ਪਾਕਿਸਤਾਨ ਦੇ ਸੂਬੇ ਬਲੁਚਿਸਤਾਨ ਦੀ ਰਾਜਧਾਨੀ ਕੁਵੇਟਾ ਚ ਇੱਕ ਬੰਬ ਧਮਾਕੇ ਚ 14 ਲੋਕਾਂ ਦੀ ਮੋਤ ਤੇ 21 ਜ਼ਖਮੀ

ਪਾਕਿਸਤਾਨ ਦੇ ਸੂਬੇ ਬਲੂਚਿਸਤਾਨ ਦੇ ਕਵੇਟਾ ਚ ਇਕ ਮਸਜਿਦ ਚ ਬੰਬ ਧਮਾਕਾ ਹੋਣ ਨਾਲ 14 ਲੋਕਾਂ ਦੇ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿਚ 21 ਲੋਕ ਜਖਮੀਂ ਦੱਸੇ ਜਾ ਰਹੇ ਹਨ ,ਇਸ ਧਮਾਕੇ ਚ ਤਾਇਨਾਤ ਇਕ ਡੀਐਸਪੀ ਦੀ ਵੀ ਮੌਤ ਹੋਣ ਦੀ ਖਬਰ ਹੈ, ਉਧਰ ਪ੍ਰਸ਼ਾਸਨ ਨੇ ਮਸਜਿਦ ਚ ਧਮਾਕੇ ਦੇ ਤੁਰੰਤ ਬਾਅਦ ਜਖਮੀਆਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ, ਚਸ਼ਮਦੀਦਾਂ ਦੇ ਮੁਤਾਬਕ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਲੋਕ ਮਸਜਿਦ ਅੰਦਰ ਨਮਾਜ਼ ਅਦਾ ਕਰ ਰਹੇ ਸਨ ਅਤੇ ਮਸਜਿਦ ਅੰਦਰ ਹਨੇਰਾ ਹੀ ਹਨੇਰਾ ਹੋ ਗਿਆ, ਹਸਪਤਾਲ ਦੇ ਡਾਕਟਰਾਂ ਨੇ ਜਖਮੀਆਂ ਚੋਂ ਕੁਝ ਦੀ ਹਾਲਤ ਗੰਭੀਰ ਦਸੀ ਹੈ,  

Leave a Reply