More

  ਪੁਲਿਸ ਅਤਿਆਚਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਅਮਰੀਕੀ ਬਜੁਰਗ ਨੂੰ ਮਿਲਣਗੇ 1.75 ਮਿਲੀਅਨ ਡਾਲਰ

  ਸੈਕਰਾਮੈਂਟੋ, 27 ਮਈ (ਬੁਲੰਦ ਆਵਾਜ ਬਿਊਰੋ) – ਭਾਰਤੀ ਮੂਲ ਦੇ ਅਮਰੀਕੀ ਬਜੁਰਗ ਸੁਰੇਸ਼ਭਾਈ ਪਟੇਲ ਜਿਸ ਨੂੰ 6 ਫਰਵਰੀ 2015 ਨੂੰ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਣਾ ਪਿਆ ਸੀ, ਨੂੰ ਅਦਾਲਤ ਵਿਚ ਹੋਏ ਸਮਝੌਤੇ ਅਨੁਸਾਰ 1.75 ਮਿਲੀਅਨ ਡਾਲਰ ਮੁਆਵਜੇ ਵਜੋਂ ਮਿਲਣਗੇ। ਇਸ ਘਟਨਾ ਵਿਚ ਦੋ ਪੁਲਿਸ ਅਧਿਕਾਰੀ ਸ਼ਾਮਿਲ ਸਨ। ਹਾਲਾਂ ਕਿ ਪਟੀਸ਼ਨ ਵਿਚ ਪੁਲਿਸ ਅਧਿਕਾਰੀਆਂ ਦੇ ਨਾਂ ਨਹੀਂ ਲਿਖੇ ਗਏ ਸਨ । ਇਹ ਬਜੁਰਗ 11 ਦਿਨ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਆਪਣੇ ਪੁੱਤਰ ਕੋਲ ਪੁੱਜਾ ਸੀ। ਉਸ ਦੇ ਗਵਾਂਢੀ ਨੇ ਪੁਲਿਸ ਨੂੰ ਫੋਨ ਉਪਰ ਦਸਿਆ ਕਿ ਇਕ ਕਾਲਾ ਵਿਅਕਤੀ ਗਵਾਂਢ ਵਿਚ ਘੁੰਮ ਰਿਹਾ ਹੈ। ਇਸ ‘ਤੇ ਪੁਲਿਸ ਮੌਕੇ ਉਪਰ ਪੁੱਜੀ ਤੇ ਬਿਨਾਂ ਕੋਈ ਜਾਂਚ ਪੜਤਾਲ ਕੀਤਿਆਂ ਉਸ ਨਾਲ ਕੁੱਟਮਾਰ ਕੀਤੀ। ਪਟੇਲ ਜੋ ਅੰਗਰੇਜੀ ਨਹੀਂ ਜਾਣਦਾ ਸੀ ਨੇ ਪੁਲਿਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ। ਉਸ ਸਮੇ ਪਟੇਲ ਦੀ  ਉਮਰ 57 ਸਾਲ ਸੀ। ਪੁਲਿਸ ਦੀ ਕੁੱਟਮਾਰ ਦੌਰਾਨ ਉਹ ਜਮੀਨ ਉਪਰ ਡਿੱਗ ਗਿਆ ਤੇ ਉਸ ਨੂੰ ਅਧਰੰਗ ਹੋ ਗਿਆ ਸੀ। ਰੀਡ ਦੀ ਹੱਡੀ ਵਿਚ ਹੋਏ ਜਖਮ ਕਾਰਨ ਉਸ ਨੂੰ ਲੰਬਾ ਸਮਾਂ ਹਸਪਤਾਲ ਰਹਿਣਾ ਪਿਆ ਸੀ। ਉਸ ਦੇ ਪੁੱਤਰ ਚਿਰਾਗ ਪਟੇਲ ਅਨੁਸਾਰ ਉਸ ਦਾ ਪਿਤਾ ਵਾਕਰ ਦੀ ਮੱਦਦ ਤੋਂ ਬਿਨਾਂ ਤੁਰ  ਨਹੀਂ ਸਕਦਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img