More

  ਪੁਲਿਸ ਥਾਣਾ ਕੱਚਾ ਪੱਕਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਰਾਹਗੀਰਾਂ ਦੇ ਕਰੋਨਾ ਟੈਸਟ

  ਤਰਨ ਤਾਰਨ,  24 ਮਈ  ( ਜੰਡ ਖਾਲੜਾ )  -ਪੁਲਿਸ ਥਾਣਾ ਕੱਚਾ-ਪੱਕਾ ਮੁਖੀ ਐਸ,ਅਐਚ,ਓ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਤੇ ਸਿਹਤ ਵਿਭਾਗ ਸੀਅਐਚਸੀ ਘਰਿਆਲਾ ਦੀ ਟੀਮ ਵੱਲੋਂ ਸੀਅਐਚ,ਓ ਕੱਚਾ ਪੱਕਾ ਡਾ ਮਨਜਿੰਦਰ ਕੌਰ ਦੀ ਅਗਵਾਈ ਹੇਠ ਸਾਂਝੇ ਸਹਿਯੋਗ ਨਾਲ ਖਾਲੜਾ ਹਰੀਕੇ ਮਾਰਗ ਤੇ ਮਾਸਕ ਨਾ ਪਾਉਣ ਵਾਲੇ ਵਾਹਣ ਚਾਲਕਾਂ ਅਤੇ ਰਾਹਗੀਰਾਂ ਦੇ ਕੋਵਿਡ19 ਕਰੋਨਾ ਦੇ ਟੈਸਟ ਕਰਵਾਏ/ ਕੀਤੇ ਗਏ ! ਇਸ ਮੌਕੇ ਤੇ ਐਸ ਐਚ ਓ ਲਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਐਸ ਅੈਸ ਪੀ ਸਾਹਬ ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰੋਨਾ ਮਹਾਂਮਾਰੀ ਤੇ ਫਤਹਿ ਪਾਉਣ ਲਈ ਪੁਲਿਸ ਥਾਣਾ ਕਚਾ ਪੱਕਾ ਵੱਲੋਂ ਬਣਦੀ ਜੁੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ,ਅਤੇ ਮਾਸਕ ਨਾ ਪਾਉਣ ਵਾਲੇ ਵਾਹਣ ਚਾਲਕਾਂ ਅਤੇ ਰਾਹਗੀਰਾਂ ਨੂੰਪ੍ਰੇਰਤ ਕਰਕੇ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ ! ਡਾ ਮਨਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਤਰਨਤਾਰਨ ਦੀਆਂ ਹਦਾਇਤਾਂ ਤਹਿਤ ਸੀਐਚਸੀ ਘਰਿਆਲਾ ਅੈਸ,ਐਮ,ਓ ਮੈਡਮ ਡਾ ਨੀਤਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰੋਨਾ ਮਹਾਂਮਾਰੀ ਤੇ ਫਤਹਿ ਪਾਉਣ ਲਈ ਪੁਲਿਸ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਟੈਸਟਿੰਗ ਕੀਤੀ ਜਾ ਰਹੀ ਹੈ, ਡਾ ਮਨਜਿੰਦਰ ਕੌਰ ਨੇ ਕਿਹਾ ਕਿ ਬਕਾਇਦਾ ਟੈਸਟਿੰਗ ਦੀ ਲਿਖਤ ਦਰਜ ਕੀਤੀ ਜਾ ਰਹੀ ਜਿਸ ਵਿਚ ਹਰੇਕ ਵਿਅਕਤੀ ਦਾ ਨਾਮ ਪਤਾ ਤੇ ਮੋ ਨੰ ਦਰਜ ਕੀਤਾ ਜਾਂਦਾ ਹੈ ਤਾਂ ਕਿ ਰਿਪੋਰਟ ਪਾਜੇਟਿਵ ਆਉਣ ਤੇ ਮਰੀਜ਼ ਦਾ ਵਧੀਆ ਤਰੀਕੇ ਨਾਲ ਉਸਦੀ ਮਰਜ਼ੀ ਅਨੁਸਾਰ ਇਲਾਜ ਕੀਤਾ ਜਾ ਸਕੇ !ਇਸ ਮੌਕੇ ਤੇ ਥਾਣਾ ਮੁਖੀ ਤੇ ਡਾ ਮਨਜਿੰਦਰ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਲੋਕ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਕਰਨ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਉਣ , ਉਨ੍ਹਾਂ ਕਿਹਾ ਕਿ ਹਰੇਕਵਿਅਕਤੀ ਮੂੰਹ ਤੇ ਮਾਸਕ ਲਗਾਉਣ ਤੋਂ ਬਿਨਾਂ ਤੇ ਕਿਸੇ ਵੀ ਜ਼ਰੂਰੀ ਕੰਮ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲੇ,ਅਤੇ ਸਰਕਾਰ ਵੱਲੋਂ ਦਿੱਤੀ ਗਈ ਗਾਈਡਲਾਈਨਜ਼ ਦੀ ਜੁਮੇਵਾਰੀ ਨਾਲ ਪਾਲਣਾ ਕਰੇ ! ਇਸ ਮੌਕੇ ਤੇ ਏਐਸ ਆਈ ਬਖਸੀਸ ਸਿੰਘ, ਏਐਸ,ਆਈ ਗੁਰਮੀਤ ਸਿੰਘ, ਪੀਐਚਜੀ ਗੁਰਜੀਤ ਸਿੰਘ,ਪੀਐਚਜੀ ਚਾਨਣ ਸਿੰਘ, ਫਾਰਮਾਸਿਸਟ ਗੁਰਭੇਜ ਸਿੰਘ,ਮੇਲ ਵਰਕਰ ਨਵਜੋਤ ਸਿੰਘ ,ਮੇਲ ਵਰਕਰ ਸਿਕੰਦਰ ਸਿੰਘ,ਟੀਚਰ ਬਲਵੰਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ !

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img