More

    ਪਿੰਡ ਤਿੰਮੋਵਾਲ ਦੇ ਨੌਜਵਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ

    ਤਰਨ ਤਾਰਨ, 15 ਜੁਲਾਈ (ਬੁਲੰਦ ਆਵਾਜ ਬਿਊਰੋ) – ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਤਿੰਮੋਵਾਲ ਨੇ ਦੁਨੀਆਂ ਦੇ ਕੋਨੇ ਕੋਨੇ ਤੱਕ ਆਪਣਾਂ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਸ ਨਾਲ ਸਮੁਚੇ ਪਿੰਡ ਤਿੰਮੋਵਾਲ ਜਿਲਾ ਅੰਮ੍ਰਿਤਸਰ ਦਾ ਨਾਮ ਦੁਨੀਆਂ ਦੇ ਹਰ ਕੋਨੇ ਤੇ ਪਹੁੰਚਿਆ ਹੈ। ਪਿੰਡ ਤਿੰਮੋਵਾਲ ਦੀ ਪੰਚਾਇਤ, ਮੋਹਤਬਰ ਆਗੂਆਂ ਨੌਜਵਾਨਾਂ ਅਤੇ ਸਮਾਜ ਸੇਵੀਆਂ ਵੱਲੋਂ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਪਹਿਲਵਾਨ ਗਹਿਰੀ ਮੰਡੀ ਜੰਡਿਆਲਾ ਗੁਰੂ ਦੇ ਨਿਰਦੇਸ਼ਕ ਵੀ ਰਹਿ ਚੁਕੇ ਹਨ।

    ਦਿਲੀ ਦੇ ਕਿਸਾਨ ਮੋਰਚੇ ਵਿਚ ਵੀ ਮੋਢੇ ਨਾਲ ਮੋਢਾ ਜੋੜ ਕੇ ਸ਼ੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇ ਰਹੇ ਹਨ। ਹਰਮਨਪ੍ਰੀਤ ਸਿੰਘ ਦੀ ਸਖਤ ਮਿਹਨਤ ਨਾਲ ਅੰਤਰਰਾਸ਼ਟਰੀ ਤੌਰ ਤੇ ਉਘੇ ਹਾਕੀ ਖਿਡਾਰੀ ਤੌਰ ਤੇ ਇਲਾਕੇ ਦੇ ਨੌਜਵਾਨਾਂ ਲਈ ਮਾਰਗ ਦਰਸ਼ਨ ਕੀਤਾ ਹੈ ਜਿਸ ਨਾਲ ਹੋਰ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲੇਗਾ। ਇਸ ਮੋਕੇ ‘ ਤੇ ਪ੍ਰਮੁਖ ਆਗੂ ਪ੍ਰਫੈਸਰ ਸੁਰਿੰਦਰ ਸਿੰਘ , ਜਗਤਾਰ ਸਿੰਘ ਸ਼ਾਹ, ਸਾਹਿਬ ਸਿੰਘ, ਗੋਰਾ ਸਿੰਘ, ਯਾਦਵਿੰਦਰ ਸਿੰਘ ਯਾਦੂਵ, ਸ਼ਿੰਦਾ ਤਿੰਮੋਵਾਲ, ਕਿਸਾਨ ਆਗੂ ਸੱਜਣ ਸਿੰਘ , ਆਦਿ ਮੋਹਤਬਰ ‘ ਤੇ ਆਗੂ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img