ਪੁਲਿਸ ਵਲੋ ਜਬਰ ਜਨਾਹ ਦੇ ਝੂਠੇ ਮਾਮਲੇ ਦਰਜ਼ ਕਰਵਾਉਣ ਦਾ ਡਰ ਪਾਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼

115

ਫਾਜ਼ਿਲਕਾ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਫਾਜ਼ਿਲਕਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਫਾਜ਼ਿਲਕਾ ਪੁਲਿਸ ਵੱਲੋਂ ਪਰਮਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਵਾਸੀ ਮੰਡੀ ਚਾਨਣ ਵਾਲਾ ਤੇ ਸੁਨੀਤਾ ਪਤਨੀ ਰੂਪ ਸਿੰਘ ਵਾਸੀ ਪਿੰਡ ਮੋਬਿਕਾ ‘ਤੇ ਕੇਸ ਦਰਜ ਕੀਤਾ ਗਿਆ।ਇਸ ਸਬੰਧੀ ਗੁਰਦੀਪ ਸਿੰਘ ਪੀਪੀਐੱਸ ਉਪ ਕਪਤਾਨ ਪੁਲਿਸ ]ਫਾਜ਼ਿਲਕਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪਰਮਜੀਤ ਕੌਰ ਤੇ ਇਸ ਦੀਆਂ ਕੁਝ ਸਾਥਣਾਂ ਫਾਜ਼ਿਲਕਾ ਇਲਾਕੇ ‘ਚ ਭੋਲ਼ੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪਣਾ ਜਬਰ ਜਨਾਹ ਸਬੰਧੀ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਪੈਸਿਆਂ ਲਈ ਧਮਕਾਉਂਦੀਆਂ ਸਨ ਅਤੇ ਭੋਲੇ ਭਾਲੇ ਤੇ ਸ਼ਰੀਫ਼ ਲੋਕਾਂ ਕੋਲੋਂ ਰੁਪਏ ਲੈਂਦੀਆਂ ਸਨ।ਅਕਸਰ ਇਹਨਾਂ ਦਾ ਸ਼ਿਕਾਰ ਅਮੀਰ ਬੰਦੇ ਹੀ ਹੁੰਦੇ ਸਨ।

Italian Trulli

ਹੁਣ ਵੀ ਇਹ ਭੋਲ਼ੇ ਭਾਲ਼ੇ 2 ਵਿਅਕਤੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਕੋਲੋਂ ਕਰੀਬ ਅੱਠ ਲੱਖ ਰੁਪਏ ਦੀ ਮੰਗ ਕਰ ਰਹੀਆਂ ਸਨ ਨਹੀਂ ਤਾਂ ਮੁਕੱਦਮਾ ਦਰਜ ਕਰਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ। ਪਰ ਪੰਜਾਬ ਪੁਲਿਸ ਨੇ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ‘ਚੋਂ ਇਕ ਦੋਸ਼ਣ ਪਰਮਜੀਤ ਕੌਰ ਨੂੰ ਗਿ੍ਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ‘ਤੇ ਕੁਝ ਰੁਪਏ ਬਰਾਮਦ ਕਰ ਲਏ ਹਨ ਅਤੇ ਪਰਮਜੀਤ ਕੌਰ ਹੁਣ ਪੁਲਿਸ ਰਿਮਾਂਡ ‘ਤੇ ਹੈ।ਪੁੱਛਗਿੱਛ ਕਰਨ ‘ਤੇ ਉਸ ਦੇ ਸਾਥੀਆਂ ਦੀ ਗਿਣਤੀ ਪੰਜ ਦੱਸੀ ਜਾਂਦੀ ਹੈ ਤੇ ਪੁਲਿਸ ਵੱਲੋਂ ਜਲਦੀ ਹੀ ਇਸ ਦੇ ਬਾਕੀ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਨੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਬਲੈਕਮੇਲ ਕਰ ਕੇ ਕਿੰਨੇ ਰੁਪਏ ਵਸੂਲ ਕੀਤੇ ਹਨ ਇਹ ਵੀ ਖ਼ੁਲਾਸਾ ਕੀਤਾ ਜਾਵੇਗਾ।