ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਚ ਜਮੀਨ 300 ਏਕੜ ਹੈ ਤੇ ਹਰਿਆਣੇ ਵਿੱਚ ਬਾਲਾਸਰ , ਸਿਰਸਾ ਤੇ ਡੱਬਵਾਲੀ 700 ਏਕੜ , ਰਾਜਸਥਾਨ ਚੱਕ ਬਾਦਲ ਪਿੰਡ ਵਿੱਚ 3000 ਏਕੜ , ਬਹੁਤ ਸਾਰੀ ਜਮੀਨ MP , ਮਹਾਂਰਾਸ਼ਟਰ ਵਿੱਚ ਵੀ ਹੈ , ਇਸ ਤਰਾਂ ਮਨਪ੍ਰੀਤ ਸਿੰਘ ਬਾਦਲ , ਮਹੇਸ਼ਇੰਦਰ ਬਾਦਲ ਹੋਰਾਂ ਦੀ ਵੀ ਜ਼ਮੀਨ ਪੰਜਾਬ ਨਾਲੋਂ ਰਾਜਸਥਾਨ ਵਿੱਚ ਪੰਜ ਛੇ ਗੁਣਾ ਵੱਧ ਹੈ , ਇਸ ਤੋਂ ਬਿਨਾਂ ਜਗਮੀਤ ਸਿੰਘ ਬਰਾੜ ਤੇ ਉਸਦੇ ਭਰਾ ਦੀ ਅਤੇ ਪੰਜਾਬ ਦੇ ਹੋਰ ਚੋਟੀ ਦੇ ਲੀਡਰਾਂ ਦੀ ਹਜਾਰਾਂ ਏਕੜ ਜਮੀਨ ਰਾਜਸਥਾਨ ਵਿੱਚ ਹੈ , ਚੰਦੂਮਾਜਰਾ ਤੇ ਢੀਂਡਸਾ ਵੀ ਮੋਟੀ ਜਮੀਨ ਪੰਜਾਬ ਤੋਂ ਬਾਹਰ ਲ਼ਈ ਬੈਠੇ ਹਨ , ਸਿੰਧੀਆ ਪਰਿਵਾਰ ਵੀ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤੇਦਾਰ ਹੈ , ਤੇ ਇਹਨਾਂ ਸਭ ਦੀਆਂ ਮੋਟੀਆ ਜਾਇਦਾਦਾਂ ਰਾਜਸਥਾਨ ਤੇ ਹਰਿਆਣੇ ਵਿੱਚ ਹਨ , ਇਹਨਾਂ ਲੀਡਰਾਂ ਨੇ ਇਹ ਜਾਇਦਾਦਾਂ ਕੌਡੀਆਂ ਦੇ ਭਾਅ ਰਾਜਸਥਾਨ ਫੀਡਰ ਨਹਿਰਾਂ ਨਿੱਕਲਣ ਤੋਂ ਪਹਿਲਾਂ ਹੀ ਲੈ ਲਈਆਂ ਸਨ ਕਿਉਂ ਕਿ ਇਹਨਾਂ ਸਭ ਨੇ ਸਹਿਮਤੀ ਨਾਲ ਹੀ ਪੰਜਾਬ ਦਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਮੁਫਤ ਵਿੱਚ ਦਿੱਤਾ ਸੀ
ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਇਹ ਬਾਦਲ , ਕੈਪਟਨ , ਬਰਾੜ ਜੋ ਪੰਜਾਬ ਦੇ ਪਾਣੀਆਂ ਦੇ ਰਾਖੇ ਕਹਾਉਂਦੇ ਹਨ , ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ ਜਿਆਦਾ ਫਾਇਦਾ ਕਿਹੜੇ ਪਾਸੇ ਪਾਣੀ ਦੇ ਹੱਕਾਂ ਨਾਲ ਮਿਲੇਗਾ ?
ਪੰਜਾਬ ਦੇ ਲੋਕਾਂ ਨੂੰ ਇਹ ਲੋਕ ਸਿਰਫ ਪਾਣੀ ਦੇ ਨਾਮ ਤੇ ਬੁੱਧੂ ਬਣਾ ਰਹੇ ਹਨ , ਹੋਰ ਕੁਛ ਨਹੀਂ ਹੈ !
ਲੋਕੇਸ਼ ਕੁਮਾਰ