Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

“ਪ੍ਰਗਟ ਭਏ ਗੁਰ ਤੇਗ ਬਹਾਦਰ ” ਪੁਸਤਕ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਰਿਲੀਜ਼

ਪਟਿਆਲਾ 3 ਮਈ (ਰਛਪਾਲ ਸਿੰਘ)  -ਪੰਜਾਬੀ ਯੂਨਿਵਰਸਿਟੀ ਭਾਈ ਗੁਰਦਾਸ ਚੇਅਰ ਦੇ ਚੇਅਰਪਰਸਨ ਡਾ. ਸਰਬਜਿੰਦਰ ਸਿੰਘ ਜੀ ਦੀ ਲਿਖੀ ਪੁਸਤਕ “ਪ੍ਰਗਟ ਭਏ ਗੁਰ ਤੇਗ ਬਹਾਦਰ ” ਜੋ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਜਸ਼ਨਾਂ ਵਿੱਚ ਰਿਲੀਜ਼ ਕੀਤੀ ਗਈ ਸੀ।

ਪ੍ਰੋਫੈਸਰ ਸਰਬਜਿੰਦਰ ਸਿੰਘ ਜੀ ਨਾਲ ਕੀਤੀ ਗੱਲਬਾਤ ਵਿਚ ਉਨ੍ਹਾਂ ਨੇ ਦੱਸਿਆ ਕਿ “ਇਸ ਪੁਸਤਕ ਨੂੰ ਕਲਮਬੰਦ ਕਰਨ ਲਈ ਕੁਲ ਰਹਿਮਤਾਂ, ਮਿਹਰਾਂ,ਬਰਕਤਾਂ ਤੇ ਬਖਸ਼ਿਸ਼ਾਂ ਪਾਤਸ਼ਾਹ ਹਜੂਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਹਨ ,ਜਿੰਨਾਂ ਨੇ  ਸ਼ਬਦਾਂ ਦੀ ਦਾਤ ਬਖਸ਼ੀ ਤੇ ਉਸ ਬਖਸ਼ਿਸ਼ ਸਦਕਾ ਸ਼ਬਦਾਂ ਦੀ ਬਾਰਿਸ਼ੇ-ਰਹਿਮਤ ਨਾਲ ਇਹ ਕਲਮ ਨਿਵਾਜੀ ਕੀਤੀ ਗਈ” । ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਦਾ ਮਾਣ ਕੌਮਾਂਤਰੀ ਪ੍ਰਕਾਸ਼ਨ ਗਰੁਪ ‘ ਟਾਈਮਜ’ ਨੂੰ ਪ੍ਰਾਪਤ ਹੋਇਆ ਹੈ ਅਤੇ ਜਿਵੇਂ ਪਹਿਲਾਂ ਜਿਕਰ ਕੀਤਾ ਜਾ ਚੁੱਕਾ ਹੈ ,ਕਿ ਇਹ ਸ਼ਬਦਾਂ ਦੀ ਦਾਤ ਪਾਤਸ਼ਾਹ ਦੀ ਹੈ । ਹੁਕਮ ਹੈ ” ਜਿਉਂ ਤੂੰ ਚਲਾਇਹਿ ਤਿਵੇਂ ਚਲਾ ਸੁਆਮੀ’ ਅਸੀਂ ਤੇ ਸਭ ਮਹਿਜ ਉਸਦੇ ਹੱਥਾਂ ਦੇ ਖਿਡਾਉਣੇ ਹਾਂ। ਨਾਨਕ ਪ੍ਰਸੰਗ ਨੂੰ ਕੁਲ ਦੁਨੀਆਂ ਵਿੱਚ ਲੈ ਕੇ ਜਾਵੇ ਤੇ ਸਰਬਤਰ ਸੰਸਾਰ ਕਹਿ ਉਠੇ : ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।।


ਅੰਗਰੇਜੀ ਤੇ ਪੰਜਾਬੀ ਦੋ ਭਾਸ਼ਾਵਾਂ ਵਿੱਚ ਪੁਸਤਕ ਲਿਖੀ ਗਈ ਹੈ । ਇਸ ਪੁਸਤਕ ਦੀਆ ਪੰਜ ਹਜਾਰ ਕਾਪੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ ਅਤੇ ਟਾਈਮਜ਼ ਵਲੋਂ ਭਾਰਤ ਵਿੱਚ ਵਖ ਵਖ ਦੇਸ਼ਾਂ ਦੀਆਂ  ਅੰਬੈਸੀਜ ਨੂੰ ਇਸ ਦੀਆਂ ਦੋ ਦੋ ਕਾਪੀਆਂ ਭੇਟ ਕਰਨ ਤੇ ਹਰ ਦੇਸ਼ ਦੇ ਪ੍ਰਧਾਨ ਸੇਵਕ ਨੂੰ ਇਕ ਇਕ ਪੁਸਤਕ ਭੇਟ ਕਰਨ ਦੀ ਜਿੰਮੇਵਾਰੀ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਚਲਣ ਵਾਲੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਲੇ ਪ੍ਰਮੁੱਖ ਮਹਿਮਾਨਾਂ ਨੂੰ ਇਹ ਪੁਸਤਕਾਂ ਤੋਹਫੇ ਰੂਪ ਵਿੱਚ ਭੇਟਾਂ ਕੀਤੀਆਂ ਜਾਣਗੀਆਂ ਤਾਂ ਜੋ ਪਾਤਸ਼ਾਹ ਦੇ ਅਦੁੱਤੀ ਪ੍ਰਕਾਸ਼ ਦਾ ਗਿਆਨ ਉਨਾਂ ਦੇ ਮਸਤਕ ਦਾ ਭਾਗ ਬਣ ਸਕੇ ।     (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼) 

Read Previous

ਰਜਵਾਹੇ ਵਿੱਚ ਡੁੱਬਣ ਕਰਕੇ ਦੋ ਬੱਚਿਆਂ ਦੀ ਮੌਤ

Read Next

ਅੰਮ੍ਰਿਤਸਰ ‘ਚ ਛੇਹਰਟਾ ਇਲਾਕੇ ਦੇ ਸੇਵਾ ਕੇਂਦਰ ਬਾਹਰ ‘ਆਪ’ ਵੱਲੋਂ ਕੀਤਾ ਪ੍ਰਦਰਸ਼ਨ

Leave a Reply

Your email address will not be published. Required fields are marked *