More

  ਪਿੰਡ ਖਿਆਲਾ ਕਲਾਂ ਦੇ ਜੈਲਦਾਰ ਪਰਿਵਾਰ ਅਕਾਲੀ ਦਲ ਛੱਡਕੇ ਹੋਏ ਆਪ ਵਿੱਚ ਸ਼ਾਮਿਲ

  ਅੰਮ੍ਰਿਤਸਰ, 24 ਮਈ (ਹਰਪਾਲ ਸਿੰਘ) – ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ, ਅਤੇ ਸਰਕਾਰ ਦੇ ਕੰਮਾਂ ਤੋਂ ਪ੍ਭਾਵਤ ਹੋ ਕੇ ਹੀ ਚੰਗੇ ਲੋਕ ਆਪ ਵਿੱਚ ਸ਼ਾਮਿਲ ਹੋ ਰਹੇ ਹਨ। ਉਕਤ ਸ਼ਬਦਾਂ ਦਾ ਪ੍ਗਟਾਵਾ ਪਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਪਿੰਡ ਖਿਆਲਾਂ ਕਲਾਂ ਦੇ ਨੰਬਰਦਾਰ ਦਿਲਬਾਗ ਸਿੰਘ ਜੈਲਦਾਰ ਦੇ ਗ੍ਰਹਿ ਵਿਖੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਤੇ ਕਾਬੂ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ‘ਤੇ ਗਿਆਨੀ ਗੁਰਪਾਲ ਸਿੰਘ ਖਿਆਲਾ ਦੀ ਅਗਵਾਈ ਹੇਠ ਕੱਟੜ ਅਕਾਲੀ ਜੈਲਦਾਰ ਪਰਿਵਾਰ ਸਮੇਤ ਬਹੁਤ ਸਾਰੇ ਹੋਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

  ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਨੰਬਰਦਾਰ ਦਿਲਬਾਗ ਸਿੰਘ ਜੈਲਦਾਰ, ਸਰਤਾਜ ਸਿੰਘ ਜੈਲਦਾਰ, ਚਰਨਜੀਤ ਸਿੰਘ ਜੈਲਦਾਰ, ਸ਼ਮਸ਼ੇਰ ਸਿੰਘ ਜੈਲਦਾਰ, ਜੁਗਰਾਜ ਸਿੰਘ ਜੈਲਦਾਰ, ਹਰਮੀਤ ਸਿੰਘ ਜੈਲਦਾਰ, ਸੁਰਜੀਤ ਸਿੰਘ ਪੰਚ, ਸਾਬਕਾ ਪੰਚ ਪੀ੍ਤਮ ਸਿੰਘ, ਡਾ.ਕੁਲਵਿੰਦਰ ਸਿੰਘ ਬੱਲ, ਬਲਰਾਜ ਸਿੰਘ ਮਹਿਲਾਂਵਾਲੇ, ਲਖਵਿੰਦਰ ਸਿੰਘ, ਬਾਬਾ ਰਾਮ ਸਿੰਘ, ਸੁਖਵਿੰਦਰ ਸਿੰਘ,ਗੁਰਮੇਜ ਸਿੰਘ ਫੌਜੀ, ਅਮਰਜੀਤ ਸਿੰਘ, ਜਸਬੀਰ ਸਿੰਘ, ਜਰਨੈਲ ਸਿੰਘ ਪ੍ਰਧਾਨ ਆਦਿ ਨੂੰ ਬਲਦੇਵ ਸਿੰਘ ਮਿਆਦੀਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨਾਲ ਡਾ.ਭਗਵੰਤ ਸਿੰਘ ਖਿਆਲਾ, ਮੰਗਵਿੰਦਰ ਸਿੰਘ ਜੌਹਲ, ਕੁਲਦੀਪ ਸਿੰਘ ਆੜਤੀ, ਡਾ.ਗੁਰਭੇਜ ਸਿੰਘ ਲੋਪੋਕੇ, ਗੁਰਬਾਜ ਸਿੰਘ ਕੋਟਲਾ, ਦਿਲਬਾਗ ਸਿੰਘ, ਯਾਦਵਿੰਦਰ ਸਿੰਘ ਹੇਰ, ਮਲਕੀਤ ਸਿੰਘ ਖਿਆਲਾ ਆਦਿ ਆਪ ਆਗੂ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img