18 C
Amritsar
Wednesday, March 22, 2023

ਪ੍ਰਾਇਮਰੀ ਸਕੂਲਾਂ ਨੂੰ ਸਕੈਂਡਰੀ ਸਕੂਲਾਂ ਵਿੱਚ ਮਰਜ ਕਰਨ ਦਾ ਸਖਤ ਵਿਰੋਧ ਕਰਾਂਗੇ : ਮਾਨ,ਘਲੋਟੀ, ਸਿੱਧੂ, ਬੱਦੋਵਾਲ

Must read

ਲੁਧਿਆਣਾ 6ਮਾਰਚ (ਹਰਮਿੰਦਰ ਮੱਕੜ) – ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੈਕੰਡਰੀ ਡਾਇਰੈਕਟਰ ਵੱਲੋਂ ਸੀਨੀਅਰ ਸਕੈਂਡਰੀ ਸਕੂਲਾਂ ਨਾਲ ਲਗਦੇ ਪ੍ਰਾਇਮਰੀ ਸਕੂਲਾਂ ਦਾ ਵੇਰਵਾ ਮੰਗਿਆ ਜਾ ਰਿਹਾ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਦੁਬਾਰਾ ਪ੍ਰਾਇਮਰੀ ਸਕੂਲਾਂ ਨੂੰ ਸਕੈਂਡਰੀ ਸਕੂਲਾਂ ਅਧੀਨ ਮਰਜ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ , ਜਿਸ ਦਾ ਸਮੁੱਚਾ ਪ੍ਰਾਇਮਰੀ ਵਰਗ ਸਖ਼ਤ ਵਿਰੋਧ ਕਰੇਗਾ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਧਿਆਪਕ ਮਾਰੂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਦਰਜੀਤ ਸਿੰਘ ਸਿੱਧੂ ਅਤੇ ਕੁਲਜਿੰਦਰ ਸਿੰਘ ਬੱਦੋਵਾਲ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਚੱਲ ਰਹੇ ਸਕੂਲਾਂ ਅਤੇ ਸਿੱਖਿਆ ਢਾਂਚੇ ਦੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ । ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਅਤੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਸਕੈਂਡਰੀ ਸਕੂਲਾਂ ਦੇ ਰਲੇਵੇਂ ਦੀਆਂ ਮਿਲ ਰਹੀਆਂ ਕਨਸੌਆਂ ਅਧਿਆਪਕ ਮਾਰੂ ਨੀਤੀ ਹੈ ਜਿਸ ਨਾਲ ਅਧਿਆਪਕਾਂ ਦੇ ਪ੍ਰਮੋਸ਼ਨ ਚੈਨਲ ਹਜ਼ਾਰਾਂ ਪੋਸਟਾਂ ਖਤਮ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ।

ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਨੇ ਕਿਹਾ ਕੇ ਪ੍ਰਾਇਮਰੀ ਅਧਿਆਪਕਾਂ ਦੇ ਹੱਕ ਵਿਚ ਜੋਰਦਾਰ ਸੰਘਰਸ਼ ਕਰਕੇ ਪ੍ਰਾਇਮਰੀ ਸਿੱਖਿਆ ਮਾਰੂ ਨੀਤੀਆਂ ਸਕੂਲ ਮਰਜਿੰਗ ਜਾਂ ਸਕੂਲ ਕਲੱਬਇੰਗ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਭਵਿੱਖ ਵਿੱਚ ਹੋਣ ਦਿੱਤਾ ਜਾਵੇਗਾ। ਇਸ ਲਈ ਸਮੂਹ ਮੁਲਾਜਮ ਤੇ ਜਨਤਕ ਜੱਥੇਬੰਦੀਆਂ ਨੂੰ ਸਰਕਾਰੀ ਸਿੱਖਿਆ ਨੂੰ ਬਚਾਉਣ ਲਈ ਅਧਿਆਪਕਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਲਈ ਬਹੁਤ ਜਲਦੀ ਸਟੇਟ ਕਮੇਟੀ ਦੀ ਮੀਟਿੰਗ ਹੋਵੇਗੀ । ਉਨ੍ਹਾਂ ਕਿਹਾ ਪੰਜਾਬ ਭਰ ਦੇ ਪ੍ਰਾਇਮਰੀ /ਐਲੀਮੈਂਟਰੀ ਅਧਿਆਪਕਾਂ ਸਰਕਾਰ ਦੀ ਇਸ ਨੀਤੀ ਦੇ ਵਿਰੋਧ ਵਿਚ ਸਖ਼ਤ ਐਕਸ਼ਨ ਉਲੀਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਪੱਪਾ,ਨਰਿੰਦਰ ਭੜੀ, ਸੁਖਬੀਰ ਸਿੰਘ ਬਾਠ, ਸੁਖਵਿੰਦਰ ਸਿੰਘ, ਸ਼ਿੰਗਾਰਾ ਸਿੰਘ ਰਾਏਕੋਟ, ਸੁਖਪਾਲ ਦੱਦਾਹੂਰ, ਅਮਨਦੀਪ ਸੁਧਾਰ ,ਸਤਨਾਮ ਸਿੰਘ, ਕਲਵੰਤ ਸਿੰਘ ਬੜੂੰਦੀ, ਅਮਨਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਰਾਭਾ, ਅਮਰਚੰਦ ,ਬਿੱਕਰ ਸਿੰਘ, ਸੱਤਪਾਲ ਪਮਾਲ, ਪਰਮਿੰਦਰ ਸਿੰਘ, ਜੱਸਾ ਸਿੰਘ ਕਲੇਰ, ਉਂਕਾਰ ਸਿੰਘ ਆਦਿ ਅਧਿਆਪਕ ਹਾਜਰ ਸਨ।

- Advertisement -spot_img

More articles

- Advertisement -spot_img

Latest article