Bulandh Awaaz

Bulandh Awaaz

Headlines
ਬੀਮਾ ਯੋਜਨਾ ਦਾ ਲਾਭ ਲੈਣ ਲਈ ਛੇਤੀ ਤੋਂ ਛੇਤੀ ਈ-ਕਾਰਡ ਬਣਾਉਣ ਲਾਭਪਾਤਰੀ : ਡੀਸੀ ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 5799 ਮੋਤਾਂ , ਅੱਜ ਸਾਹਮਣੇ ਆਏ 566 ਨਵੇਂ ਕੇਸ 26 ਫਰਵਰੀ ਨੂੰ ‘ਭਾਰਤ ਬੰਦ’ ਵਪਾਰੀਆਂ ਅਤੇ ਟਰਾਂਸਪੋਰਟਰਾਂ ਵੱਲੋਂ ‘ਚੱਕਾ ਜਾਮ’ ਸੋਸ਼ਲ ਮੀਡੀਆ ਤੇ ਸਰਕਾਰ ਨੇ ਕੱਸਿਆ ਸਕੰਜਾ, 24 ਘੰਟਿਆ ਚ ਹਟਾਉਣਾ ਪਵੇਗਾ ਇਤਰਾਜ਼ਯੋਗ ਕੰਟੈਂਟ ਅੰਮ੍ਰਿਤਸਰ ਦੀ ਰੇਨੂ ਚੌਹਾਨ ਦੀ ਤਕਦੀਰ ਨੇ ਬਣਾਇਆ ਉਸ ਨੂੰ ਕਰੋੜਪਤੀ॥ ਨੌਦੀਪ ਦੇ ਸਾਥੀ ਸ਼ਿਵ ਕੁਮਾਰ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਤ , ਕਿਸਾਨਾਂ ਦਾ ਸਾਥ ਦੇਣ ਦੀ ਮਿਲੀ ਭਾਰੀ ਸਜਾ ।। ਮਹਿੰਗਾਈ ਦੀ ਮਾਰ ਝੱਲ ਰਿਹੇ ਦੇਸ਼ ਵਾਸੀਆਂ ਨੂੰ ਮੋਦੀ ਦਾ ਇਕ ਹੋਰ ਤੋਹਫ਼ਾ,ਰੇਲਵੇ ਨੇ ਵਧਾਇਆ ਕਰਾਇਆ । ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਅਤੇ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ‘ਆਪ’ ‘ਚ ਸ਼ਾਮਲ ਕਿਸਾਨ ਮੋਰਚੇ ਵੱਲੋਂ ਜੇਲ੍ਹੀਂ ਡੱਕੇ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੈਨੇਡੀਅਨ ਪੁਲਸ ‘ਚ ਕੰਮ ਕਰਦੀ ਪੰਜਾਬਣ ਜਾਸਮੀਨ ਥਿਆੜਾ ਨੇ ਕੀਤੀ ਖ਼ੁਦਕੁਸ਼ੀ

ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਦਮੇ ‘ਚ ਆਇਆ ਪਿਓ, ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

ਬਟਾਲਾ :ਬਟਾਲਾ ਸਥਿਤ ਮੀਆਂ ਮੁੱਹਲੇ ‘ਚ ਇਕ ਨੌਜਵਾਨ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਅਗਲੇ ਹੀ ਦਿਨ ਨੌਜਵਾਨ ਨੇ ਦਮ ਤੋੜ ਦਿੱਤਾ। ਬੇਟੇ ਦੀ ਮੌਤ ਦਾ ਪਤਾ ਜਦੋਂ ਪਿਤਾ ਨੂੰ ਲੱਗਿਆ ਤਾਂ ਉਹ ਵੀ ਸਦਮੇ ‘ਚ ਆ ਗਏ ਤੇ ਉਨ੍ਹਾਂ ਦਾ ਦਿਲ ਦਾ ਦੌਰਾ ਪੈ ਗਿਆ। ਪਰਿਵਾਰਕ ਮੈਂਬਰ ਉਨ੍ਹਾਂ ਅੰਮ੍ਰਿਤਸਰ ਸਥਿਤ ਅਮਨਦੀਪ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਵੀ ਮ੍ਰਿਤਕ ਐਲ਼ਾਨ ਦਿੱਤਾ। ਦੋਵਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀ ਰਿਹਾਇਸ਼ਾਂ ‘ਤੇ ਲਿਆਇਆ ਗਿਆ ਹੈ।

ਦੋਵੇਂ ਮੁੰਡੇ (28) ਭਾਵਿਕ ਮਹਾਜਨ ਤੇ ਪਿਤਾ ਅਰੁਣ ਮਹਾਜਨ (56)ਕਾਦੀਆ ਫਾਟਕ ਦੇ ਕੋਲ ਸਰੀਆ ਵੇਚਣ ਦੀ ਦੁਕਾਨ ਕਰਦੇ ਸਨ। ਥਾਣਾ ਸਿਟੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ‘ਤੇ ਪਹੁੰਚ ਗਈ। ਪੁਲਿਸ ਮੁਤਾਬਿਕ ਉਨ੍ਹਾਂ ਦੀ ਟੀਮ ਕੇਸ ਦੀ ਜਾਂਚ ‘ਚ ਜੁੱਟ ਗਈ ਹੈ। ਪਰਿਵਾਰ ਮੁਤਾਬਿਕ ਭਾਵਿਕ ਦਾ ਰਾਤ ਨੂੰ ਢਿੱਡ ਖ਼ਰਾਬ ਹੋ ਗਿਆ। ਸਵੇਰੇ ਉਸ ਦੀ ਜ਼ਿਆਦਾ ਤਬੀਅਤ ਵਿਗੜਨ ‘ਤੇ ਇਕ ਨਿੱਜੀ ਡਾਕਟਰ ਦੇ ਕੋਲ ਲੈ ਕੇ ਗਏ। ਉਕਤ ਡਾਕਟਰ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ।

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਭਾਵਿਕ ਨੂੰ ਸਵੇਰੇ 8 ਵਜੇ ਇਲਾਜ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ। ਪਿਤਾ ਅਰੁਣ ਮਹਾਜਨ ਇਕਲੌਤੇ ਬੇਟੇ ਦੀ ਮੌਤ ਦਾ ਸਦਮਾ ਸਹਿਨ ਨਹੀਂ ਕਰ ਸਕਿਆ। ਉਸੇ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਅਰੁਣ ਮਹਾਜਨ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਤੇ ਜਾਣਕਾਰ ਐਬੂਲੈਂਸ ਦੀ ਮਦਦ ਨਾਲ ਅੰਮ੍ਰਿਤਸਰ ਲੈ ਕੇ ਪਹੁੰਚੇ। ਠੀਕ 10ਵਜੇ ਇੱਥੇ ਦੇ ਮਾਹਰਾਂ ਨੇ ਅਰੁਣ ਮਹਾਜਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

bulandhadmin

Read Previous

ਰਾਮ ਰਹੀਮ ਨੇ ਲਿਖੀ ਮਾਂ ਅਤੇ ਪ੍ਰੇਮੀਆਂ ਨੂੰ ਦਰਦ ਭਰੀ ਚਿੱਠੀ, ਕਿਹਾ ਰੱਬ ਨੇ ਚਾਹਿਆ ਤਾਂ ਜਲਦ ਆਵਾਂਗਾ ਸਿਰਸਾ ਡੇਰਾ’

Read Next

ਦੱਖਣੀ ਕੋਰੀਆ ਵਿਚ ਪਾਲਤੂ ਬਿੱਲੀ ਆਈ ਕੋਰੋਨਾ ਦੀ ਲਪੇਟ ਵਿਚ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!