ਪੁਲਿਸ ਐਕਟ ਦੀ ਉਲੰਘਣਾ ਕਰਕੇ ਲਾਏ ਸ਼ਿਫਾਰਸੀ ਐਸ. ਐਚ .ਓਜ਼ ਦੀ ਖੁੱਸ ਸਕਦੀ ਹੈ ਕੁਰਸੀ

5

ਚੰਡੀਗੜ੍ਹ, 23 ਮਈ (ਬੁਲੰਦ ਆਵਾਜ ਬਿਊਰੋ)  -ਪੰਜਾਬ ਭਰ ਦੇ ਠਾਣਿਆ ‘ਚ ਐਸ . ਐਚ. ਓ ਵਜੋਂ ਤਾਇਨਾਤ ਉਨ੍ਹਾਂ ਸਾਰੇ ਪੁਲਿਸ ਕਰਮੀਆਂ ਦੀ ਕੁਰਸੀ ਖੁੱਸ ਸਕਦੀ ਹੈ ਜਿਹੜੇ ਪੁਲਿਸ ਐਕਟ ਦੀਆਂ ਧਰਾਵਾਂ ਅਤੇ ਵੱਖ ਵੱਖ ਮੌਕਿਆਂ ਤੇ ਸਰਕਾਰ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਕਰ ਕੇ ਲਾਏ ਗਏ ਹਨ .ਇਹ ਸੰਕੇਤ ਡੀ .ਜੀ .ਪੀ ਪੰਜਾਬ ਵੱਲੋਂ ਹਾਲ ਹੀ ‘ਚ ਰਾਜ ਭਰ ਦੀ ਪੁਲਿਸ ਤੋਂ ਮੰਗੀ ਇੱਕ ਜਾਣਕਾਰੀ ਤੋਂ ਮਿਲੇ ਹਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ. ਜੀ. ਪੀ) ਨੇ ਇਕ ਪੱਤਰ ਜਾਰੀ ਕਰ ਕੇ ਸੁਬੇ ਭਰ ਵਿਚ ਨਿਯਮਾਂ ਦੇ ਉਲਟ ਤਾਇਨਾਤ ਕੀਤੇ ਗਏ ਐਸ. ਐਚ. ਓਜ਼ ਦੀ ਰਿਪੋਰਟ ਤਲਬ ਕਰ ਲਈ ਹੈ। ਸੰਭਵ ਹੈ ਕਿ ਕਈ ਐਸ ਐਚ ਓਜ਼ ਦੀ ਛੁੱਟੀ ਹੋ ਸਕਦੀ ਹੈ।

Italian Trulli

ਡੀ. ਜੀ .ਪੀ ਵੱਲੋਂ ਆਈ ਜੀਜ਼ ਤੇ ਐਸ ਐਸ ਪੀਜ਼ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਕਿ ਪੰਜਾਬ ਪੁਲਿਸ ਐਕਟ (ਪੀ ਪੀ ਏ) 2007 ਦੀ ਧਾਰਾ 13(2) ਅਤੇ 2016 ਅਤੇ 2018 ਵਿਚ ਸਮੇਂ ਸਮੇਂ ਜਾਰੀ ਹਦਾਇਤਾਂ ਦੇ ਮੁਤਾਬਕ ਐਸ. ਐਚ .ਓ ਦੇ ਅਹੁਦੇ ’ਤੇ ਸਿਰਫ ਇੰਸਪੈਕਟਰ ਜਾਂ ਸਬ ਇੰਸਪੈਕਟਰ ਰੈਂਕ ਦਾ ਪੁਲਿਸ ਅਫਸਰ ਹੀ ਲੱਗ ਸਕਦਾ ਹੈ। ਇਸ ਅਹੁਦੇ ’ਤੇ ਹੋਰ ਆਰਮਡ ਬਟਾਲੀਅਨ ਦੇ ਅਫਸਰ ਲਾਉਣ ਦੀ ਮਨਾਹੀ ਹੈ।

ਇਸ ਮੁਤਾਬਕ ਇਸ ਮਨਾਹੀ ਦੇ ਬਾਵਜੂਦ ਕੁਝ ਜ਼ਿਲ੍ਹਿਆਂ ਤੇ ਕਮਿਸ਼ਨਰੇਟਾਂ ਵਿਚ ਨਿਯਮਾਂ ਦੀ ਉਲੰਘਣਾ ਦੇ ਉਲਟ ਤਾਇਨਾਤੀ ਕੀਤੀ ਗਈ ਹੈ ਤੇ ਕੁਝ ਥਾਵਾਂ ’ਤੇ ਲੋਕਲ ਰੈਂਕ ਦੇ ਅਫਸਰ ਵੀ ਐਸ ਐਚ.ਓ ਲਗਾਏ ਹੋਏ ਹਨ ਤੇ ਕੁਝ ਹੋਰਨਾਂ ਵਿਚ ਇਕ ਥਾਣੇ ਦੇ ਐਸ. ਐਚ. ਓ ਨੂੰ ਦੂਜੇ ਥਾਣੇ ਦਾ ਐਡੀਸ਼ਨਲ ਚਾਰਜ ਦਿੱਤਾ ਹੋਇਆ ਤੇ ਰੈਗੂਲਰ ਐਸ ਐਚ ਓ ਨਹੀਂ ਲਗਾਏ। ਪੱਤਰ ਮੁਤਾਬਕ ਜੇਕਰ ਅਜਿਹਾ ਕੀਤਾ ਹੋਇਆ ਹੈ ਤਾਂ ਉਹ ਨਿਯਮਾਂ ਦੇ ਉਲਟ ਹੈ।
ਡੀ. ਜੀ .ਪੀ ਨੇ ਅਜਿਹੇ ਸਾਰੇ ਕੇਸਾਂ ਜਿਥੇ ਸਬ ਇੰਸਪੈਕਟਰ ਦੇ ਅਹੁਦੇ ਤੋਂ ਘੱਟ ਦੇ ਅਫਸਰ ਐਸ. ਐਚ .ਓ ਵਜੋਂ ਤਾਇਨਾਤ ਹਨ ਤੇ ਜਿਥੇ ਪੀ .ਏ .ਪੀ ਕੇਡਰ ਦੇ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਨੂੰ ਐਸ .ਐਚ .ਓ ਲਗਾਇਆ ਹੋਇਆ ਹੈ, ਦੀ ਰਿਪੋਰਟ 3 ਦਿਨਾਂ ਦੇ ਅੰਦਰ ਅੰਦਰ ਤਲਬ ਕੀਤੀ ਹੈ।