More

    ਪਾਕਿਸਤਾਨ ‘ਚ ਮਸ਼ਹੂਰ ਸਿੱਖ ‘ਹਕੀਮ’ ਸਤਨਾਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ

    ਦਿੱਲੀ, 1 ਅਕਤੂਬਰ (ਬੁਲੰਦ ਆਵਾਜ ਬਿਊਰੋ) – ਪਾਕਿਸਤਾਨ ਦੇ ਪੇਸ਼ਾਵਰ ਵਿਚ ਇੱਕ ਮਸ਼ਹੂਰ ਸਿੱਖ ‘ਹਕੀਮ’ (ਯੂਨਾਨੀ ਚਿਕਿਤਸਾ ਪ੍ਰੈਕਟੀਸ਼ਨਰ), ਸਤਨਾਮ ਸਿੰਘ ਦੀ ਹੱਤਿਆ ਕਰ ਦਿਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸਦੇ ਕਲੀਨਿਕ ਦੇ ਅੰਦਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿੱਚ ਰਹਿ ਰਿਹਾ ਸੀ।

    ਪੇਸ਼ਾਵਰ ਵਿੱਚ ਕਿਸੇ ਜਾਣਕਾਰ ਸਿੱਖ ਚਿਹਰੇ ਦੀ ਇਹ ਪਹਿਲੀ ਹੱਤਿਆ ਨਹੀਂ ਹੈ। ਇਸਲਾਮਿਕ ਸਟੇਟ ਆਫ਼ ਖੁਰਾਸਾਨ (ਆਈਐਸਕੇਪੀ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਅੰਦਰ ਰੋਸ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਨੇ ਸਾਬਿਤ ਕਰ ਦਿਤਾ ਹੈ ਕਿ ਸਿੱਖ ਭਾਈਚਾਰਾ ਪਾਕਿਸਤਾਨ ਵਿਚ ਮਹਿਫ਼ੂਜ਼ ਨਹੀਂ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img