ਪੁਲਿਸ ਨੇ ਲੋਕਾਂ ਦੀ ਅਸ਼ਲੀਲ ਵੀਡੀਉ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਪੁਲਿਸ ਨੇ ਲੋਕਾਂ ਦੀ ਅਸ਼ਲੀਲ ਵੀਡੀਉ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਤਰਨਤਾਰਨ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਤਰਨਤਾਰਨ ਪੁਲਿਸ ਵੱਲੋਂ ਲੋਕਾਂ ਦੀ ਜਬਰੀ ਅਸ਼ਲੀਲ ਵੀਡੀਉ ਬਣਾ ਕੇ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਬਟੋਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਫ਼ਿਲਹਾਲ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੀਸਰਾ ਵਿਅਕਤੀ ਫਿਲਹਾਲ ਫਰਾਰ ਹੈਂ ।ਫਰਾਰ ਵਿਅਕਤੀ ਯੂ ਟਿਊਬ ਚੈਨਲ ਦਾ ਪੱਤਰਕਾਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਨੀਤੂ ਅਤੇ ਸਿਮਰਜੀਤ ਸਿੰਘ ਵੱਜੋ ਹੋਈ ਹੈ ਉਕੱਤ ਗਿਆ ਹੈ ਉਕੱਤ ਗਿਰੋਹ ਦਾ ਤਾਜ਼ਾ ਸ਼ਿਕਾਰ ਹੋਇਆ ਵਿਅਕਤੀ ਲਖਵਿੰਦਰ ਸਿੰਘ ਜੋ ਕਿ ਸੀ ਆਰ ਪੀ ਐਫ ਦਾ ਸਾਬਕਾ ਇੰਸਪੈਕਟਰ ਹੈ ਜੋ ਕਿ ਤਰਨਤਾਰਨ ਦੇ ਪਿੰਡ ਲੋਹਕਾ ਦਾ ਵਾਸੀ ਹੈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗਿਰੋਹ ਵਿੱਚ ਸ਼ਾਮਲ ਔਰਤ ਨੀਤੂ ਨੇ ਉਸ ਨੂੰ ਵਾਰ-ਵਾਰ ਵਟਸਐਪ ਨੰਬਰ ਤੇ ਫੋਨ ਕਰਕੇ ਕਿਹਾ ਕਿ ਉਹ ਸਿਲੀਗੁੜੀ ਤੋਂ ਆਈ ਹੈ ਉਥੇ ਉਹ ਮਸਾਜ ਸੈਂਟਰ ਚਲਾਉਦੀ ਸੀ ਤੇ ਹੁਣ ਉਸ ਨੇ ਤਰਨਤਾਰਨ ਵਿਖੇ ਸੈਂਟਰ ਖੋਲ੍ਹਿਆ ਹੈ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ ।

ਬਾਰ ਬਾਰ ਫੋਨ ਕਰਨ ਤੇ ਉਸ ਨੇ ਗੋਇੰਦਵਾਲ ਬਾਈਪਾਸ ਸਥਿਤ ਇੱਕ ਕੋਠੀ ਵਿੱਚ ਬੁਲਾਇਆ ਗਿਆ ਜਿੱਥੇ ਜਦ ਉਹ ਗਿਆ ਤਾਂ ਉਥੇ ਮੌਜੂਦ ਸਿਮਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਬਾਬਾ ਹਾਜਰ ਸਨ ਜਿੰਨਾ ਵਿੱਚੋ ਇਕ ਵਿਅਕਤੀ ਨੇ ਪਿਸਤੌਲ ਦੀ ਨੋਕ ਤੇ ਉਸ ਦੇ ਕਪੜੇ ਉਤਾਰ ਕੇ ਉਸਦੀ ਅਸ਼ਲੀਲ ਵੀਡੀਉ ਬਣਾਈ ਅਤੇ ਉਸ ਦਾ ਫੋਨ ਅਤੇ ਸਾਰਾ ਸਮਾਨ ਉਸ ਕੋਲੋਂ ਖੋਹ ਲਿਆ ਵੀਡੀਉ ਵਾਇਰਲ ਕਰਨ ਦੀ ਧਮਕੀ ਦੇਂਦਿਆਂ ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ ਲੇਕਿਨ ਇੱਕ ਲੱਖ ਵਿੱਚ ਸੋਦਾ ਹੋ ਗਿਆ ਅਤੇ ਉਸ ਵੱਲੋਂ ਬੈਂਕ ਵਿੱਚੋਂ ਸਾਢੇ 26 ਹਜ਼ਾਰ ਰੁਪਏ ਏ ਟੀ ਐਮ ਵਿੱਚੋਂ ਕਢਵਾ ਕੇ ਦਿੱਤੇ ਗਏ ਊਕਤ ਲੋਕਾਂ ਨੇ ਬਾਕੀ ਰਕਮ ਦੇਣ ਤੇ ਉਸ ਦੇ ਬਾਕੀ ਡਾਕੂਮੈਂਟ ਦੇਣ ਦੀ ਗੱਲ ਕਹੀ ਬਾਅਦ ਵਿੱਚ ਉਕਤ ਲੋਕਾਂ ਵੱਲੋਂ ਫੋਨ ਕਰਕੇ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਉਹ ਪੰਜਾਹ ਹਜ਼ਾਰ ਰੁਪਏ ਮੁੜ ਲੈਕੇ ਗਿਆ ਤਾਂ ਉਸ ਵੱਲੋ 33 ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਉਨ੍ਹਾਂ ਦਾ ਕੁਝ ਦੇਰ ਬਾਅਦ ਫਿਰ ਫੋਨ ਆਇਆ ਕਿ ਪੈਸੇ ਘੱਟ ਹਨ ਪਹਿਲਾਂ ਉਸ ਨੇ ਡਰਦੇ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਲੇਕਿਨ ਉਨ੍ਹਾਂ ਵੱਲੋਂ ਬਾਰ ਬਾਰ ਪੈਸਿਆਂ ਦੀ ਮੰਗ ਕਰਨ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ।

ਤਰਨਤਾਰਨ ਪੀ. ਉ ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਨੀਤੂ ਅਤੇ ਸਿਮਰਜੀਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਹਰਪ੍ਰੀਤ ਸਿੰਘ ਬਾਬਾ ਫਰਾਰ ਹੈ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਬਾਬਾ ਕਿਸੇ ਯੂ ਟਿਊਬ ਚੈਨਲ ਦਾ ਪੱਟੀ ਤੋਂ ਪੱਤਰਕਾਰ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਖਿਲਾਫ ਪਰਚਾ ਦਰਜ ਕਰਕੇ ਦੋਵਾਂ ਦਾ 19 ਜੁਲਾਈ ਤੱਕ ਰਿਮਾਂਡ ਲਿਆ ਗਿਆ ਹੈ ਅਤੇ ਪੁਛਤਾਛ ਕੀਤੀ ਜਾ ਰਹੀ ਹੈ ਕਿ ਉਕੱਤ ਲੋਕਾਂ ਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕੱਤ ਔਰਤ ਵੱਲੋਂ ਕਥਿਤ ਤੌਰ ਤੇ ਜੰਡਿਆਲਾ ਦੇ ਮੇਜ਼ਰ ਸਿੰਘ ਨਾਮਕ ਪੱਤਰਕਾਰ ਨੂੰ ਸ਼ਿਕਾਰ ਬਣਾਇਆ ਸੀ ਅਤੇ ਬਾਅਦ ਵਿੱਚ ਉਸ ਤੇ ਮਾਮਲਾ ਵੀ ਦਰਜ ਕਰਵਾਇਆ ਸੀ ।

Bulandh-Awaaz

Website: