵਿਚ ਜਿਸ ਜਗ੍ਹਾ ਸੁੱਟਿਆ ਗਿਆ ਹੈ, ਉਥੇ ਹੀ ਗੋਤਾਖੋਰ ਉਤਾਰੇ ਜਾ ਰਹੇ ਹਨ।ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਰਿਮਾਂਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img