ਧਰਮਕੋਟ, 25 ਮਈ (ਤਲਵਿੰਦਰ ਗਿੱਲ) – ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਬਾਂਗੀਵਾਲ ਨੇੜੇ ਮਹਿਤਪੁਰ ਜ਼ਿਲਾ ਜਲੰਧਰ ਵਿਖੇ ਇਕ ਟਰੈਵਲ ਏਜੰਟ ਦੇ ਘਰ ਦੇ ਬਾਹਰ ਪੱਕੇ ਤੌਰ ਤੇ ਧਰਨਾ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਸਰਪੰਚ ਜਿਲ਼ਾ ਪ੍ਰਧਾਨ ਜਲੰਧਰ ਬੀਕੇਯੂ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਤੇ ਕੌਮੀ ਜਨਰਲ ਸਕੱਤਰ ਪੰਜਾਬ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਪਰਮਜੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਪਿੰਡ ਬਾਂਗੀਵਾਲ ਨੇ ਨਾਲ ਦੇ ਪਿੰਡ ਦੇ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਬਿੰਦ ਪੁਰ ਲੋਹਗੜ੍ਹ ਨੇ ਸੁਰਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸਾਢੇ 14 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ,ਇਸ ਸਬੰਧੀ ਕਈ ਵਾਰ ਪੰਚਾਇਤਾਂ ਹੋਈਆਂ ਪਰਮਜੀਤ ਸਿੰਘ ਕਿਸੇ ਵੀ ਪੰਚਾਇਤ ਦੇ ਕਹੇ ਤੇ ਆਖੇ ਨਾ ਲੱਗਿਆ ਅਤੇ ਪੈਸੇ ਦੇਣ ਤੋਂ ਸਾਫ ਮੁਕਰ ਗਿਆ,ਇਸ ਤੋਂ ਬਾਅਦ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੋਬਿੰਦਪੁਰ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨਾਲ ਸੰਪਰਕ ਕੀਤਾ ਅਤੇ ਮਦਦ ਦੀ ਗੁਹਾਰ ਲਾਈ ਅਤੇ ਇਸ ਸਾਰੇ ਘਟਨਾ ਕਰਮ ਤੋਂ ਬਾਅਦ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ 24 ਮਈ ਤੱਕ ਪਰਮਜੀਤ ਸਿੰਘ, ਸੁਰਿੰਦਰ ਸਿੰਘ ਦੇ ਪੈਸੇ ਦੇ ਦੇਵੇ ਉਪਰੰਤ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ 24 ਮਈ ਨੂੰ ਪਰਮਜੀਤ ਦੇ ਘਰ ਦੇ ਬਾਹਰ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ ਜਥੇਬੰਦੀ ਦਾ ਇਹ ਫ਼ੈਸਲਾ ਹੈ ਕਿ ਜਾਂ ਤਾਂ ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਂਗੀਵਾਲ ਸੁਰਿੰਦਰ ਸਿੰਘ ਦੇ ਪੈਸੇ ਦੇ ਦੇਵੇ ਨਹੀਂ ਤਾਂ ਇਹ ਧਰਨਾ ਨਿਰੰਤਰ ਚੱਲੇ ਗਾ,ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਸਰਪੰਚ ਲੋਹਗੜ੍ਹ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ, ਸਮਰਾ ਸਰਪੰਚ,ਮੰਨਾ ਬਡਵਾਲ,ਨਿਰਮਲ ਸਿੰਘ ਬੱਡੂਵਾਲ,ਸਾਹਿਬ ਸਿੰਘ ਤੋਤਾ ਸਿੰਘ ਵਾਲਾ,ਲਖਵਿੰਦਰ ਸਿੰਘ ਢੋਲੇਵਾਲ,ਹਰਦਿਆਲ ਸਿੰਘ ਸਰਪੰਚ,ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਕੋਟ ਈਸੇ ਖਾਂ, ਹਰਮਨ ਦਾਨੇ ਵਾਲਾ, ਪ੍ਰੀਤਪਾਲ ਦਾਨੇਵਾਲਾ,ਜੀਤ ਸਿੰਘ ਬੱਡੂਵਾਲਾ,ਗੁਰਦੀਪ ਸਿੰਘ ਬਾਗੀਂਵਾਲ,ਸੁਰਿੰਦਰ ਸਿੰਘ ਗੋਬਿੰਦਪੁਰ,ਨਿਰਮਲ ਸਿੰਘ ਗੋਬਿੰਦਪੁਰ,ਤਜਿੰਦਰ ਸਿੰਘ ਕਰੀਮਪੁਰਾ,ਦਵਿੰਦਰ ਸਿੰਘ, ਪਰਗਟ ਸਿੰਘ ਭੁੱਲਰ,ਪਾਲਾ ਸਿੰਘ ਖ਼ਾਲਸਾ,ਰਣਜੀਤ ਸਿੰਘ ਪਰਜੀਆ ਕਲਾਂ,ਕਰਮ ਸਿੰਘ ਗੋਬਿੰਦਪੁਰ,ਨਵਜੋਤ ਸਿੰਘ ਸਿੱਧੂ ਪ੍ਰਧਾਨ,ਸ਼ੁਬੇਗ ਸਿੰਘ ਸਾਬਕਾ ਸਰਪੰਚ ਗੋਬਿੰਦਪੁਰ,ਜਗਦੀਸ਼ ਸਿੰਘ ਸਲੇਮਪੁਰ,ਅਰਵਿੰਦਰ ਸਿੰਘ ਗੋਬਿੰਦਪੁਰ,ਨਵਜੋਤ ਸਿੰਘ ਲੋਹਗੜ੍ਹ,ਹਰਜੀਤ ਸਿੰਘ ਗੋਬਿੰਦਪੁਰ,ਜਗੀਰ ਸਿੰਘ ਪ੍ਰਧਾਨ ਆਦਰ ਮਾਣ,ਪਰਮਜੀਤ ਸਿੰਘ ਕਾਸੂਪੁਰੀਏ,ਅਰਵਿੰਦਰ ਸਿੰਘ ਸੋਢੀ,ਸਾਭੀ ਬੋਰਾਂ ਵਾਲਾ, ਕੁਲਜੀਤ ਸਿੰਘ,ਕੁਲਦੀਪ ਸਿੰਘ ਮੈਂਸਮਪੁਰ,ਬੱਬੂ ਆਧਰਾ ਮਾਣ, ਗੋਪੀ ਚੀਮਾ,ਲਖਵੀਰ ਸਿੰਘ ਜਨਰਲ ਸਕੱਤਰ ਕੋਟ ਈਸੇ ਖਾ ਆਦਿ ਕਿਸਾਨ ਹਾਜਰ ਸਨ!