ਪਾਕਿਸਤਾਨ ਸਰਕਾਰ ਨੇ ਸਿੱਖ ਜਥਿਆਂ ਤੇ ਪਾਬੰਦੀ ਲਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਕਤਲ ਕੀਤਾ : ਫੈਡਰੇਸ਼ਨ

14

ਅੰਮ੍ਰਿਤਸਰ, 19 ਜੂਨ (ਗਗਨ ਅਜੀਤ ਸਿੰਘ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ‌ਦੇ੍ ਜਨਰਲ ਸਕੱਤਰ ਸ ਕੁਲਦੀਪ ਸਿੰਘ ਮਜੀਠੀਆਂ ਤੇ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਨੇ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਪਾਕਿਸਤਾਨ ਸਰਕਾਰ ਵਲੋਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ‌ਦੇ ਸ਼ਹੀਦੀ ‌ਗੁਰਪੁਰਬ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜਥਿਆਂ ਨੂੰ ਮਨਘੜਤ ਬਹਾਨੇ ਬਣਾਕੇ ਆਗਿਆ ਨਾ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਭਾਰੀ ਖਿਲਵਾੜ ‌ਕੀਤਾ ਹੈ । ਉਹਨਾਂ ਕਿਹਾ ਜਦੋਂ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥਿਆਂ ਨੂੰ ਹਰ ਤਰ੍ਹਾਂ ਦੀ ਕਲੀਅਰਸ ਦੇ ਚੁੱਕੀ ਸੀ। ਉਹਨਾਂ ਕਿਹਾ ਜੇਕਰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਇਹ ਕੁੱਝ ਕੀਤਾ ਗਿਆ ਹੈ ਤਾਂ ਕਰੋਨਾ ‌ਟੈਸਟ‌ ਕਰਵਾ ਕੇ ‌ਜਥੇ ਪਾਕਿਸਤਾਨ ਬੁਲਾਏ ਜਾ ਸਕਦੇ ਸਨ । ਸਿੱਖ ਜਥਿਆਂ ਦੀ ਗਿਣਤੀ ਘਟਾਈ ਜਾ ਸਕਦੀ ਸੀ ਪਰ‌ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਅਵੱਸ਼ ਮਿਲਣੀ ਚਾਹੀਦੀ ਸੀ।

Italian Trulli

‌ਦੁਨੀਆਂ ਭਰਦਾ ਸਿੱਖ ਆਪਣੇ ਵਿਛੜੇ ਗੂਰਧਾਮਾਂ ‌ਦੇ ਦਰਸ਼ਨ ਦੀਦਾਰਿਆਂ ‌ਲਈ ਸਵੇਰੇ ਸ਼ਾਮ ਇਹ‌ ਅਰਦਾਸ ਕਰਦਾ ਹੈ ਪਾਕਿਸਤਾਨ ਸਰਕਾਰ ਨੇ ਇਹਨਾਂ ਭਾਵਨਾਵਾਂ ਦਾ ਕਤਲ ਕਰਕੇ ਸਿੱਖ ਕੌਮ ਨਾਲ ਬਹੁਤ ਵੱਡਾ ਦਗ਼ਾ ਕਮਾਇਆ ਹੈ । ਉਹਨਾਂ ਕਿਹਾ ਐਨ ਮੌਕੇ ‌ਜਥਿਆਂ ਨੂੰ ਆਗਿਆ ਨਾ ਦੈਣਾ ‌ਸਿੱਖ ਜਥਿਆਂ ਨੂੰ ਜਿਥੇ ਮਾਨਸਿਕ ਪੀੜਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਪਾਕਿਸਤਾਨ ਸਰਕਾਰ ਪ੍ਰਤੀ ਉਹਨਾਂ ਦੇ ਮਨ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ‌।‌ ਉਹਨਾਂ ਕਿਹਾ ਇੱਕ ਪਾਸੇ ਪਾਕਿਸਤਾਨ ਸਰਕਾਰ ਸਿੱਖਾਂ ਪ੍ਰਤੀ ਹਮਦਰਦੀ ਦਾ ਢੌਂਗ ਰਚਦੀ ਹੈ ਦੂਜੇ ਪਾਸੇ ਹਾਥੀ ਦੇ ਦੰਦ ਵਿਖਾਉਣ ਵਾਸਤੇ ਹੋਰ‌ ਤੇ ਕਰਨ ਵਾਸਤੇ ਕੁੱਝ ਹੋਰ ਹਨ।