More

    ਪੁਲਿਸ ਕਮਿਸ਼ਨਰ ਵੱਲੋਂ ਗੋਗੜਾਂ ਵਾਲੇ ਪੁਲਿਸ ਕਰਮਚਾਰੀਆ ਨੂੰ ਸਰੀਰਕ ਤੌਰ ਤੇ ਫਿਟ ਕਰਨ ਲਈ ਕਮੇਟੀ ਦਾ ਕੀਤਾ ਗਠਨ

    ਅੰਮ੍ਰਿਤਸਰ, 2 ਅਕਤੂਬਰ (ਗਗਨ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿੱਲ ਨੇ ਸਮੂੰਹ ਥਾਣਾਂ ਮੁਖੀਆ ਤੇ ਹੋਰ ਅਧਿਕਾਰੀਆ ਨੂੰ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਉਨਾਂ ਅਧੀਨ ਕੰਮ ਕਰਦੇ ਵਾਧੂ ਭਾਰ (ਗੋਗੜਾਂ) ਵਾਲੇ ਪੁਲਿਸ ਮੁਲਾਜਮਾਂ ਨੂੰ ਸਰੀਰਕ ਤੌਰ ਤੇ ਫਿਟ ਰੱਖਣ ਲਈ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਤੋ ਬਾਅਦ ਉਚ ਪੁਲਿਸ ਅਧਿਕਾਰੀਆਂ ਦੇ ਮਿਲੇ ਨਿਰਦੇਸ਼ਾ ਅਨੁਸਾਰ ਜਾਇੰਟ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੇ। ਜੋ ਵਾਧੂ ਭਾਰ ਵਾਲੇ ਪੁਲਿਸ ਮੁਲਾਜਮਾ ਦਾ ਪਤਾ ਲਗਾਕੇ ਉਨਾ ਨੂੰ ਸਰੀਰਕ ਤੌਰ ਤੇ ਫਿੱਟ ਰੱਖਣ ਲਈ ਟਰੇਨਿੰਗ ਕੈਪ ਲਗਾਕੇ ਉਨਾਂ ਦਾ ਡਿਟੀਟਲ ਰਿਕਾਰਡ ਰੱਖਣਗੇ। ਜਾਰੀ ਪੱਤਰ ਵਿੱਚ ਉਨਾਂ ਨੇ ਕਿਹਾ ਕਿ ਜੇਕਰ ਕਿਸੇ ਥਾਣੇ ਵਿੱਚ ਤਾਇਨਾਤ ਅਜਿਹਾ ਵਾਧੂ ਭਾਰ ਵਾਲਾ ਪੁਲਿਸ ਮੁਲਾਜਮ ਇਹ ਕੋਰਸ ਨਹੀ ਕਰਦਾ ਜਾਂ ਆਪਣੇ ਸਰੀਰ ਨੂੰ ਫਿੱਟ ਨਹੀ ਰੱਖਦਾ ਉਸ ਦਾ ਜੁਮੇਵਾਰ ਥਾਣਾ ਮੁਖੀ ਜਾਂ ਸਬੰਧਿਤ ਬਰਾਂਚ ਦਾ ਇੰਚਾਰਜ ਹੋਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img