ਮੁੱਖ ਮੰਤਰੀ ਵਲੋਂ ‘ ਵਾਰ-ਵਾਰ ਮੀਟਿੰਗ ਦੇ ਮੁੱਕਰਨ ਤੇ ਜਤਾਇਆ ਰੋਸ
ਲੁਧਿਆਣਾ, ਮਾਰਚ (ਹਰਮਿੰਦਰ ਮੱਕੜ) – ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਚ’ ਸੂਬਾ ਆਗੂਆਂ ਸਮੇਤ ਸਰਕਲ-ਡਵੀਜ਼ਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੌੜ, ਪ੍ਰੈੱਸ-ਸਕੱਤਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਅਦਾਰੇ ਚ’ ਕੰਮ ਕਰਦੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮੇ ਨਿੱਜੀਕਰਨ ਨੀਤੀ ਦੀ ਚੱਕੀ ਚ’ ਪੀਸੇ ਜਾ ਰਹੇ ਹਨ। ਸੀ.ਐੱਚ.ਬੀ ਅਤੇ ਡਬਲਿਊ ਕਾਮੇ ਸਹਾਇਕ-ਲਾਈਮੈਨਾਂ ਅਤੇ ਲਾਈਮੈਨਾਂ ਦਾ ਕੰਮ ਕਰ ਰਹੇ ਹਨ । ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਇਹ ਕਾਮੇ ਦਿਨ-ਰਾਤ ਮਿਹਨਤ ਕਰਦੇ ਹਨ। ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਚ’ ਘਰਾਂ ਦਾ ਗੁਜਾਰਾ ਬੜਾ ਮੁਸਕਿਲ ਨਾਲ ਚੱਲਦਾ ਹੈ ਅਤੇ ਸੀ.ਐੱਚ.ਬੀ ਤੇ ਡਬਲਿਊ ਉਹ ਕਾਮੇ ਹਨ ਜੋ ਬਿਜਲੀ ਸਪਲਾਈ ਨੂੰ ਬਹਾਲ ਰੱਖਦਿਆਂ-2 ਕਈ ਕਾਮੇ ਮੋਤ ਦੇ ਮੂੰਹ ਚ’ ਪੈ ਜਾਦੇੰ ਹਨ ਅਤੇ ਕਈ ਅਪੰਗ ਹੋ ਜਾਦੇੰ ਹਨ ਜਿਹਨਾਂ ਦੇ ਪਰਿਵਾਰ ਮਿਲਣਯੋਗ ਮੁਆਵਜੇ ਨੂੰ ਵੀ ਤਰਸਦੇ ਰਹਿੰਦੇ ਹਨ। ਸਰਕਾਰੀ ਗਰੰਟੀ ਨੂੰ ਖਤਮ ਕਰਕੇ ਨੋਜਵਾਨਾਂ ਦਾ ਭਵਿੱਖ ਜਿੱਥੇ ਖਾਤਮਾ ਕੀਤਾ ਹੈ ਉੱਥੇ ਹੀ ਸਸਤੀ ਬਿਜਲੀ ਪੈਦਾਵਾਰੀ/ਸਰਕਾਰੀ ਰੁਜ਼ਗਾਰ ਮਿਲਣ ਦੇ ਸੋਮੇ ਵੀ ਖਤਮ ਕੀਤੇ ਜਾ ਰਹੇ ਹਨ।
ਰੰਗ-ਬਰੰਗੀਆਂ ਸਰਕਾਰਾਂ ਆਈਆਂ ਹਰੇਕ ਨੇ ਹੀ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਦਾ ਕੋਝਾ ਮਜਾਕ ਉਡਾਇਆ। ਸਰਕਾਰਾਂ ਦੀਆਂ ਹੀ ਪਾਲਸੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਪਰ ਅੱਜ ਜਦੋਂ ਰੈਗੂਲਰ ਦੀ ਗੱਲ ਚੱਲਦੀ ਹੈ ਤਾਂ ਕੋਰਟਾਂ ਦਾ ਬਹਾਨਾ ਬਣਾ ਕੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ । ਅੱਜ ਮੋਜੂਦਾ ਆਪ ਦੀ ਸਰਕਾਰ ਵੀ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗ ‘ਚ ਲੈਣ ਤੋ ਪਾਸਾ ਵੱਟਿਆ ਜਾ ਰਿਹਾ ਹੈ। ਮਿਤੀ 07-06-2022 ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਸੀ। ਜਿਸ ‘ਚ ਜਥੇਬੰਦੀ ਵਲੋਂ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ’ ਰੈਗੂਲਰ ਕਰਨ ਤੇ ਸਰਕਾਰ ਨੂੰ ਬੱਚਤ ਹੋਣ ਬਾਰੇ ਜਾਣਕਾਰੀ ਪੇਸ਼ ਕੀਤੀ । ਦੂਜਾ ਕਰੰਟ ਨਾਲ ਮੋਤ ਤੇ ਅਪੰਗ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਪੈਨਸ਼ਨ ਦੀ ਮੰਗ ਅਤੇ ਘੱਟੋ-ਘੱਟ ਗੁਜਾਰੇ-ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਕਰੋੜਾਂ ਰੁਪਏ ਦੇ ਠੇਕੇਦਾਰਾਂ ਕੰਪਨੀਆਂ ਵਲੋਂ ਕੀਤੇ ਗਏ ਘਪਲਿਆਂ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ।
ਜਿਸ ਚ’ ਮੁੱਖ ਮੰਤਰੀ ਵਲੋਂ ਮੰਗਾਂ ਹੱਲ ਕਰਨ ਦਾ ਭਰੋਸਾ ਹੀ ਦਿੱਤਾ ਗਿਆ ਪਰ ਹੱਲ ਨਾ ਹੋਇਆ। ਜਿਸ ਕਾਰਨ ਕਾਮਿਆਂ ਨੂੰ ਦੁਬਾਰਾ ਸੰਘਰਸ਼ ਦਾ ਰਾਹ ਤਿਆਰ ਕਰਨਾ ਪਿਆ । ਸੰਘਰਸ਼ ਦੌਰਾਨ ਬਿਜਲੀ ਮੰਤਰੀ ਸ੍ਰੀ ਹਰਭਜਨ ਈ.ਟੀ.ਓ ਅਤੇ ਉੱਚ ਅਧਿਕਾਰੀਆਂ ਨਾਲ ਵੀ ਕਈ ਵਾਰ ਮੀਟਿੰਗਾਂ ਹੋਈਆਂ ਜਿਸ ‘ਚ ਭਰੋਸੇ ਹੀ ਦਿੱਤੇ ਗਏ ਪਰ ਹੱਲ ਨਾ ਹੋਇਆ। ਆਏ ਦਿਨ ਸੀ.ਐੱਚ.ਬੀ ਤੇ ਡਬਲਿਊ ਕਾਮਾ ਮੋਤ ਮੂੰਹ ਚ’ ਪੈ ਰਿਹਾ ਹੈ। ਸੰਘਰਸ਼ ਦੌਰਾਨ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਦੁਬਾਰਾ ਪ੍ਰਸਾਸ਼ਨ ਅਧਿਕਾਰੀਆਂ ਤਹਿਸੀਲਦਾਰਾਂ/ਐੱਸ.ਡੀ.ਐੱਮ/ਡੀ.ਸੀ ਦਫ਼ਤਰ ਅਧਿਕਾਰੀਆਂ ਵਲੋਂ ਅਨੇਕਾਂ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਫਿਕਸ ਕਰਵਾਈਆਂ ਪਰ ਮੁੱਖ ਮੰਤਰੀ ਵਲੋਂ ਮੀਟਿੰਗ ਕਰਕੇ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ।ਜਿਸ ਦੇ ਰੋਸ ਵਜੋਂ ਸੀ.ਐੱਚ.ਬੀ ਕਾਮੇ ਲਗਾਤਾਰ ਸੰਘਰਸ਼ ਦੇ ਰਾਹ ਤੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸੰਘਰਸ਼ ਦੌਰਾਨ ਹੁਣ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਮਿਤੀ 16 ਮਾਰਚ 2023 ਨੂੰ ਮੀਟਿੰਗ ਫਿਕਸ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਚ’ ਫੈਸਲਾ ਗਿਆ ਕਿ ਜੇ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਕੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਮਿਤੀ 5 ਅਪ੍ਰੈਲ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਫੀਲਡ ਚ’ ਮੁੱਖ ਮੰਤਰੀ ਦੇ ਪਹੁੰਚਣ ‘ਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵੇ ਕਰਨਗੇ।