ਪੁਲਿਸ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ਏ.ਐਸ.ਆਈ ‘ਤੇ ਮਾਮਲਾ ਦਰਜ

117

ਗੁਰਦਾਸਪੁਰ, 5 ਜੁਲਾਈ (ਬੁਲੰਦ ਆਵਾਜ ਬਿਊਰੋ) – ਗੁਰਦਾਸਪੁਰ ਦੀ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਚੌਂਕੀ ਦੇ ਏ.ਐਸ.ਆਈ ਖਿਲਾਫ ਪੁਲਿਸ ਨੇ ਐਨ.ਡੀ.ਪੀ.ਐਸ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।ਐਸ.ਐਸ.ਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਤਿਬੜ੍ਹ ਅਧੀਨ ਆਉਂਦੀ ਚੌਂਕੀ ਤੁਗਲਵਾਲਾ ਦੇ ਏਐਸਆਈ ਲਖਵਿੰਦਰ ਸਿੰਘ ਆਪਣੀ ਸਰਕਾਰੀ ਬਲੈਰੋ ਗੱਡੀ ‘ਤੇ ਗੁਰਦਾਸਪੁਰ ਤੋਂ ਤੁਗਲਵਾਲਾ ਜਾ ਰਹੇ ਸਨ। ਰਸਤੇ ਵਿਚ ਗੱਡੀ ਇਕ ਬੱਚੇ ਨੂੰ ਬਚਾਉਂਦਿਆ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਜਦੋਂ ਆਸ-ਪਾਸ ਦੇ ਲੋਕ ਹਾਦਸੇ ਵਾਲੀ ਜਗ੍ਹਾ ‘ਤੇ ਇਕੱਠੇ ਹੋ ਗਏ ਤਾਂ ਚੌਂਕੀ ਤੁਗਲਵਾਲਾ ਦੇ ਏ.ਐਸ.ਆਈ ਲਖਵਿੰਦਰ ਸਿੰਘ ਜੋ ਖੁਦ ਗੱਡੀ ਚਲਾ ਰਿਹਾ ਸੀ ,ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਥਾਣਾ ਤਿਬੜ੍ਹ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਕੀਤੀ। ਲਖਵਿੰਦਰ ਸਿੰਘ ਦੇ ਖਿਲਾਫ ਥਾਣਾ ਤਿਬੜ੍ਹ ਵਿਚ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।

Italian Trulli