28 C
Amritsar
Monday, May 29, 2023

ਪੈਟਿੰਗਾਂ ਤਿਆਰ ਕਰਨ ਵਾਲੇ ਹਰਮਨ ਸਿੰਘ ਨੂੰ ਕੀਤਾ ਸਨਮਾਨਿਤ

Must read

ਸ੍ਰੀ ਅੰਮ੍ਰਿਤਸਰ ਸਾਹਿਬ, 21 ਮਾਰਚ (ਜਤਿੰਦਰ ਸਿੰਘ ਬੇਦੀ, ਸਾਹਿਲ ਸ਼ਰਮਾ) – ਪੜ੍ਹਾਈ ਦੇ ਨਾਲ-ਨਾਲ ਪੈਟਿੰਗ ਦਾ ਕੰਮ ਕਰਨ ਵਾਲੇ ਹੋਣਹਾਰ ਨੋਜ਼ਵਾਨ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ, ਜਿਸ ਨੇ ਕੋਰੋਨਾ ਮਹਾਂਨਾਰੀ ਦੇ ਦੋਰਾਨ ਗੁਰੂ ਘਰ ਦੀਆਂ ਪੈਟਿੰਗਾਂ ਤਿਆਰ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਨੋਜ਼ਵਾਨ ਹਰਮਨ ਸਿੰਘ ਦੀ ਹੋਸਲਾ ਅਫਜਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ। ਹਰਮਨ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਵਿਚ ਹੀ ਪੈਟਿੰਗ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਕੋਰੋਨਾ ਕਾਲ ਦੋਰਾਨ ਉਸ ਨੂੰ ਗੁਰੂ ਘਰ ਦੀਆਂ ਪੈਟਿੰਗਾਂ ਬਣਾਉਣ ਦਾ ਸ਼ੁਭਾਗ ਪ੍ਰਾਪਤ ਹੋਇਆ ਹੈ ਅਤੇ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਗੁਰੂ ਘਰ ਦੀਆਂ ਪੈਟਿੰਗਾਂ ਬਣਾ ਕੇ ਸੇਵਾ ਕਰਦਾ ਰਹੇਗਾ।

- Advertisement -spot_img

More articles

- Advertisement -spot_img

Latest article