More

  ਪੁਲਿਸ ਨੇ ਅੱਲੜ ਉਮਰੇ ਗਲਤੀ ਕਰਨ ਵਾਲੇ ਕਾਕਿਆ ਨੂੰ ਗੁ: ਸਾਹਿਬ ਵਿਖੇ ਸੇਵਾ ਕਰਨ ਦੀ ਸਜਾ ਲਗਾਕੇ ਕੀਤਾ ਮੁਆਫ

  ਤਰਨ ਤਾਰਨ, 26 ਜੂਨ (ਬੁਲੰਦ ਆਵਾਜ ਬਿਊਰੋ) – ਪਿਛਲੇ ਦਿਨੀ ਸਥਾਨਿਕ ਇਕ ਪਟਰੋਲ ਪੰਪ ਤੋ 4100 ਰੁਪਏ ਦਾ ਤੇਲ ਪੁਆਕੇ ਫਰਾਰ ਹੋਏ ਅਲੱੜ ਉਮਰ ਦੇ ਕਾਕਿਆ ਨੂੰ ਪੁਲਿਸ ਵਲੋ 4 ਘੰਟਿਆ ਦੇ ਅੰਦਰ ਅੰਦਰ ਟਰੇਸ਼ ਕਰਕੇ ਕਾਬੂ ਕਰਨ ਤੋ ਬਾਅਦ ਪੁਲਿਸ ਵਲੋ ਉਨਾਂ ਵਲੋ ਕੀਤੀ ਪਹਿਲੀ ਗਲਤੀ ਮੁਆਫ ਕਰਦਿਆ ਜਿਥੇ ਪਟਰੋਲ ਪੰਪ ਦੇ ਮਾਲਕ ਨੂੰ ਤੇਲ ਦੇ ਪੈਸੇ ਦੁਆਏ ਗਏ ਉਥੇ ਉਨਾਂ ਪਾਸੋ ਲਿਖਤੀ ਮੁਆਫੀ ਨਾਮਾ ਹਾਸਿਲ ਕਰਕੇ ਪ੍ਰੀਵਾਰ ਮੈਬਰਾਂ ਹਵਾਲੇ ਕਰਦਿਆ ਉਨਾਂ ਨੂੰ ਗੁ: ਸ਼ਹੀਦਾਂ ਸਾਹਿਬ ਵਿਖੇ ਲੰਗਰ ਵਿੱਚ ਇਕ ਹਫਤਾ ਸੇਵਾ ਕਰਨ ਦੀ ਸਜਾ ਦਿੱਤੀ । ਜਿਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਸਿਟੀ ਦੇ ਐਸ.ਐਚ.ਓਸਿਟੀ ਤਰਨਤਾਰਨ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਡੀ.ਐਸ.ਪੀ ਅੰਡਰਟਰੇਨਿੰਗ ਨੇ ਦੱਸਿਆ ਕਿ 24 ਜੂਨ ਨੂੰ ਮੱਥਨ ਪੁੱਤਰ ਮਦਨ ਕੁਮਾਰ ਮਾਲਕ ਰੋਸ਼ਨ ਲਾਲਫਿਿਲੰਗ ਸ਼ਟੇਸ਼ਨ ਵੱਲੋਂ ਇੱਕ ਦਰਖਾਸਤ ਮੋਸੂਲ ਹੋਈ ਕਿ ਉਸਦੇਪੰਪ ਤੋਂ ਦੋ ਕਾਰ ਸਵਾਰ ਨੌਜਵਾਨਾਂ ਵੱਲੋਂ ਆਪਣੀ ਕਾਰ ਪੋਲੋ ਵਿੱਚ4100/- ਰੁਪਏ ਦਾ ਤੇਲ ਪਵਾ ਕੇ ਗੱਡੀ ਮੌਕੇ ਤੋਂ ਭਜਾ ਲਈ ਜੋਇਸ ਗੱਡੀ ਦੇ ਨਾਲ ਇੱਕ ਹੋਰ ਗੱਡੀ ਵੀ ਸੀ। ਜਿਸ ਪਰ ਸਿਟੀ ਐਸ.ਐਚ.ਓ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਡੀ.ਐਸ.ਪੀ ਅੰਡਰ ਟਰੇਨਿੰਗ ਵੱਲੋ ਤਰੁੰਤ ਕਾਰਵਾਈ ਕਰਦੇ ਹੋਏ ਇਲਾਕੇ ਵਿੱਚ ਵੱਖ ਵੱਖ ਟੀਮਾ ਬਣਾ ਕੇ ਭੇਜੀਆ ਗਈਆ।

  ਜਿਸ ਪਰ ਟੈਕਨੀਕਲ ਸੈੱਲ ਤਰਨ ਤਾਰਨ ਦੀ ਟੀਮ ਦੀ ਮਦਦ ਨਾਲ ਗੱਡੀ ਦਾ ਨੰਬਰ ਟਰੇਸ ਕਰਦੇ ਹੋਏ ਉਕਤ ਚਾਰ ਨੌਜਵਾਨਾਂ ਅਜਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ,ਅੰਸ਼ੂ ਮਹਿੰਦਰਾ ਪੁੱਤਰ ਸ਼ੁਰੇਸ਼ ਕੁਮਾਰ ਵਾਸੀ 63 ਪਾਸ ਗਾਰਡਨ ਮਜੀਠਾ ਰੋਡ ਅੰਮ੍ਰਿਤਸਰ ,ਵੰਸ਼ ਪੁੱਤਰ ਸਿਮਰਨ ਵਾਸੀ ਏਅਰਪੋਰਟ ਰੋਡ ਅੰਮ੍ਰਿਤਸਰ ਅਤੇ ਹਰਮਨ ਵਾਸੀ ਫਤਿਹਗੜ੍ਹ ਸ਼ੁਕਰਚੱਕ ਅੰਮ੍ਰਿਤਸਰ ਨੰ 4 ਘੰਟਿਆ ਵਿੱਚ ਕਾਬੂ ਕੀਤਾ ਗਿਆ।ਜੋ ਕਿ ਇਹ ਚਾਰੇ ਨੌਜਵਾਨਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਇਸਤੇ ਐਸ.ਐਚ.ਓ ਸਿਟੀ ਤਰਨ ਤਾਰਨ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਡੀ.ਐਸ.ਪੀ ਅੰਡਰ ਟਰੇਨਿੰਗ ਵੱਲੋ ਅੱਜ ਇਸ ਸਾਰੀ ਘਟਨਾ ਐਸ.ਐਸ.ਪੀ ਤਰਨ ਤਾਰਨ ਦੇ ਧਿਆਨ ਵਿੱਚ ਲਿਆਦੀ ਗਈ ਅਤੇ ਫੜੇ ਗਏ ਨੋਜਵਾਨਾ ਦੇ ਪਰਿਵਾਰਿਕ ਮੈਬਰਾ ਨੂੰ ਅੱਜ ਥਾਣਾ ਸਿਟੀ ਤਰਨ ਤਾਰਨ ਬੁਲਾਇਆ ਗਿਆ ਅਤੇ ਬੱਚਿਆਂ ਦਾ ਕਰੀਮੀਨਲ ਰਿਕਾਰਡ ਉਹਨਾ ਦੇ ਰਿਹਾਇਸ਼ੀ ਥਾਣਿਆ ਤੋ ਚੈਕ ਕਰਵਾਇਆ ਗਿਆ।ਜੋ ਕਿ ਇਹਨਾਂ ਦਾ ਕੋਈ ਵੀ ਪੁਰਾਣਾ ਕਰੀਮੀਨਲ ਰਿਕਾਰਡ ਦਰਜ ਨਹੀ ਪਾਇਆ ਗਿਆ।ਜਿਸ ਪਰ ਇਹਨਾਂ ਨੌਜਵਾਨਾਂ ਦੇ ਪ੍ਰੀਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਇਹਨਾਂ ਪਾਸੋਂ ਮਾਫੀਨਾਮਾ ਲਿਖਵਾ ਕੇ ਭਵਿੱਖ ਵਿੱਚ ਕਦੇ ਵੀ ਅਜਿਹੀ ਗਲਤੀ ਨਾ ਕਰਨ ਦਾ ਪ੍ਰਣ ਕਰਾਇਆ ਗਿਆ।ਜਿਸ ਲਈ ਬੱਚਿਆ ਦੇ ਮਾਪਿਆ ਨੇ ਪੁਲਿਸ ਦਾ ਧੰਨਵਾਦ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img