More

  ਪੈਟਰੋਲ ਦੀ ਕੀਮਤ ਸੈਂਕੜਾ ਪਾਰ ਹੋਣ ਤੇ ਆਮ ਆਦਮੀ ਪਾਰਟੀ ਆਗੂਆਂ ਨੇ ਕੱਸਿਆ ਅਨੋਖਾ ਤੰਜ

  ਅੰਮ੍ਰਿਤਸਰ, 28 ਜੂਨ (ਗਗਨ) – ਅੱਜ ਅੰਮ੍ਰਿਤਸਰ ਵਿਖੇ ਪੈਟਰੋਲ ਦਾ ਰੇਟ 101 ਰੁਪਏ ਲੀਟਰ ਦੇ ਕਰੀਬ ਪਹੁੰਚਨ ਤੇ ਆਮ ਆਦਮੀ ਪਾਰਟੀ ਯੂਥ ਜੁਆਇੰਟ ਸਕੱਤਰ ਵਰੁਣ ਰਾਣਾ ਨੇ ਅਨੋਖੇ ਢੰਗ ਨਾਲ ਤੰਜ ਕੱਸਿਆ। ਇਸ ਮੌਕੇ ਵਰੁਣ ਰਾਣਾ ਨੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸ਼ਗਨ ਵਾਲੇ ਲਿਫ਼ਾਫੇ ਵਿੱਚ ਪਾ ਕੇ ਪੈਸੇ ਕਰਮਚਾਰੀ ਨੂੰ ਦਿੱਤੇ। ਰਾਣਾ ਨੇ ਕਿਹਾ ਕਿ ਅੱਜ ਇਸ ਪ੍ਰਕਾਰ ਓਹਨਾਂ ਵਲੋਂ ਰੋਸ ਜਿਤਾਇਆ ਗਿਆ ਹੈ।ਅੱਜ ਮਹਿੰਗਈ ਦੇ ਦੌਰ ਵਿੱਚ ਪੈਟਰੋਲ ਦੇ ਰੇਟਾਂ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਲੋਕ ਅੱਜ ਆਪਣੇ ਵਾਹਨ ਛੱਡ ਕੇ ਸਾਈਕਲ ਤੇ ਚਲਣ ਲਈ ਮਜ਼ਬੂਰ ਹੋ ਗਏ ਹਨ। ਇਸ ਮੌਕੇ ਓਹਨਾਂ ਨਾਲ ਬਲਾਕ ਪ੍ਰਧਾਨ ਮੁਖਵਿੰਦਰ ਸਿੰਘ ਵਿਰਦੀ, ਸੀਨੀਅਰ ਆਗੂ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img