28 C
Amritsar
Monday, May 29, 2023

ਪੀੜਤ ਪਰਿਵਾਰ ਨੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਤੇ ਝੂਠੇ ਕੇਸ ਦਰਜ ਕਰਵਾਉਣ ਦੇ ਲਗਾਏ ਦੋਸ਼

Must read

ਅੰਮ੍ਰਿਤਸਰ 22 ਮਈ (ਰਛਪਾਲ , ਇੰਦ੍ਰਜੀਤ) –ਪੁਲਸ ਥ‍ਾਣਾ ਕੰਟੋਨਮੈਂਟ ਦੇ ਅਧੀਨ ਆਉਂਦੇ ਇਲਾਕਾ ਸ਼ਿਮਲਾ ਮਾਰਕੀਟ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਾਂਗਰਸ ਦੇ ਦੋ ਧੜਿਆਂ ਵਿਚ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਨੋਦ ਕੁਮਾਰ, ਤਰਨ ਅਰੋੜਾ, ਵਰੁਣ ਅਰੋਡ਼ਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਾਂਗਰਸ ਦੇ ਸੂਬਾ ਸਪੋਰਟਸ ਸੈੱਲ ਦੇ ਉਪ ਪ੍ਰਧਾਨ ਡਿੰਪਲ ਅਰੋੜਾ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਨ੍ਹਾਂ ਦੀ ਇਲਾਕੇ ਦੇ ਮੌਜੂਦਾ ਕੌਂਸਲਰ ਜਸਪਾਲ ਸੁਰਿੰਦਰ ਚੌਧਰੀ ਬੀਤੀ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ। ਇਸੇ ਰੰਜਿਸ਼ ਤਹਿਤ ਪਿਛਲੇ ਕੁਝ ਦਿਨਾਂ ਤੋਂ ਸੁਰਿੰਦਰ ਚੌਧਰੀ ਨੇ ਸਾਡੀ ਦੁਕਾਨ ਦੇ ਬਾਹਰ ਸੀਵਰੇਜ ਪਾਉਣ ਨੂੰ ਲੈ ਕੇ ਗਲੀ ਦੀ ਪੁਟਾਈ ਕੀਤੀ ਹੋਈ ਸੀ ਜਿਸ ਨੂੰ ਵੀਹ ਪੱਚੀ ਦਿਨਾਂ ਤੋਂ ਜਾਣ ਬੁੱਝ ਕੇ ਸਾਨੂੰ ਤੰਗ ਪ੍ਰੇਸ਼ਾਨ ਕਰਨ ਲਈ ਸੀਵਰੇਜ ਦੇ ਕੰਮ ਨੂੰ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦ ਉਨ੍ਹਾਂ ਨੇ ਠੇਕੇਦਾਰੀ ਇਲਾਕੇ ਵਿਚ ਜਲਦ ਕੰਮ ਖਤਮ ਕਰਨ ਦੀ ਗੱਲ ਕੀਤੀ ਤਾਂ ਉਕਤ ਠੇਕੇਦਾਰ ਨੇ ਉਨ੍ਹਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਮੌਕੇ ਤੇ ਕੌਂਸਲਰ ਸੁਰਿੰਦਰ ਚੌਧਰੀ ਤੇ ਉਸ ਦੇ ਲੜਕੀਆਂ ਨੂੰ ਵੀ ਬੁਲਾ ਲਿਆ, ਉਨ੍ਹਾਂ ਦੱਸਿਆ ਕਿ ਕੌਂਸਲਰ ਸੁਰਿੰਦਰ ਚੌਧਰੀ ਤੇ ਉਸ ਦੇ ਬੇਟੇ ਪਵਨ ਚੌਧਰੀ ਨੇ ਆਉਂਦਿਆਂ ਹੀ ਆਪਣੇ 15-20 ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਕੁੱਟਮਾਰ ਕੀਤੀ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਇਸ ਝਗੜੇ ਦੌਰਾਨ ਸੁਰਿੰਦਰ ਚੌਧਰੀ ਤੇ ਉਸ ਦੇ ਬੇਟੇ ਨੇ ਉਨ੍ਹਾਂ ਨੂੰ ਫਸਾਉਣ ਦੇ ਲਈ ਉਨ੍ਹਾਂ ਉਪਰ ਸੋਨੇ ਦੀ ਚੇਨ ਅਤੇ 20 ਹਜ਼ਾਰ ਨਕਦੀ ਖੋਹਣ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਦੀ ਇਸ ਸਾਜ਼ਿਸ਼ ਵਿੱਚ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਵੀ ਆਪਣੀ ਪੂਰੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਰਾਜਨੀਤੀ ਦਬਾਅ ਹੇਠ ਉਨ੍ਹਾਂ ਨੂੰ ਦਬਾਉਣ ਦੇ ਲਈ ਪੁਲੀਸ ਥਾਣਾ ਵਿੱਚ ਜਾ ਕੇ ਝੂਠੇ ਪਰਚੇ ਦਰਜ ਕਰਵਾਏ ਹਨ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੁਲਸ ਪ੍ਰਸ਼ਾਸਨ ਅਤੇ ਹੋਰ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਉਕਤ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡੇ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।
ਇਸ ਮੌਕੇ ਕਾਂਗਰਸ ਸਪੋਰਟਸ ਸੈੱਲ ਦੇ ਸੂਬਾ ਉਪ ਚੇਅਰਮੈਨ ਡਿੰਪਲ ਅਰੋੜਾ ਨੇ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੀ ਵਾਰਡ ਵਿਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਕਾਂਗਰਸੀ ਵਰਕਰਾਂ ਦੇ ਉਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੀਡ਼ਤ ਪਰਿਵਾਰ ਤੇ ਹੋਏ ਝੂਠੇ ਪਰਚਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਜਲਦ ਹੀ ਵਾਰਡ ਵਾਸੀਆਂ ਵੱਲੋਂ ਥਾਣਾ ਕੰਟੋਨਮੈਂਟ ਦਾ ਘਿਰਾਓ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਝੂਠੇ ਮਾਮਲੇ ਦਰਜ ਕਰਨ ਵਾਲੇ ਐਸ ਐਚ ਓ ਨੂੰ ਇੱਥੋਂ ਬਦਲਿਆ ਜਾਵੇ।

ਵਰਸ਼ਨ- ਇਸ ਸੰਬੰਧੀ ਜਦ ਦੂਸਰੀ ਧਿਰ ਦੇ ਕੌਂਸਲਰ ਸੁਰਿੰਦਰ ਚੌਧਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਲਾਕੇ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਤੇ ਵਿਨੋਦ ਕੁਮਾਰ ਤੇ ਉਸਦਾ ਪਰਿਵਾਰ ਸਰਕਾਰੀ ਕੰਮ ਦੇ ਵਿੱਚ ਵਿਘਨ ਪਾ ਰਹੇ ਸਨ। ਉਨ੍ਹਾਂ ਨੂੰ ਸਮਝਾਉਣ ਲਈ ਗਏ ਤਾਂ ਉਨ੍ਹਾਂ ਵੱਲੋਂ ਮੇਰੀ ਖਿੱਚ ਧੂਹ ਕੀਤੀ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਸਾਡੇ ਸੱਟਾਂ ਵੀ ਲੱਗੀਆਂ ਹਨ ਤੇ ਮੇਰੇ ਬੇਟੇ ਦੀ ਸੋਨੇ ਦੀ ਚੇਨੀ ਖੋਹ ਲਈ ਹੈ ਤੇ ਮੇਰੀ ਜੇਬ ਵਿੱਚੋਂ 20 ਹਜ਼ਾਰ ਰੁਪਈਆ ਕੱਢ ਲਏ ਹਨ, ਜਿਸਦੀ ਲਿਖਤੀ ਸੂਚਨਾ ਥਾਣਾ ਕੰਟੋਨਮੈਂਟ ਵਿਖੇ ਪੁਲਸ ਨੂੰ ਦਿੱਤੀ ਗਈ ਜਿਸ ਦੇ ਆਧਾਰ ਤੇ ਹੀ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਇਸ ਸੰਬੰਧੀ ਜਦ ਸੀਨੀਅਰ ਡਿਪਟੀ ਮੇਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਦੋਨੋਂ ਪਰਿਵਾਰ ਆਪਸ ਵਿਚ ਰਿਸ਼ਤੇਦਾਰ ਹਨ ਅਕਸਰ ਲੜਦੇ ਰਹਿੰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਮਾਮਲਾ ਹੱਲ ਕਰ ਲੈਣ। ਉਹ ਤਾਂ ਸਿਰਫ਼ ਕੌਂਸਲਰ ਦੇ ਨਾਤੇ ਹੀ ਪੁਲਸ ਥਾਣੇ ਵਿਖੇ ਗਏ ਸਨ।

ਵਰਸ਼ਨ ਇਸ ਸਬੰਧੀ ਜਦ ਥਾਣਾ ਕੰਟੋਨਮੈਂਟ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਝਗੜੇ ਸਬੰਧੀ ਉਨ੍ਹਾਂ ਨੂੰ ਕੌਂਸਲਰ ਸੁਰਿੰਦਰ ਚੌਧਰੀ ਵੱਲੋਂ ਲਿਖਤੀ ਦਰਖਾਸਤ ਦਿੱਤੀ ਗਈ ਸੀ, ਜਿਸਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।

- Advertisement -spot_img

More articles

- Advertisement -spot_img

Latest article