Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਪੇਕੇ ਅਤੇ ਸਹੁਰਾ ਪਰਵਾਰ ਵਲੋਂ ਔਰਤ ਦੇ ਪ੍ਰੇਮੀ ‘ਤੇ ਹਮਲਾ

ਪਟਿਆਲਾ, 19 ਨਵੰਬਰ: ਪਹਿਲੇ ਪਤੀ ਦੀ ਮਾਰਕੁੱਟ ਤੋਂ ਪ੍ਰੇਸ਼ਾਨ ਦੋ ਬੱਚਿਆਂ ਦੀ ਮਾਂ ਸਮਾਣਾ ਦੇ ਪਿੰਡ ਮਰੋੜੀ ਨਿਵਾਸੀ ਬਲਜੀਤ ਸਿੰਘ ਦੇ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਸੀ। ਇਸ ਦੀ ਸੂਚਨਾ ਜਦ ਪੇਕੇ ਅਤੇ ਸਹੁਰਾ ਪਰਵਾਰ ਨੂੰ ਮਿਲੀ ਤਾਂ  ਉਨ੍ਹਾਂ ਨੇ ਸੋਮਵਾਰ ਰਾਤ ਨੌਜਵਾਨ ਦੇ ਘਰ ਵਿਚ ਵੜ ਕੇ ਮਾਰਕੁੱਟ ਕੀਤੀ। ਕੁਹਾੜੀ  ਨਾਲ ਹਮਲਾ ਕਰਕੇ  ਉਸ ਨੂੰ ਜ਼ਖਮੀ ਕਰ ਦਿੱਤੀ।

ਮੁਲਜ਼ਮਾਂ ਨੇ ਸਿਰ ‘ਤੇ ਹਮਲਾ ਕੀਤਾ ਜਿਸ ਕਾਰਨ ਪੀੜਤ ਨੂੰ ਦਸ ਟਾਂਕੇ ਲੱਗੇ। ਜਾਂਚ ਵਿਚ ਜੁਟੀ ਥਾਣਾ ਸਦਰ ਸਮਾਣਾ ਪੁਲਿਸ ਨੇ ਪੀੜਤ ਬਲਜੀਤ ਸਿੰਘ ਦੀ ਸ਼ਿਕਾਇਤ ‘ਤੇ ਮੁਲਜ਼ਮ ਵਕੀਲ ਸਿੰਘ ਨਿਵਾਸੀ ਟੀਕ ਕੈਂਥਲ, ਅਜੇ ਕੁਮਾਰ, ਵਿਜੇ ਕੁਮਾਰ, ਨਰਸੀ ਰਾਮ, ਸੁਸ਼ਮਾ ਨਿਵਾਸੀ ਦੀਵਾਲ ਕੈਂਥਲ, ਵਿਨੋਦ ਨਿਵਾਸੀ ਟੀਕ, ਨਰੇਸ਼ ਕੁਮਾਰ ਨਿਵਾਸੀ ਮਰੋੜੀ ਖ਼ਿਲਾਫ਼ ਕੇਸ ਦਰਜ ਕੀਤਾ।
ਬਲਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਟੀਕ ਵਿਚ ਉਸ ਦੀ ਪ੍ਰੇਮਿਕਾ ਦਾ ਵਿਆਹ ਮੁਲਜ਼ਮ ਵਕੀਲ ਸਿੰਘ  ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਉਸੇ ਪਿੰਡ ਵਿਚ ਉਸ ਦੀ ਮਾਸੀ ਦੇ ਬੇਟੇ ਦੀ ਰਿਸ਼ਤੇਦਾਰੀ ਸੀ। ਇਸ ਕਾਰਨ ਉਹ ਉਥੇ ਆਉਂਦਾ ਜਾਂਦਾ ਸੀ। ਇਸੇ ਦੌਰਾਂਨ ਦੋਵਾਂ ਦੀ ਗੱਲ ਹੋ ਗਈ। ਔਰਤ ਨੇ ਪਤੀ ਦੀ ਮਾਰਕੁੱਟ ਦੀ ਪੇਸ਼ਾਨੀ ਨੂੰ ਦੱਸਦੇ ਹੋਏ ਉਸ ਨੂੰ ਤਲਾਕ ਦੇਣ ਦੀ ਗੱਲ ਕਹੀ। ਬਾਅਦ ਵਿਚ ਅਸੀਂ ਦੋਵੇਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗੇ। ਜਦ ਤੱਕ ਕਿ ਤਲਾਕ ਨਹੀਂ ਹੋ ਜਾਂਦਾ। ਜਦ ਉਹ ਚੰਡੀਗੜ੍ਹ ਤੋਂ ਵਾਪਸ ਪਰਤੇ ਤਾਂ ਪਿੰਡ ਦੇ ਰਹਿਣ ਵਾਲੇ ਰਿਸ਼ਤੇਦਾਰ ਨੇ ਔਰਤ ਦੇ ਸਹੁਰੇ ਅਤੇ ਪੇਕੇ ਪਰਵਾਰ ਨੂੰ ਜਾਣਕਾਰੀ ਦਿੱਤੀ। ਤਦ ਮੁਲਜ਼ਮ ਦੇਰ ਰਾਤ ਪਿੰਡ ਪੁੱਜੇ ਅਤੇ ਔਰਤ ਨੂੰ ਚੁੱਕ ਲੈ ਗਏ।
ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਵੇਂ ਪਾਰਟੀਆਂ ਨੂੰ ਬਲਾਇਆ । ਔਰਤ ਨਾਲ ਗੱਲਬਾਤ ਕੀਤੀ। ਉਸ ਨੇ ਮੇਰੇ ਨਾਲ ਰਹਿਣ ਦਾ ਫੈਸਲਾ ਲਿਆ। ਬਾਅਦ ਵਿਚ ਪੁਲਿਸ ਨੇ ਸਾਨੂੰ ਦੋਵਾਂ ਨੂੰ 12 ਨਵੰਬਰ ਨੂੰ ਘਰ ਭੇਜ ਦਿੱਤਾ। ਤਿੰਨ ਦਿਨ ਬਾਅਦ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ‘ਤੇ ਕੁਹਾੜੀ ਨਾਲ ਹਮਲਾ ਕੀਤਾ ਜਿੱਥੇ ਉਸ ਦੇ ਦਸ ਟਾਂਕੇ ਲੱਗੇ ਹਨ।

bulandhadmin

Read Previous

ਬਰਤਾਨੀਆ ਦੁਨੀਆ ਦਾ ਪਹਿਲਾ ਦੇਸ਼, ਜਿੱਥੇ ਦਸ ਸਾਲ ਬਾਅਦ ਸਿਰਫ ਇਲੈਕਟ੍ਰਿਕ ਕਾਰਾਂ ਚੱਲਣਗੀਆਂ

Read Next

ਚੀਨੀ ਮੂਲ ਦੇ ਅਮਰੀਕੀ ਨਾਗਰਿਕ ਨੂੰ 38 ਮਹੀਨੇ ਦੀ ਸਜ਼ਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!