Bulandh Awaaz

Bulandh Awaaz

Headlines
ਬੀਮਾ ਯੋਜਨਾ ਦਾ ਲਾਭ ਲੈਣ ਲਈ ਛੇਤੀ ਤੋਂ ਛੇਤੀ ਈ-ਕਾਰਡ ਬਣਾਉਣ ਲਾਭਪਾਤਰੀ : ਡੀਸੀ ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 5799 ਮੋਤਾਂ , ਅੱਜ ਸਾਹਮਣੇ ਆਏ 566 ਨਵੇਂ ਕੇਸ 26 ਫਰਵਰੀ ਨੂੰ ‘ਭਾਰਤ ਬੰਦ’ ਵਪਾਰੀਆਂ ਅਤੇ ਟਰਾਂਸਪੋਰਟਰਾਂ ਵੱਲੋਂ ‘ਚੱਕਾ ਜਾਮ’ ਸੋਸ਼ਲ ਮੀਡੀਆ ਤੇ ਸਰਕਾਰ ਨੇ ਕੱਸਿਆ ਸਕੰਜਾ, 24 ਘੰਟਿਆ ਚ ਹਟਾਉਣਾ ਪਵੇਗਾ ਇਤਰਾਜ਼ਯੋਗ ਕੰਟੈਂਟ ਅੰਮ੍ਰਿਤਸਰ ਦੀ ਰੇਨੂ ਚੌਹਾਨ ਦੀ ਤਕਦੀਰ ਨੇ ਬਣਾਇਆ ਉਸ ਨੂੰ ਕਰੋੜਪਤੀ॥ ਨੌਦੀਪ ਦੇ ਸਾਥੀ ਸ਼ਿਵ ਕੁਮਾਰ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਤ , ਕਿਸਾਨਾਂ ਦਾ ਸਾਥ ਦੇਣ ਦੀ ਮਿਲੀ ਭਾਰੀ ਸਜਾ ।। ਮਹਿੰਗਾਈ ਦੀ ਮਾਰ ਝੱਲ ਰਿਹੇ ਦੇਸ਼ ਵਾਸੀਆਂ ਨੂੰ ਮੋਦੀ ਦਾ ਇਕ ਹੋਰ ਤੋਹਫ਼ਾ,ਰੇਲਵੇ ਨੇ ਵਧਾਇਆ ਕਰਾਇਆ । ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਅਤੇ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ‘ਆਪ’ ‘ਚ ਸ਼ਾਮਲ ਕਿਸਾਨ ਮੋਰਚੇ ਵੱਲੋਂ ਜੇਲ੍ਹੀਂ ਡੱਕੇ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੈਨੇਡੀਅਨ ਪੁਲਸ ‘ਚ ਕੰਮ ਕਰਦੀ ਪੰਜਾਬਣ ਜਾਸਮੀਨ ਥਿਆੜਾ ਨੇ ਕੀਤੀ ਖ਼ੁਦਕੁਸ਼ੀ

ਪਾਕਿਸਤਾਨ ’ਚ ਜ਼ੋਰਸ਼ੋਰ ਨਾਲ ਉੱਠੀ ਵੱਖਰੇ ਮੁਲਕ ਦੀ ਮੰਗ

ਸਿੰਧ: ਪਾਕਿਸਤਾਨ ਦੇ ਸੂਬਾ ਸਿੰਧ ’ਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਸਨ। ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ ਨੇ ਹੁਣ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਤੋਂ ਖੁੱਲ੍ਹ ਕੇ ਮਦਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਆਧੁਨਿਕ ਸਿੰਧੀ ਰਾਸ਼ਟਰਵਾਦ ਦੇ ਬਾਨੀਆਂ ਵਿੱਚੋਂ ਇੱਕ ਜੀਐਮ ਸਈਅਦ ਦੀ 117ਵੀਂ ਜਯੰਤੀ ਮੌਕੇ ਕੀਤੀ ਵਿਸ਼ਾਲ ਆਜ਼ਾਦੀ ਸਮਰਥਕ ਰੈਲੀ ਵਿੱਚ ਪ੍ਰਦਰਸ਼ਨਕਾਰੀ ਸਿੰਧੂ ਦੇਸ਼ ਦੀ ਆਜ਼ਾਦੀ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਵਿਸ਼ਵ ਆਗੂਆਂ ਦੇ ਪੋਸਟਰ ਹੱਥਾਂ ’ਚ ਲਈ ਖੜ੍ਹੇ ਵਿਖਾਈ ਦਿੱਤੇ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸੋਰੋ ਜ਼ਿਲ੍ਹੇ ’ਚ ਸਈਅਦ ਦੇ ਜੱਦੀ ਸ਼ਹਿਰ ’ਚ ਐਤਵਾਰ ਨੂੰ ਵਿਸ਼ਾਲ ਰੈਲੀ ਦੌਰਾਨ ਲੋਕਾਂ ਨੇ ਆਜ਼ਾਦੀ ਦੇ ਨਾਅਰੇ ਵੀ ਲਾਏ। ਕੁਝ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ‘ਸਿੰਧ’ ਸਿੰਧੂ ਘਾਟੀ ਦੀ ਸੱਭਿਅਤਾ ਤੇ ਵੈਦਿਕ ਧਰਮ ਦਾ ਘਰ ਹੈ, ਜਿਸ ਉੱਤੇ ਬ੍ਰਿਟਿਸ਼ ਸਾਮਰਾਜ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ ਤੇ ਉਨ੍ਹਾਂ ਨੇ ਅੱਗੇ 1947 ’ਚ ਉਸ ਨੂੰ ਪਾਕਿਸਤਾਨ ਦੇ ਇਸਲਾਮਿਕ ਹੱਥਾਂ ’ਚ ਪਹੁੰਚਾ ਦਿੱਤਾ ਸੀ।

ਸਿੰਧ ਮੁੱਤਹਿਦਾ ਮੁਹਾਜ਼ ਦੇ ਪ੍ਰਧਾਨ ਸ਼ਫ਼ੀ ਮੁਹੰਮਦ ਬੁਰਫ਼ਾਤ ਨੇ ਕਿਹਾ ਕਿ ਸਿੰਧ ਉੱਤੇ ਜਿੰਨੇ ਵੀ ਵਿਦੇਸ਼ੀ ਹਮਲੇ ਹੋਏ, ਹਰ ਵਾਰ ਇੱਥੋਂ ਦੇ ਵਾਸੀਆਂ ਨੇ ਸਦਾ ਆਪਸੀ ਫਿਰਕੂ ਏਕਤਾ ਤੇ ਭਾਈਚਾਰਾ ਬਣਾ ਕੇ ਰੱਖਿਆ।

ਬਰਫ਼ਤ ਨੇ ਕਿਹਾ ਕਿ ਸਿੰਧ ਨੇ ਭਾਰਤ ਨੂੰ ਆਪਣਾ ਨਾਮ ਦਿੱਤਾ। ਸਿੰਧ ਦੇ ਨਾਗਰਿਕ ਜੋ ਉਦਯੋਗ, ਦਰਸ਼ਨ, ਸਮੁੰਦਰੀ ਨੇਵੀਗੇਸ਼ਨ, ਗਣਿਤ ਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮੋਹਰੀ ਸਨ, ਉਹ ਅੱਜ ਪਾਕਿਸਤਾਨੀ ਵੱਲੋਂ ਇਸਲਾਮ ਤੇ ਫ਼ਾਸ਼ੀਵਾਦੀ ਅੱਤਵਾਦ ਦੀਆਂ ਜ਼ੰਜੀਰਾਂ ਨਾਲ ਬੱਝੇ ਹੋਏ ਹਨ।

ਉਨ੍ਹਾਂ ਕਿਹਾ ਕਿ ਸਿੰਧੀ ਲੋਕ ਪਾਕਿਸਤਾਨ ਦੇ ਅੱਤਵਾਦੀ ਰਾਜ ਦੀ ਜਾਬਰ ਗ਼ੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ। ਇਸੇ ਲਈ ਅਸੀਂ ਸਮੁੱਚੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਫ਼ਾਸ਼ੀਵਾਦ ਤੋਂ ਛੁਟਕਾਰਾ ਪਾ ਕੇ ਰਾਸ਼ਟਰੀ ਸੁਤੰਤਰਤਾ ਲਈ ਸੰਘਰਸ਼ ਕਰਦਿਆਂ ਅੱਗੇ ਵਧੀਏ।

bulandhadmin

Read Previous

ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਬਹਾਲੀ ਲਈ ਜਬਰਦਸਤ ਰੋਸ ਪ੍ਰਦਰਸ਼ਨ

Read Next

ਕੇਂਦਰੀ ਮੰਤਰੀਆਂ ਨੇ ਖੇਤੀ ਕਾਨੂੰਨ ਇਕ ਸਾਲ ਰੋਕ ਕੇ ਕਮੇਟੀ ਬਣਾਉਣ ਦਾ ਦਿੱਤਾ ਪ੍ਰਸਤਾਵ, ਕਿਸਾਨਾਂ ਵੱਲੋਂ ਪ੍ਰਸਤਾਵ ਕੀਤਾ ਰੱਦ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!