ਚੰਡੀਗੜ੍ਹ, 7 ਅਕਤੂਬਰ (ਬੁਲੰਦ ਆਵਾਜ ਬਿਊਰੋ) – ਸਿੱਖਾਂ ਉੱਤੇ ਹੋ ਰਹੇ ਤਸ਼ੱਦਦ ਨੇ ਸਿੱਖ ਕੌਮ ਨੂੰ ਬਹੁਤ ਢਾਹ ਲਾਈ ਹੈ। ਇਸੇ ਤਸ਼ੱਦਦ ਨਾਲ ਭਾਈ ਮਲਕੀਤ ਸਿੰਘ (ਸ਼ੇਰਾ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਇੱਕ ਸਿੱਖ ਨੌਜਵਾਨ, ਜਿਸਨੂੰ ਯੂਏਪੀਏ ਦੇ ਸਖਤ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਭਾਰਤੀ ਪੁਲਿਸ ਹਿਰਾਸਤ ਵਿੱਚ ਹੀ ਮਾਰ ਦਿੱਤਾ ਗਿਆ ਹੈ। ਭਾਈ ਸਾਹਿਬ ਸਿਰਫ 20 ਸਾਲਾਂ ਦੇ ਸਨ। ਭਾਈ ਮਲਕੀਤ ਸਿੰਘ ਨੂੰ ਬਹੁਤ ਤਸੀਹੇ ਦਿੱਤੇ ਗਏ ਅਤੇ ਜ਼ਖਮੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਡਾਕਟਰੀ ਸਹਾਇਤਾ ਤੋਂ ਇਨਕਾਰ ਕਰ ਦਿੱਤਾ ਗਿਆ। ਨਤੀਜੇ ਵਜੋਂ ਜਿਸ ਦਾ ਇਲਾਜ ਨਾ ਹੋਣ ਕਰਨ ਉਹਨਾਂ ਦੀ ਮੌਤ ਹੋ ਗੁਈ। ਭਾਈ ਮਲਕੀਤ ਸਿੰਘ ਨੂੰ ਯੂਏਪੀਏ ਅਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਸਤੰਬਰ 2019 ਵਿੱਚ 8 ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਮਲਕੀਤ ਸਿੰਘ ਉੱਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬੰਬ ਬਣਾਉਣ ਦਾ ਦੋਸ਼ ਲਾਇਆ ਗਿਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਬੇਦਬੀ ਕਰ ਰਹੇ ਹਨ। ਭਾਰਤੀ ਅਧਿਕਾਰੀਆਂ ਦੁਆਰਾ ਤਸ਼ੱਦਦ ਕਰਨ ਅਤੇ ਡਾਕਟਰੀ ਸਹਾਇਤਾ ਤੋਂ ਇਨਕਾਰ ਕਰਨ, ਝੂਠੀਆਂ ਬਿਮਾਰੀਆਂ ਬਣਾਉਣ ਦੇ ਇਸ ਲਗਾਤਾਰ ਰੁਝਾਨ ਨੇ ਬਹੁਤ ਸਾਰੇ ਸਿੱਖਾਂ ਨੂੰ ਪੁਲਿਸ ਹਿਰਾਸਤ ਵਿੱਚ ਸ਼ਹੀਦ ਹੁੰਦੇ ਵੇਖਿਆ ਹੈ।