More

  ਪਿੰਡ ਜੱਲਾ ਨਾਲ ਸਬੰਧਤ ਸ. ਚੰਦਨਦੀਪ ਸਿੰਘ ਬਣੇ ਡੀ.ਐੱਸ.ਪੀ

  ਜਰਗ-ਜੌੜੇਪੁਲ, 23 ਜੂਨ 2021 (ਲਖਵਿੰਦਰ ਸਿੰਘ ਲਾਲੀ) – ਤਹਿਸੀਲ ਪਾਇਲ ਦੇ ਨਜ਼ਦੀਕੀ ਪਿੰਡ ਜੱਲਾ ਤੋਂ ਸ. ਜਗਜੀਤ ਸਿੰਘ ਐੱਸ.ਪੀ ਫਤਹਿਗੜ੍ਹ ਸਾਹਿਬ (ਅਰਜੁਨ ਅਵਾਰਡੀ) ਦੇ ਸਪੁੱਤਰ ਸ. ਚੰਦਨਦੀਪ ਸਿੰਘ ਨੇ ਸਾਲ 2020 ਦਾ ਪੀ.ਸੀ.ਐੱਸ ਦਾ ਟੈਸਟ ਕਲੀਅਰ ਕਰ ਕੇ ਡੀ.ਐੱਸ.ਪੀ ਦਾ ਅਹੁਦਾ ਹਾਸਲ ਕਰਦਿਆਂ ਅਪਣੇ ਮਾਤਾ-ਪਿਤਾ,ਪਿੰਡ ਅਤੇ ਹਲਕੇ ਦਾ ਨਾ ਰੋਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ. ਚੰਦਨਦੀਪ ਸਿੰਘ ਨੇ ਅਪਣੀ ਸਖਤ ਮਿਹਨਤ ਸਦਕਾ ਰੋਇੰਗ ਐਂਡ ਨੈੱਟ ਬਾਲ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਉਪਲਬਧੀ ਸਧਕਾ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਖੰਨਾ, ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਈਸ਼ਰ ਸਿੰਘ ਮੇਹਰਬਾਨ ਹਲਕਾ ਇੰਚਾਰਜ ਪਾਇਲ ਸ਼ੋ੍ਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਚੋਪੜਾ ਸੈਕਟਰੀ ਪੰਜਾਬ ਕਾਂਗਰਸ ਸੇਵਾ ਦਲ, ਸੱਜਣ ਸਿੰਘ ਮਲਕਪੁਰ, ਹਰਪਾਲ ਸਿੰਘ ਜੱਲਾ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਖਸ਼ੀਅਤਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਪ੍ਰਕਾਰ ਸ. ਚੰਦਨਦੀਪ ਸਿੰਘ ਅਪਣੇ ਮਾਤਾ-ਪਿਤਾ ਅਤੇ ਵਧਾਈਆਂ ਦੇਣ ਵਾਲੀਆਂ ਮਾਣ-ਮੱਤੀਆਂ ਸਖਸ਼ੀਅਤਾਂ ਦਾ ਅਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img