More

  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਰਤਾਰ ਪੁਰ ਕੋਰੀਡੋਰ ਖੌਲਣ ਤੇ ਕਿਸਾਨ ਬਿੱਲ ਵਾਪਸ ਲੈਣ ਦਾ ਫੈਡਰੇਸ਼ਨ ਵਲੋਂ ਭਰਵਾਂ ਸਵਾਗਤ

  ਅੰਮ੍ਰਿਤਸਰ, 20 ਨਵੰਬਰ (ਗਗਨ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਜੀਠੀਆਂ ਤੇ ਸ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਨੇ ਇੱਕ ਸਾਂਝੇ ਬਿਆਨ ਵਿੱਚ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‌ਪ੍ਰਕਾਸ਼ ਗੁਰਪੁਰਬ ਤੇ ਤਿੰਨ ਕਿਸਾਨ ‌ਬਿੱਲ ਆਉਂਦੇ ਲੋਕ ਸਭਾ ਸੈਸ਼ਨ ਦੇ ਸਰਦ ਰੁੱਤ FC ਵਿੱਚ ਇਜਲਾਸ ਵਿੱਚ ਵਾਪਸ ਲੈਣ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

  ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਜਿਹਨਾਂ ਦੇ ਲੰਮੇ ਚੱਲੇ ਸ਼ਾਂਤਮਈ ਸੰਘਰਸ਼ ਦੀ ਜਿੱਤ ਹੋਈ ਹੈ । ਉਹਨਾਂ ਕਿਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਸਾਹਿਬ ਲਾਂਘਾਂ ਖੋਲ੍ਹਣਾ ਤੇ ਤਿੰਨ ਕਿਸਾਨੀ ਬਿੱਲ ਵਾਪਸ ਲੈਣ ਨਾਲ ਦੇਸ਼ ਬਦੇਸ਼ ਦੇ ਸਿੱਖਾਂ , ਪੰਜਾਬੀਆਂ , ਦੇਸ਼ ਭਰ ਦੇ ਮਜ਼ਦੂਰਾਂ ਦੇ ਚਿਹਰਿਆਂ ਤੇ ਸਪੱਸ਼ਟ ਖੁਸ਼ੀ ਵੇਖੀਂ ਜਾ ਸਕਦੀ ਹੈ । ਜੋ ਕਿਸਾਨੀ ਸੰਘਰਸ਼ ਦੇ ਕਾਰਣ ਦੇਸ਼ ਭਰ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਸੀ ‌ਉਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਇੱਕ ਵੱਡੀ ਰਾਹਤ ਵੇਖਣ ਨੂੰ ਮਿਲ ਰਹੀ ਹੈ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img