ਪੁਲਿਸ ਵੱਲੋ ਅਫ਼ੀਮ ਤਸਕਰ ਨੂੰ ਇੱਕ ਕਿੱਲੋ 350 ਗ੍ਰਾਮ ਅਫ਼ੀਮ ਸਮੇਤ ਕੀਤਾ ਗ੍ਰਿਫਤਾਰ

7

ਤਰਨ ਤਾਰਨ , ਅੰਮ੍ਰਿਤਸਰ , 20 ਮਈ (ਰਛਪਾਲ ਸਿੰਘ)  ਡੀ .ਐਸ .ਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਐਸ .ਆਈ ਪਰਮਿੰਦਰ ਕੌਰ ਐਸ. ਐਚ. ਓ ਤਰਸਿਕਾ ਵੱਲੋ ਅਫ਼ੀਮ ਤਸਕਰ ਨੂੰ ਕਾਬੂ ਕਰਕੇ ਸਫਲਤਾ ਪ੍ਰਾਪਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਸ .ਐਚ. ਓ ਪਰਮਿੰਦਰ ਕੌਰ ਵੱਲੋ ਪਿੰਡ ਡੇਹਰੀਵਾਲ ਦੇ ਗੁਰਦਵਾਰਾ ਸਾਹਿਬ ਤੋਂ ਅੱਗੇ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਡੇਹਰੀਵਾਲ ਨੂੰ ਜਦੋਂ ਸ਼ੱਕ ਪੈਣ ਤੇ ਰੋਕ ਕੇ ਤਲਾਸ਼ੀ ਲ਼ਈ ਗਈ ਤਾਂ ਉਸ ਕੋਲੋਂ ਇਕ ਕਿੱਲੋ 350 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ।
ਪੁਲਿਸ ਥਾਣਾ ਤਰਸਿਕਾ ਵੱਲੋ ਦੋਸ਼ੀ ਦੇ ਵਿਰੁੱਧ ਐਨ .ਡੀ . ਪੀ .ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।

Italian Trulli