More

    ਪੁਖਰਾਜ ਹੈਲਥ ਕੇਅਰ ਵੱਲੋਂ ‘ਜੀਨੇ ਕੀ ਰਾਹ’ ਸੈਮੀਨਾਰ ਨੂੰ ਕੀਤਾ ਸੰਬੋਧਨ

    ਪੁਖਰਾਜ ਹੈਲਥ ਕੇਅਰ ਲੋਕਾਂ ਨੂੰ ਵੰਡ ਰਿਹੈ ਸਿਹਤ ਤੰਦਰੁਸਤੀ ਦੀ ਰੌਸ਼ਨੀ – ਚੀਮਾ

    ਜਲੰਧਰ, 8 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪਿਛਲੇ ਦੋ ਦਹਾਕਿਆਂ ਤੋਂ ਲੋਕਾਂ ਨੂੰ ਸਿਹਤ ਤੰਦਰੁਸਤੀ ਦਾ ਚਾਨਣ ਵੰਡ ਰਹੇ ਪੁਖਰਾਜ ਹੈਲਥ ਕੇਅਰ ਵੱਲੋਂ ਜਲੰਧਰ ਵਿਖੇ ਕਰਵਾਏ ‘ਜੀਨੇ ਕੀ ਰਾਹ’ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੁਖਰਾਜ ਹੈਲਥ ਕੇਅਰ ਦੇ ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ ਸ. ਸੁਖਜੀਤ ਸਿੰਘ ਚੀਮਾ ਨੇ ਕਿਹਾ ਕਿ ਅਜੋਕਾ ਮਨੁੱਖ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖ ਰਿਹਾ ਸਗੋਂ ਆਪੂੰ ਦਵਾਈਆਂ ਨਾਲ ਅਨੇਕਾਂ ਰੋਗਾਂ ਨੂੰ ਸਹੇੜ ਕੇ ਹਸਪਤਾਲਾਂ ਵਿਚ ਉਜੜ ਰਿਹਾ ਹੈ ਪਰ ਸਾਡੀ ਪੁਖਰਾਜ ਟੀਮ ਘਰ ਘਰ ਜਾ ਕੇ ਲੋਕਾਂ ਨੂੰ ਤੰਦਰੁਸਤ ਰੱਖਣ ਹਿੱਤ ਆਯੂਰਵੈਦਿਕ ਦਵਾਈਆਂ ਅਪਣਾਉਣ ਲਈ ਇਕ ਮਿਸ਼ਨ ਵਜੋਂ ਕੰਮ ਕਰ ਰਹੀ ਹੈ। ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਇਸ ਮਿਸ਼ਨ ਵਿਚ ਕਾਮਯਾਬ ਹੋ ਰਹੇ ਹਾਂ। ਸ ਚੀਮਾ ਨੇ ਦੱਸਿਆ ਕਿ ਐਲੋਵੀਰਾ ਅਤੇ ਹੋਰ ਜੜ੍ਹੀਂ ਬੂਟੀਆਂ ਖੁਦ ਫਾਰਮਿੰਗ ਕਰਦਿਆਂ ਆਪਣੇ ਆਰਗੈਨਿਕ ਪਲਾਂਟ ਰਾਹੀਂ ਲਗਭਗ 27 ਉਤਪਾਦ ਤਿਆਰ ਕਰਕੇ ਦੇਸ਼ ਵਾਸੀਆਂ ਨੂੰ ਕੁਦਰਤੀ ਤੰਦਰੁਸਤੀ ਦਾ ਖਜ਼ਾਨਾ ਵੰਡ ਰਹੇ ਹਾਂ।

    ਇਸ ਮੌਕੇ ਸ. ਚੀਮਾ ਨੇ ਲੋਕਾਂ ਨੂੰ ਸਿਹਤ ਗਿਆਨ ਵੰਡਣ ਲਈ ਪੁਖਰਾਜ ਟੀ.ਵੀ. ਸ਼ੁਰੂ ਕਰਨ ਅਤੇ ਹਰ ਘਰ ਨਾਲ ਜੁੜਨ ਲਈ ਪੁਖਰਾਜ ਮੀਡੀਆ ਤੇ ਲੋਕ ਸੰਪਰਕ ਵਿਭਾਗ ਅਤੇ ਆਈ. ਟੀ. ਵਿੰਗ ਆਰੰਭ ਕਰਨ ਦਾ ਐਲਾਨ ਕੀਤਾ ।ਜਿਥੇ ਮੀਡੀਆ ਕਵਰੇਜ ਦੀ ਜਿੰਮੇਵਾਰੀ ਜਸਵਿੰਦਰ ਸਿੰਘ ਨਿਭਾਉਣਗੇ ਉਥੇ ਆਈ.ਟੀ. ਵਿੰਗ ਦਾ ਕੰਮਕਾਜ ਵਿਨੇ ਕੁਮਾਰ ਅਤੇ ਜਯੋਤੀ ਵੇਖਣਗੇ। ਕਰੋਨਾ ਮਹਾਮਾਰੀ ਤੋਂ ਬਾਅਦ ਨੌਜਵਾਨ ਵਰਗ ਨੂੰ ਹੋਰ ਰੁਜ਼ਗਾਰ ਮੁਹੱਈਆ ਕਰਵਾਉਣ ਹਿੱਤ ‘ਪੁਖਰਾਜ ਉਦਿਅਮ ਗੁਰੂਕੁਲ’ ਦਾ ਆਗਾਜ਼ ਕੀਤਾ ਗਿਆ ਜਿਸ ਨੂੰ ਇਕ ਐਪ ਦੇ ਜ਼ਰੀਏ ਨੌਜਵਾਨ ਵਰਗ ਨੂੰ ਘਰਾਂ ਵਿਚ ਹੀ ਰੁਜ਼ਗਾਰ ਦਿੱਤਾ ਜਾਵੇਗਾ। ਇਸ ਦੇ ਤਹਿਤ ਡਿਜ਼ੀਟਲ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮੋਟੀਵੇਸ਼ਨਲ ਸਪੀਕਰ ਅਤੇ ਵਿਸ਼ਵ ਪ੍ਰਸਿੱਧ ਲੀਡਰਸ਼ਿਪ ਕੋਚ ਅਤੇ ਉਘੇ ਲੇਖਕ ਸੁਰੇਸ਼ ਮੋਹਨ ਸੇਮਵਾਲ ਨੇ ਪੁਖਰਾਜ ਟੀਮ ਦੇ ਪੁੱਜੇ ਸੈਂਕੜੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਦੇਸ਼ੀ ਕੰਪਨੀਆਂ ਦਾ ਵਿਕਾਸ ਮੈਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਜਿਨਾਂ ਵਿਚ ਪੁਖਰਾਜ ਵੀ ਸ਼ਾਮਿਲ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img