More

    ਪਾਵਰਕਾਮ ਵਿੱਚ ਭਰੀਆਂ ਜਾਣਗੀਆਂ 2632 ਅਸਾਮੀਆਂ-31 ਮਈ ਤੱਕ ਕੀਤਾ ਜਾ ਸਕਦੈ ਬਿਨੈ

    ਪਟਿਆਲਾ,26 ਮਈ (ਬੁਲੰਦ ਆਵਾਜ ਬਿਊਰੋ)  -ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ 2632 ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਅਧਿਕਾਰਤ ਵੈਬਸਾਈਟ ‘ਤੇ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਉਮੀਦਵਾਰਾਂ ਨੂੰ ਸਹਾਇਕ ਲਾਈਨਮੈਨ, ਮਾਲ ਅਫਸਰ, ਜੂਨੀਅਰ ਇੰਜੀਨੀਅਰ, ਕਲਰਕ ਅਤੇ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੇ ਅਹੁਦਿਆਂ ਲਈ ਭਰਤੀ ਕੀਤਾ ਜਾਵੇਗਾ। ਅਰਜ਼ੀ ਦੀ ਪ੍ਰਕਿਰਿਆ 31 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਚਾਹਵਾਨ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਬਿਨੈਕਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ’ਤੇ ਕੀਤੀ ਜਾਏਗੀ।ਸਹਾਇਕ ਲਾਈਨਮੈਨ (ਏ.ਐੱਲ.ਐੱਮ.) ਦੀ 1700, ਕਲਰਕ ਦੀਆਂ 549, ਸਹਾਇਕ ਸਬ ਸਟੇਸ਼ਨ ਅਟੈਂਡੈਂਟ (ਏਐੱਸਐੱਸਏ) ਦੀਆਂ 290, ਜੂਨੀਅਰ ਇੰਜੀਨੀਅਰ / ਇਲੈਕਟ੍ਰੀਕਲ ਦੀਆਂ 75, ਰੇਵੇਨਿਊ ਅਕਾਊਂਟੈਂਟ ਦੀਆਂ 18 ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ।ਮਹੱਤਵਪੂਰਨ ਮਿਤੀਆਂ-

    ਬਿਨੈ ਜਮ੍ਹਾ ਕਰਨ ਦੀ ਸ਼ੁਰੂਆਤ ਦੀ ਮਿਤੀ – 31 ਮਈ, 2021 ਬਿਨੈ-ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਰੀਕ – 20 ਜੂਨ, 2021
    ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ – 2 ਜੁਲਾਈ, 2021 ਐਪਲੀਕੇਸ਼ਨ ਫੀਸ – ਉਮੀਦਵਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀ ਦੀ ਫੀਸ 944 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਅਤੇ ਦਿਵਿਯਾਂਗ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 590 ਰੁਪਏ ਫੀਸ ਵਜੋਂ ਜਮ੍ਹਾ ਕਰਨੇ ਹੋਣਗੇ।ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

    ਚੋਣ ਪ੍ਰਕਿਰਿਆ : – ਬਿਨੈਕਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ’ਤੇ ਕੀਤੀ ਜਾਏਗੀ। ਰੇਵੇਨਿਊ ਅਕਾਊਂਟੈਂਟ, ਸਹਾਇਕ ਲਾਈਨਮੈਨ ਅਤੇ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀਆਂ ਅਸਾਮੀਆਂ ਲਈ ਸਿਰਫ ਇਕ ਪ੍ਰੀਖਿਆ ਲਈ ਜਾਏਗੀ। ਕਲਰਕ ਅਤੇ ਜੇ.ਈ. ਦੀਆਂ ਅਸਾਮੀਆਂ ਲਈ ਮੁੱਢਲੀ ਅਤੇ ਮੁੱਖ ਪ੍ਰੀਖਿਆ ਹੋਵੇਗੀ।

    ਵਿੱਦਿਅਕ ਯੋਗਤਾ –
    ਸਹਾਇਕ ਲਾਈਨਮੈਨ (ਏਐਲਐਮ) / ਸਹਾਇਕ ਸਬ ਸਟੇਸ਼ਨ ਅਟੈਂਡੈਂਟ (ਏਐੱਸਐੱਸਏ) / ਜੂਨੀਅਰ ਇੰਜੀਨੀਅਰ / ਇਲੈਕਟ੍ਰਿਕਲ – ਸਬੰਧਤ ਖੇਤਰ ਵਿਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਬਿਨੈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵੈੱਬਸਾਈਟ https://pspcl.in/ ਜਾਂ https://spiderimg.amarujala.com/assets/applications/2021/05/25/pspcl_60acc06697977.pdf ’ਤੇ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ।
    ਕਲਰਕ – ਉਹ ਉਮੀਦਵਾਰ ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ, ਇਸਦੇ ਲਈ ਯੋਗ ਹਨ। ਰੇਵੇਨਿਊ ਅਕਾਊਂਟੈਂਟ – ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਬੀ.ਕਾਮ / ਐਮ.ਕਾਮ ਜਾਂ 50 ਫੀਸਦੀ ਅੰਕਾਂ ਨਾਲ ਐਮ.ਕਾਮ / ਸੀ.ਏ. ਇੰਟਰ / ਆਈ.ਸੀ.ਡਬਲਊਏਆਈ ਇੰਟਰ ਕਰਨ ਵਾਲੇ ਉਮੀਦਵਾਰ ਇਸ ਲਈ ਅਰਜ਼ੀ ਦੇ ਸਕਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img