ਅੰਮ੍ਰਿਤਸਰ, 15 ਜੂਨ (ਰਛਪਾਲ ਸਿੰਘ) – ਪਿਛਲੇ ਦਿਨੀ ਟੀ.ਬੀ ਹਸਪਤਾਲ ਵਿੱਚ ਪੁਲਿਸ ਗਾਰਦ ਨੂੰ ਚਕਮਾ ਦੇਕੇ ਫਰਾਰ ਹੋਏ ਗੁਰਪ੍ਰੀਤ ਸਿੰਘ ੳੇੁਰਫ ਸੁਖਪ੍ਰੀਤ ਸਿੰਘ ਉਰਫ ਐਮ.ਪੀ ਪੁੱਤਰ ਗੁਰਦੇਵ ਸਿੰਘ ਵਾਸੀ ਗੁਰਨਾਮ ਨਗਰ ਨੂੰ 55 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ ਥਾਣਾਂ ਬੀ ਡਵੀਜਨ ਦੇ ਮੁਖੀ ਇੰਸ: ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਦੇ ਇੰਚਾਰਜ ਏ.ਐਸ.ਆਈ ਦਵਿੰਦਰ ਸਿੰਘ ਨੇ ਜਦ ਦੋਸ਼ੀ ਨੂੰ ਕਾਬੂ ਕੀਤਾ ਤਾਂ ਉਸ ਪਾਸੋ 55 ਗ੍ਰਾਮ ਹੈਰਇਨ ਬ੍ਰਾਮਦ ਹੋਈ , ਜਿਸ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਹ 25 ਮਈ ਨੂੰ ਇਲਾਜ ਲਈ ਟੀ.ਬੀ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਹੋਇਆ ਸੀ ਉਥੌ ਉਹ 8 ਜੂਨ ਨੂੰ ਪੁਲਿਸ ਮੁਲਾਜਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਜਿਸ ਸਬੰਧੀ ਥਾਣਾਂ ਮਜੀਠਾ ਰੋਡ ਵਿਖੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇੰਸ: ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਂਣਿਆਂ ਵਿੱਚ 10 ਦੇ ਕਰੀਬ ਕੇਸ ਦਰਜ ਹਨ।
ਪੁਲਿਸ ਗਾਰਦ ਨੂੰ ਹਸਪਤਾਲ ਵਿੱਚੋ ਚਕਮਾ ਦੇਕੇ ਫਰਾਰ ਹੋਇਆ ਐਮ.ਪੀ 55 ਗ੍ਰਾਮ ਹੈਰੋਇਨ ਸਮੇਤ ਕਾਬੂ
