ਪਿੰਗਲਵਾੜਾ, ਮਾਂਨਾਵਾਲਾ ਵਿਖੇ ਲਗਾਇਆ ਗਿਆ ਇੱਕ ਵਿਸੇਸ ਵੋਟਰ ਰਜਿਸਟਰੇਸ਼ਨ ਕੈਂਪ

141

ਅੰਮ੍ਰਿਤਸਰ, 17 ਜੂਨ (ਗਗਨ ਅਜੀਤ ਸਿੰਘ)  – ਅਗਾਮੀ ਵਿਧਾਨ ਸਭਾ ਚੋਣਾਂ, 2022 ਨੂੰ ਮੱਦੇਨਜਰ ਰੱਖਦੇ ਹੋਏ ਪੀ.ਡਬਲਿਯੂ.ਡੀਜ਼. ਵਿਅਕਤੀਆ ਦੀ ਵੱਧ ਤੋ ਵੱਧ ਵੋਟਰ ਰਜਿਸਟਰੇਸਨ ਲਈ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਵਿਸੇਸ ਮੁਹਿੰਮ ਚਲਾਈ ਗਈ ਹੈ। ਜਿਸ ਵਿੱਚ ਕੋਈ ਵੀ ਨਾਗਰਿਕ ਜਿਸਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਨਹੀਂ ਹੋਇਆ ਹੈ, ਆਪਣੀ ਵੋਟ ਬਨਾਉਣ ਲਈ ਆਪਣਾ ਦਾਅਵਾ ਫਾਰਮ 6 ਪੁਰ ਕਰ ਸਕਦਾ ਹੈ।

Italian Trulli

ਇਸ ਮੁਹਿੰਮ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ. ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਪੀ.ਡਬਲਿਯੂ.ਡੀਜ਼. ਵਿਅਕਤੀਆ ਦੀ ਵੱਧ ਤੋਂ ਵੱਧ ਵੋਟਰ ਰਜਿਸਟਰੇਸਨ ਲਈ ਪਿੰਗਲਵਾੜਾ, ਮਾਂਨਾਵਾਲਾ ਵਿਖੇ ਇੱਕ ਵਿਸੇਸ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮੁੱਖ ਖਿੱਚ ਦਾ ਕੇਂਦਰ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਰਹੇ। ਵਰਨਣਯੋਗ ਹੈ ਕਿ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਇੱਕ ਸਰੀਰ ਵਾਲੇ ਦੋ ਵਿਅਕਤੀ ਹਨ, ਕੈਂਪ ਦੌਰਾਨ ਇਹਨਾ ਦੋਹਾਂ ਵਿਅਕਤੀਆ ਵੱਲੋਂ ਆਪਣੀ ਵੋਟ ਰਜਿਸਟਰੇਸ਼ਨ ਲਈ ਵੱਖ-ਵੱਖ ਫਾਰਮ-6 ਭਰੇ ਗਏ। ਇਸ ਮੌਕੇ ਅਜਿਹੇ ਵਰਗ ਦੇ ਲੋਕਾ ਨੂੰ ਅਪੀਲ ਕੀਤੀ ਗਈ ਕਿ ਉਹ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੀ ਵੋਟ ਬਨਾਉਣ ਲਈ ਸਾਹਮਣੇ ਆਉਣ ਅਤੇ ਦੁਨੀਆ ਦੇ ਵੱਡੇ ਲੋਕਤੰਤਰ ਦਾ ਹਿੱਸਾ ਬਨਣ।