ਤਰਨ-ਤਾਰਨ, 24 ਮਈ (ਬੁਲੰਦ ਆਵਾਜ ਬਿਊਰੋ) – ਜਿਲਾ ਦਿਹਾਤੀ ਪੁਲਿਸ ਦੇ ਮੁੱਖੀ ਸ੍ਰੀ ਧੱਰੁਵ ਦਹਿਆ ਵੱਲੋ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਐਸ ਐਸ ਪੀ ਨੇ ਜਿਲਾ ਦਿਹਾਤੀ ਦੇ ਸਾਰੇ ਅਧਿਕਾਰੀਆ , ਅਤੇ ਐਸ ਐਚ ਓਜ . ਨੂੰ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੇ ਤਹਿਤ ਜੰਡਿਆਲਾ ਪੁਲਿਸ ਵੱਲੋ ਤਿੰਨ ਨਸ਼ਾ ਤਸਕਰਾਂ ਕੋਲੋਂ 135 ਗ੍ਰਾਮ ਹੈਰੋਇਨ ਸਮੇਤ ਉਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਏ ਐਸ ਆਈ ਤਰਸੇਮ ਸਿੰਘ ਪੁਲਿਸ ਪਾਰਟੀ ਨਾਲ ਜੰਡਿਆਲਾ ਤੋਂ ਪਿੰਡ ਗੁਨੋਵਾਲ ਨੂੰ ਗਸ਼ਤ ਕਰ ਰਹੇ ਸਨ ਤਾਂ ਦੋ ਨੋਜਵਾਨ ਜੋ ਬਿਨਾ ਨੰਬਰ ਐਕਟਿਵਾ ‘ ਤੇ ਆ ਰਹੇ ਸਨ , ਪੁਲਿਸ ਨੂੰ ਵੇਖ ਕੇ ਦੋੜਨ ਲੱਗੇ ਤਾਂ ਪੁਲਿਸ ਨੇ ਉਨਾ ਨੂੰ ਕਾਬੂ ਕਰ ਲਿਆ । ਤਲਾਸ਼ੀ ਲੈਣ ਤੇ ਉਨਾ ਤੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ । ਦੋਸੀਆ ਦੀ ਪਹਿਚਾਣ ਕੋਹੇਨੂਰ ਸਿੰਘ ਉਰਫ ਘੁੱਗਾ ਵਾਸੀ ਗੋਪਾਲ ਨਗਰ ਜੰਡਿਆਲਾ ਵੱਜੋ ਹੋਈ ਹੈ ।
ਇਸੇ ਤਰਾਂ ਅੰਮਿਤਸਰ ਤਰਨ ਤਾਰਨ ਨੈਸਨਲ ਹਾਈਵੇ ਤੇ ਪੈਂਦੇ ਪਿੰਡ ਰਾਜੇਵਾਲ ਵਿੱਖੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨਾ ‘ ਚੋ ਇਕ ਨੋਜਵਾਨ ਤਰਨ ਤਾਰਨ ਵੱਲੋ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਨੂੰ ਰੁਕਣ ਦਾ ਪੁਲਿਸ ਨੇ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ । ਉਸ ਦੀ ਤਲਾਸ਼ੀ ਲੈਣ ‘ ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ । ਦੋਸ਼ੀ ਦੀ ਪਹਿਚਾਣ ਗਗਨਦੀਪ ਸਿੰਘ ਪਿੰਡ ਸਰਹਾਲੀ ਜਿਲਾ ਤਰਨ ਤਾਰਨ ਦੇ ਵੱਜੋ ਹੋਈ ਹੈ । ਜੰਡਿਆਲਾ ਪੁਲਿਸ ਵੱਲੋ ਉਕਤ ਤਿੰਨਾਂ ਦੋਸੀਆ ਦੇ ਖਿਲਾਫ ਐਨ ਡੀ ਪੀ ਐਸ ਐਕਟ ‘ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।