ਪਿੰਡ ਮਰਗਿੰਦਪੁਰਾ ਚ ਲੋੜਵੰਦਾਂ ਨੂੰ ਵੰਢੀ ਮੁਫ਼ਤ ਕਣਕ, ਬਿਨਾਂ ਭਿੰਨ-ਭੇਦ ਦੇ ਦਿਤੀਆਂ ਜਾ ਰਹੀਆਂ ਸਹੂਲਤਾਂ

60

ਤਰਨ ਤਾਰਨ, 21 ਜੂਨ (ਜੰਡ,ਖਾਲੜਾ) – M L A ਸੁਖਪਾਲ ਸਿੰਘ ਭੁੱਲਰ ਜੀ ਦੇ ਉੱਦਮ ਸਦਕਾ ਪਿੰਡ ਮਰਗਿੰਦਪੁਰਾ ਵਿੱਚ ਆਮ ਪਰਵਾਰਾਂ ਨੂੰ ਫਰੀ ਕਣਕ ਵੰਡੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ ਨੇ ਦੱਸਿਆ ਕਿ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਿਨਾਂ ਭਿੰਨ-ਭੇਦ ਦੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਕਣਕ ਦਿੱਤੀ ਜਾ ਰਹੀ ਹੈ ਅਤੇ ਪਿੰਡ ਦੇ ਵਕਾਸ ਦੇ ਕਾਰਜ ਵੀ ਬਿਨਾਂ ਭਿੰਨ-ਭੇਦ ਦੇ ਕੀਤੇ ਜਾ ਰਹੇ ਹਨ। ਸਰਪੰਚ ਸਤਰਾਜ ਸਿੰਘ ਨੇ ਕਿਹਾ ਕਿ ਪਿੰਡ ਮਰਗਿੰਦਪੁਰਾ ਦੇ ਵਾਸੀਆਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਹ ਯਤਨਸ਼ੀਲ ਹਨ !ਇਸ ਮੋਕੇ ਤੇ ਮੈਬਰ ਬਿੱਕਰ ਸਿੰਘ ,ਜਸਬੀਰ ਸਿੰਘ ਮੈਬਰ, ਬਬੂ ਝੋਰ ਮੈਬਰ ਅਤੇ ਸਾਰੀ ਹੀ ਪੰਚਾਇਤ ਦੇ ਪਤਵੰਤੇ ਹਾਜਰ ਸਨ।

Italian Trulli